ਕੈਨੇਡਾ, 10 ਫਰਵਰੀ 2024 (ਸਤਪਾਲ ਸਿੰਘ ਜੌਹਲ) -ਕੈਨੇਡਾ ‘ਚ ਚਿੱਠੀਆਂ ਪਾਉਣਾ ਹੋਇਆ ਮਹਿੰਗਾ। ਸੋਸ਼ਲ ਮੀਡੀਆ ਦੇ ਚੱਲ ਰਹੇ ਇਸ ਯੁੱਗ ਵਿੱਚ ਲੋਕ ਚਿੱਠੀਆਂ ਪਾਉਣਾ ਤਾਂ ਭਾਵੇਂ ਭੁੱਲ ਚੁੱਕੇ ਹਨ ਪਰ ਦੇਸ਼ ਦੇ ਡਾਕ ਵਿਭਾਗ ਵਲੋਂ ਘਰੇਲੂ ਡਾਕ ਟਿਕਟ (6 ਮਈ 2024 ਤੋਂ) ਸੈਂਟ ਮਹਿੰਗੀ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਜੋ 1.07 ਤੋਂ ਵੱਧ ਕੇ 1.15 ਦੀ ਹੋਣ ਜਾ ਰਹੀ ਹੈ। ਇਸ ਵਾਧੇ ਤੋਂ ਵਿਦੇਸ਼ਾਂ ਵਿੱਚ ਚਿੱਠੀਆਂ ਪਾਉਣਾ ਵੀ ਮਹਿੰਗਾ ਹੋ ਜਾਵੇਗਾ। ਵਧੇ ਹੋਏ ਖਰਚਿਆਂ ਨੂੰ ਧਿਆਨ ਵਿੱਚ ਰੱਖਦਿਆਂ ਕੈਨੇਡਾ ਪੋਸਟ ਵਲੋਂ 2014, 2019, 2020 ਤੋਂ ਬਾਅਦ ਹੁਣ 2024 ਵਿੱਚ ਟਿਕਟਾਂ ਮਹਿੰਗੀਆਂ ਕੀਤੀਆਂ ਜਾ ਰਹੀਆਂ ਹਨ।