ਨਕੋਦਰ, 5 ਫਰਵਰੀ 2024-ਅੱਜ ਹਲਕਾ ਨਕੋਦਰ ਦੇ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਪੰਜਾਬ ਸਰਕਾਰ ਦੁਆਰਾ ਵਿਕਾਸ ਦੇ ਕੰਮਾਂ ਦੇ ਟੀਚੇ ਨੂੰ ਮੁੱਖ ਰੱਖਦਿਆਂ ਹੋਇਆਂ ਨਕੋਦਰ ਸ਼ਹਿਰ ਦੇ ਕੰਮਾਂ ਦੇ ਉਦਘਾਟਨ ਕੀਤੇ। ਜਿਹਨਾਂ ਵਿੱਚ ਨਕੋਦਰ ਸ਼ਹਿਰ ਦੀਆਂ ਬਣ ਚੁੱਕੀਆਂ ਸੜਕਾਂ ਜਿਹਨਾਂ ਵਿੱਚ ਬਾਪੂ ਲਾਲ ਬਾਦਸ਼ਾਹ ਡੇਰੇ ਦੀ ਬੈਕ ਸਾਈਡ ਵਾਲੀ ਸੜਕ ,ਖੱਦਰ ਭੰਡਾਰ ਵਾਲੀ ਸੜਕ, ਮਹਾਜਨ ਹਸਪਤਾਲ ਮਾਲੜੀ ਰੋਡ ਵਾਲੀ ਸੜਕ, ਗਗਨ ਪਾਰਕ ਵਿਖੇ ਬੈਡਮਿੰਟਨ ਕੋਰਟ, ਰੇਹੜੀ ਮਾਰਕੀਟ ਵਾਲੀ ਸ਼ੈਡ ਸ਼ਾਮਲ ਸੀ। ਇਸ ਮੌਕੇ ਤੇ ਬੀਬੀ ਇੰਦਰਜੀਤ ਕੌਰ ਮਾਨ ਨੇ ਕਿਹਾ ਇਹਨਾਂ ਵਿਕਾਸ ਦੇ ਕੰਮਾਂ ਦੀ ਨਕੋਦਰ ਸ਼ਹਿਰ ਦੀ ਪਬਲਿਕ ਦੇਰ ਤੋਂ ਉਡੀਕ ਕਰ ਰਹੀ ਸੀ। ਪਹਿਲੀਆਂ ਸਰਕਾਰਾਂ ਇਹ ਸਹੂਲਤਾਂ ਦੇਣ ਵਿੱਚ ਨਕਾਮ ਰਹੀਆਂ । ਇਹਨਾਂ ਸੜਕਾਂ ਨੂੰ ਦੁਬਾਰਾ ਬਣਾਇਆ ਗਿਆ ਅਤੇ ਇਸ ਤੋਂ ਇਲਾਵਾ ਰੇੜੀ ਮਾਰਕੀਟ ਵਿੱਚ ਸ਼ੈਡ ਪਾਈ ਜਾਵੇਗੀ। ਜਿਸ ਨਾਲ ਸ਼ਹਿਰ ਦੀਆਂ ਸਾਰੀਆਂ ਰੇਹੜੀਆਂ ਰੇਹੜੀ ਮਾਰਕੀਟ ਚ ਲਗਾਈਆਂ ਜਾਣਗੀਆਂ ਇਸ ਦੇ ਨਾਲ ਕਾਫੀ ਸਮੇਂ ਤੋਂ ਟਰੈਫਿਕ ਸਮੱਸਿਆ ਕਾਫੀ ਹੱਦ ਤੱਕ ਸੁਲਝ ਜਾਵੇਗੀ।
ਬੀਬੀ ਮਾਨ ਨੇ ਕਿਹਾ ਇਸੇ ਤਰ੍ਹਾਂ ਹੋਰ ਵੀ ਸ਼ਹਿਰ ਦੇ ਵਿਕਾਸ ਦੇ ਸਾਰੇ ਕੰਮ ਨਿਰੰਤਰ ਜਾਰੀ ਰਹਿਣਗੇ।ਗਗਨ ਪਾਰਕ ਵਿੱਚ ਬੈਡਮਿੰਟਨ ਕੋਰਟ ਬਣਾਈ ਜਾਵੇਗੀ ਜਿੱਥੇ ਬੈਡਮਿੰਟਨ ਦੇ ਖਿਲਾੜੀ ਪ੍ਰੈਕਟਿਸ ਕਰ ਸਕਣਗੇ। ਇਸ ਮੌਕੇ ਤੇ ਈਓ ਰਣਧੀਰ ਸਿੰਘ, ਐਸ ਓ ਨਿਸ਼ਾਂਤ ਜੈਨ, ਘਨਸ਼ਾਮ ਇੰਸਪੈਕਟਰ, ਨਗਰ ਕੌਂਸਲ ਦੇ ਪ੍ਰਧਾਨ ਨਵਨੀਤ ਨੀਤਾ ਅਤੇ ਸਾਰੇ ਨਗਰ ਕੌਂਸਲਰ, ਬਲਾਕ ਪ੍ਰਧਾਨ ਪ੍ਰਦੀਪ ਸ਼ੇਰਪੁਰ ਅਤੇ ਬਲਾਕ ਪ੍ਰਧਾਨ ਜਸਵੀਰ ਸਿੰਘ ਧੰਜਲ, ਬਲਦੇਵ ਸਹੋਤਾ ਬਲਾਕ ਪ੍ਰਧਾਨ, ਅਮਰੀਕ ਸਿੰਘ ਨਗਰ ਕੌਂਸਲਰ ਅਤੇ ਅਸ਼ਵਨੀ ਕੋਹਲੀ ਸਾਬਕਾ ਨਗਰ ਕੌਂਸਲਰ ਵਾਈਸ ਪ੍ਰਧਾਨ, ਮਨੀ ਮਹਿੰਦਰੂ ਯੂਥ ਪ੍ਰਧਾਨ ਨਕੋਦਰ ਸ਼ਹਿਰ, ਸੁਖਵਿੰਦਰ ਗਡਵਾਲ, ਮਨਮੋਹਨ ਸਿੰਘ ਟੱਕਰ, ਸੰਜੀਵ ਟੱਕਰ, ਹਿਮਾਂਸ਼ੂ ਜੈਨ ਸੀਨੀਅਰ ਆਗੂ, ਨਰਿੰਦਰ ਸ਼ਰਮਾ ਸੀਨੀਅਰ ਆਗੂ, ਨਰੇਸ਼ ਕੁਮਾਰ ਸੀਨੀਅਰ ਆਗੂ ਵਿੱਕੀ ਭਗਤ, ਸ਼ਾਂਤੀ ਸਰੂਪ ਜ਼ਿਲ੍ਹਾ ਸਕੱਤਰ ਐਸਸੀ ਐਸਟੀ ਵਿੰਗ , ਸਾਕਸ਼ੀ ਸ਼ਰਮਾ ਆਦੀ ਹਾਜ਼ਰ ਸਨ।