ਕੈਨੇਡਾ, 7 ਫਰਵਰੀ 2024 (ਸਤਪਾਲ ਸਿੰਘ ਜੌਹਲ)-ਇੰਟਰਨੈੱਟ, ਫੋਨ ਤੋਂ ਚੈਟਾਂ ਦੇ ਨੰਗੇਜ ਚੱਕਰਾਂ ਵਿੱਚ ਕੈਨੇਡੀਅਨ ਬੱਚਾ ਰੌਬਿਨ ਜੰਜੂਆ (14) ਆਪਣੀ ਨੰਗੀ ਫੋਟੋ ਸ਼ੇਅਰ ਕਰਨ ਮਗਰੋਂ ਬਲੈਕਮੇਲ (ਸ਼ਰਮ) ਦੇ ਚੱਕਰਾਂ ਵਿੱਚ ਘਿਰਿਆ ਤੇ ਘਰ ਅੰਦਰ ਆਤਮ ਹੱਤਿਆ ਹੀ ਕਰ ਚੁੱਕਾ ਹੈ। ਉਸ ਨੂੰ ਲੱਗਿਆ ਕਿ ਇਕ ਕੁੜੀ ਨਾਲ਼ ਚੈਟ ਅਤੇ ਫੋਟੋ ਸ਼ੇਅਰ ਕਰਦਾ ਸੀ। ਹੁਣ ਉਸ ਦੇ ਮਾਪੇ ਰੋਅ-ਰੋਅ ਕੇ ਪਛਤਾਵਿਆਂ ਦੇ ਸੇਕਾਂ ਨਾਲ਼ ਰੜ੍ਹ ਰਹੇ ਹਨ। ਪਰ ਮਾਪਿਓ, 12ਵੀਂ ਜਮਾਤ ਪਾਸ ਕਰ ਲੈਣ ਤੋਂ ਪਹਿਲਾਂ ਬੱਚਿਆਂ ਨੂੰ ਬੈੱਡਰੂਮਾਂ ਤੱਕ ਫੋਨਾਂ, ਕੰਪਿਊਟਰਾਂ ਨਾਲ਼ ਨਿਵਾਜਣਾ ਤੇ ਇਕੱਲੇ ਛੱਡਣਾ, ਹਰ ਹਾਲ ਵਿੱਚ ਮਹਾਂਭੁੱਲ ਹੈ। ਕਾਹਲੀਆਂ ਤੇ ਲਾਪ੍ਰਵਾਹੀਆਂ ਨਾਲ ਮਾਪਿਆਂ ਵਲੋਂ ਬਰਬਾਦੀਆਂ ਆਪ ਸਿਰਜੀਆਂ ਜਾ ਰਹੀਆਂ। ਅੱਜ ਦੇ ਸਮੇਂ ਦੀ ਇਸ ਸੱਚਾਈ ਨੂੰ ਕੋਈ ਮੰਨੇ `ਤੇ ਭਾਵੇਂ ਨਾ ਮੰਨਣ ਦੀ ਅੜੀ ਕਰੀ ਜਾਵੇ। ਘਟਨਾ ਵਾਪਰਨ ਮਗਰੋਂ ਰੋਣਾ ਬਹੁਤ ਹੁੰਦਾ।