ਟਿੱਪਰ ਪਿੰਡ ‘ਚ ਨਾ ਲੰਘਣ ਦੀ ਮੰਗ ਸੀ? ਫਿਰ ਵੀ ਟਿੱਪਰ ਨੇ ਔਰਤ ਦੀ ਲੈ ਲਈ ਜਾਨ?
ਦਿੱਲੀ ਜੰਮੂ ਕੱਟੜਾ ਹਾਈਵੇ ਤੇ ਟਿੱਪਰਾਂ ਨਾਲ ਪੈਂਦੀ ਮਿੱਟੀ ਨੂੰ ਲੈ ਕੇ ਸਵਾਲ ਖੜਾ ਹੋ ਗਿਆ ਜਦੋਂ ਪਿੰਡ ਧਾਲੀਵਾਲ ਵਿੱਚ ਟਿੱਪਰ ਹੇਠ ਆਉਣ ਕਾਰਨ ਇਕ ਔਰਤ ਦੀ ਮੌਤ ਹੋ ਗਈ ਜਦੋ ਕਿ ਇਕ ਬੱਚੀ ਜ਼ਖਮੀ ਹੋਣ ਦੀ ਖ਼ਬਰ ਹੈ। ਇਸ ਹਾਦਸੇ ਨੇ ਯਾਦ ਕਰਵਾਇਆ ਕਿ ਇਹਨਾਂ ਪਿੰਡਾਂ ਦੀ ਪੰਚਾਇਤ ਨੇ ਲਿਖਤੀ ਤੌਰ ਤੇ ਪਿੰਡ ਚ ਟਿੱਪਰ ਲੰਘਣ ਦੀ ਪਾਬੰਦੀ ਮੰਗ ਕੀਤੀ ਸੀ ਪ੍ਰਸਾਸ਼ਨ ਕੋਲੋ। ਅਗਰ ਇਸ ਤੇ ਗੌਰ ਕੀਤਾ ਹੁੰਦਾ ਤਾਂ ਸ਼ਾਇਦ ਕਮਲਜੀਤ ਕੌਰ ਪਤਨੀ ਯੋਗਰਾਜ ਵਾਸੀ ਬਜੂਹਾ ਕਲਾਂ ਦੀ ਜਾਨ ਬਚ ਜਾਂਦੀ। ਕਿਸ ਨੂੰ ਪ੍ਰਵਾਹ ਇਹਨਾਂ ਜਾਨਾਂ ਦੀ, ਕੀ ਹਾਦਸਿਆਂ ਦਾ ਸ਼ਿਕਾਰ ਹੋਏ ਇਹਨਾਂ ਲੋਕਾਂ ਦੀ ਜਾਨ ਦੀ ਕੀਮਤ ਘੱਟ ਹੁੰਦੀ ਹੈ। ਇਹ ਸਮਝਣਾ ਹੋਵੇ ਤਾਂ ਇਹੀ ਜਵਾਬ ਸਮਝ ਆਉਂਦਾ ਕਿ ਪੰਚਾਇਤ ਦਾ ਕਿਹਾ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਥੇ।
ਲੋਕ ਇਹਨਾਂ ਟਿੱਪਰਾਂ ਨੂੰ ਦੇਖ ਦੂਰੋ ਬੱਚਣ ਲ੍ਗ ਪੈਂਦੇ ਹਨ, ਕਿਉ ਖੌਫ ਵਧਿਆ ਲੋਕਾਂ ਵਿੱਚ ਕੀ ਪ੍ਰਸਾਸ਼ਨ ਇਸ ਨੂੰ ਲੈ ਕੇ ਚਿੰਤਤ ਹੈ ਇਕ ਸਵਾਲ ਹੈ? ਹਾਈਵੇਅ ਨੇ ਜਮੀਨਾਂ ਉਜਾੜ ਦਿੱਤੀਆਂ, ਸੜਕਾਂ ਖਤਮ ਕਰ ਦਿੱਤੀਆਂ, ਕਿਸਾਨ ਜਥੇਬੰਦੀਆਂ ਵਿਰੋਧ ਕਰ ਰਹੀਆਂ ਹਨ ਸੁਣਵਾਈ ਕਿਧਰੇ ਹੋ ਨਹੀ ਰਹੀ ਕਿਥੇ ਅਪੀਲ ਕੀਤੀ ਜਾਵੇ, ਕੀ ਦਲੀਲ ਹੈ। ਇਹ ਤਰੱਕੀ ਲੋਕਾਂ ਦੀਆਂ ਲੱਸ਼ਾਂ ਤੋਂ ਲੱਘ ਰਹੀ ਹੈ।
ਘਰੋਂ ਸਕੂਟਰ, ਮੋਟਰਸਾਈਕਲ, ਕਾਰ ਤੇ ਜਾ ਰਿਹਾ ਇਕ ਸਧਾਰਨ ਵਿਆਕਤੀ ਨੂੰ ਚੈੱਕ ਕਰਨ ਲਈ ਪੁਲਿਸ ਨਾਕਾ, ਕਦੇ ਇਹਨਾਂ ਟਿੱਪਰਾਂ ਦੀ ਚੈਕਿੰਗ ਜਾਂ ਸਵਾਰੀਆਂ ਵਾਲੇ ਉਹ ਵਾਹਨ ਜਿਹਨਾਂ ਤੇ ਨਾ ਲਾਇਟ ਨਾਂ ਕਾਗਜ਼ ਇਹਨਾਂ ਵਾਰੀ ਪੁਲਿਸ ਮੁਲਾਜ਼ਮ ਕਿਓ ਨੀਵੀ ਪਾ ਲੈਂਦੇ ਆ ?
ਲੋਕ ਕੈਨੇਡਾ ਤੋਂ ਆ ਕੇ ਉੱਥੇ ਦੇ ਸਿਸਟਮ ਦੀਆਂ ਬਾਤਾਂ ਪਾਉਂਦੇ ਨੇ, ਸਿਸਟਮ ਤਾਂ ਅਫ਼ਸਰ ਹੀ ਬਣਾਉਦੇ ਹਨ, ਕੀ ਕਿਸੇ ਅਫ਼ਸਰ ਨੇ ਕਦੇ ਸੋਚਿਆ ਕਿ ਸਾਡੀਆਂ ਪੇਂਡੂ ਸੜਕਾਂ ਲੋਡਿਡ ਟਿੱਪਰ ਦੇ ਮੁਕਾਬਲੇ ਦੀਆਂ ਹਨ? ਕੀ ਇਹਨਾਂ ਅਫ਼ਸਰਾਂ ਕੋਲ ਇਹ ਪਾਵਰ ਹੈ ਕਿ ਉਹ ਓਵਰ ਲੋਡ ਟਿੱਪਰਾਂ ਨੂੰ ਬੰਦ ਕਰ ਸਕਣ?