Breaking
Thu. Mar 27th, 2025

MLA ਇੰਦਰਜੀਤ ਕੌਰ ਮਾਨ ਨੇ ਡੋਰ ਟੂ ਡੋਰ ਰਾਸ਼ਨ ਵੰਡਣ ਸਕੀਮ ਨੂੰ ਦਿੱਤੀ ਹਰੀ ਝੰਡੀ

ਨਕੋਦਰ, 4 ਫਰਵਰੀ 2024- ਅੱਜ ਹਲਕਾ ਨਕੋਦਰ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਡੋਰ ਟੂ ਡੋਰ ਰਾਸ਼ਨ ਵੰਡਣ ਦੀ ਸਕੀਮ ਦੀ ਸ਼ੁਰੂਆਤ ਪਿੰਡ ਬੀਰ ਤੋਂ ਕੀਤੀ । ਮੈਡਮ ਇੰਦਰਜੀਤ ਕੌਰ ਮਾਨ ਨੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਆਟੇ ਤੇ ਦਾਲ ਵਾਲੀ ਸਕੀਮ ਨੂੰ ਬੇਹਤਰ ਕਰਕੇ ਤੇ ਮਾਨ ਸਨਮਾਨ ਦੇ ਨਾਲ ਆਟਾ ਦਾਲ ਸਕੀਮ ਨੂੰ ਘਰ ਘਰ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ। ਬੜੇ ਲੰਬੇ ਸਮੇਂ ਤੋਂ ਇਹ ਟੀਚਾ ਪ੍ਰਾਪਤ ਕਰਨ ਦਾ ਯਤਨ ਕੀਤਾ ਜਾ ਰਿਹਾ ਸੀ।

ਮਾਨ ਸਰਕਾਰ ਨੇ ਇਹ ਟੀਚਾ ਪ੍ਰਾਪਤ ਕਰਨ ਵਾਸਤੇ ਕੋਰਟਾਂ ਦਾ ਵੀ ਸਾਹਮਣਾ ਕੀਤਾ ਹੈ ਤੇ ਵਿਰੋਧੀ ਧਿਰਾਂ ਨੇ ਸਕੀਮ ਨੂੰ ਲਾਗੂ ਕਰਨ ਵਿੱਚ ਰਸਤੇ ਵਿੱਚ ਕਾਫੀ ਰੋੜੇ ਅਟਕਾਏ ਸਨ। ਪਰ ਮਾਨ ਸਾਹਿਬ ਨੂੰ ਜੋ ਕੰਮ ਸਹੀ ਲੱਗਦਾ ਹੈ ਉਸ ਕੰਮ ਨੂੰ ਹਰ ਹਾਲਤ ਵਿੱਚ ਪੂਰਾ ਕਰਦੇ ਹਨ। ਇਸ ਤਰ੍ਹਾਂ ਅੱਜ ਡੋਰ ਟੂ ਡੋਰ ਕਣਕ ਅਤੇ ਆਟੇ ਦੀ ਸਪਲਾਈ ਦੀ ਸ਼ੁਰੂਆਤ ਕੀਤੀ ਗਈ ਹੈ ।ਇਸ ਮੌਕੇ ਤੇ ਮੈਡਮ ਇੰਦਰਜੀਤ ਕੌਰ ਮਾਨ ਨੇ ਦੱਸਿਆ ਕਿ ਇਹ ਆਪਣੀ ਚੋਇਸ ਹੈ ਕਿ ਜੇ ਕੋਈ ਆਟਾ ਲੈਣਾ ਚਾਹੁੰਦਾ ਹੈ ਉਹ ਆਟਾ ਲੈ ਸਕਦਾ ਹੈ ਜੇ ਕੋਈ ਕਣਕ ਲੈਣਾ ਚਾਹੁੰਦਾ ਹੈ ਉਹ ਕਣਕ ਵੀ ਲੈ ਸਕਦਾ ਹੈ। ਇਸ ਮੌਕੇ ਤੇ ਇੰਦਰਜੀਤ ਕੌਰ ਮਾਨ ਨੇ ਮਾਰਕਫੈਡ ਟੀਮ ਦਾ ਵੀ ਬਹੁਤ ਧੰਨਵਾਦ ਕੀਤਾ। ਇਸ ਮੌਕੇ ਤੇ ਇਹ ਵੀ ਕਿਹਾ ਕਿ ਜਿਹਨਾਂ ਦੇ ਪਹਿਲਾਂ ਨੀਲੇ ਕਾਰਡ ਕੱਟ ਦਿੱਤੇ ਗਏ ਸਨ ਉਹਨਾਂ ਨੂੰ ਵੀ ਇਹ ਸਕੀਮ ਦਾ ਪੂਰਾ ਲਾਭ ਮਿਲੇਗਾ। ਕੱਟੇ ਗਏ ਨੀਲੇ ਕਾਰਡ ਬਹਾਲ ਹੋ ਚੁੱਕੇ ਹਨ।

ਇਸ ਮੌਕੇ ਤੇ ਮੈਡਮ ਨੇ ਅਪੀਲ ਕਰਦੇ ਹੋਏ ਕਿਹਾ ਕਿ ਜਿਹਨਾਂ ਨੂੰ ਇਸ ਸਕੀਮ ਦੀ ਬਹੁਤ ਜ਼ਿਆਦਾ ਲੋੜ ਹੈ ਉਹਨਾਂ ਨੂੰ ਇਸ ਸਕੀਮ ਦਾ ਲਾਭ ਲੈਣਾ ਚਾਹੀਦਾ ਹੈ। ਪਰ ਜਿਹਨਾਂ ਲੋਕ ਨੂੰ ਇਸ ਸਕੀਮ ਦੀ ਜਰੂਰਤ ਨਹੀਂ ਹੈ ਉਹਨਾਂ ਨੂੰ ਇਸ ਸਕੀਮ ਨੂੰ ਸਰੰਡਰ ਕਰ ਦੇਣਾ ਚਾਹੀਦਾ ਹੈ। ਤਾਂ ਕਿ ਇਸ ਸਕੀਮ ਦਾ ਲਾਭ ਹਰ ਇੱਕ ਜਰੂਰਤਮੰਦ ਤੱਕ ਪਹੁੰਚਾਇਆ ਜਾ ਸਕੇ। ਮੈਂ ਚਾਹੁੰਦੀ ਹਾਂ ਕਿ ਨੀਲੇ ਕਾਰਡ ਸਰੰਡਰ ਕਰਨ ਦੀ ਸਕੀਮ ਨੂੰ ਮੇਰੇ ਹਲਕੇ ਤੋਂ ਹੀ ਸ਼ੁਰੂ ਕੀਤਾ ਜਾਵੇ। ਇਹ ਉਹਨਾਂ ਵਾਸਤੇ ਮਾਨ ਸਨਮਾਨ ਦੀ ਵੀ ਗੱਲ ਹੋਵੇਗੀ।

By admin

Related Post

Leave a Reply

Your email address will not be published. Required fields are marked *