ਸੰਗਰੂਰ ਦੇ ਕੋਟਦੁੱਨਾ ਦੀ ਦਾਣਾ ਮੰਡੀ ਚ ਹੋਏ ਇਕੱਠ ਨੇ ਇਕ ਵਾਰ ਮੁੜ ਯਾਦ ਕਰਵਾ ਦਿੱਤਾ ਕਿ ਸਰਕਾਰ ਦੇ ਗਲਤ ਫੈਸਲਿਆਂ ਖਿਲ਼ਾਫ ਬਿਨਾ ਲੀਡਰਾਂ ਤੋਂ ਵੀ ਲੋਕ ਖੁਦ ਜੁੜ ਸਕਦੇ ਹਨ।
ਭਾਨੇ ਸਿੱਧੂ ਖਿਲਾਫ ਲਗਾਤਾਰ ਚੌਥੇ ਮਾਮਲੇ ਦੇ ਦਰਜ ਹੋਣ ਨਾਲ ਪੁਲਿਸ ਤੇ ਸ਼ੱਕ ਹੋਣਾ ਸੁਭਾਵਿਕ ਹੈ ਪਹਿਲਾ ਲੁਧਿਆਣਾ, ਪਟਿਆਲਾ, ਅਬੋਹਰ ਅਤੇ ਹੁਣ ਮੋਹਾਲੀ ਵਿੱਚ ਏਜੰਟਾਂ ਦੀਆਂ ਸ਼ਿਕਾਇਤਾਂ ਤੇ ਧੜਾਧੜ ਕੇਸ ਦਰਜ ਕੀਤੇ ਗਏ ਹਨ।
ਪੰਜਾਬ ਦੇ ਲੋਕ ਵਿਦੇਸ਼ ਜਾਣ ਲਈ ਏਜੰਟਾਂ ਕੋਲ ਆਪ ਜਾਂਦੇ ਹਨ ਜਦੋ ਇਹਨਾਂ ਲੋਕਾਂ ਨੂੰ ਏਜੰਟ ਵਿਦੇਸ਼ ਭੇਜਣ ਦੇ ਨਾਂ ਦੇ ਠੱਗੀ ਮਾਰ ਲੈਂਦੇ ਹਨ ਫਿਰ ਲੋਕ ਪੁਲਿਸ ਕੋਲ ਸ਼ਿਕਾਇਤ ਕਰਦੇ ਪਰ ਕੋਈ ਠੋਸ ਕਾਰਵਾਈ ਨਾ ਹੋਣ ਦੀ ਸੂਰਤ ਵਿੱਚ ਫਿਰ ਇਹ ਲੋਕ ਭਾਨੇ ਸਿੱਧੂ ਜੋ ਇਹਨਾਂ ਏਜੰਟਾਂ ਕੋਲੋ ਲੋਕਾਂ ਦੇ ਪੈਸੇ ਵਾਪਸ ਮੁੜਵਾਉਦਾ ਜਾਂਦੇ ਹਨ। ਲੋਕਾਂ ਵਿੱਚ ਉਸ ਦੀ ਇਸ ਕਾਰਗੁਜ਼ਾਰੀ ਦੀ ਚਰਚਾ ਕਾਰਨ ਸਰਕਾਰੀ ਤੰਤਰ ਵੀ ਭੈ ਭੀਤ ਹੋਣਾ ਸੁਭਾਵਿਕ ਹੈ ਕਿਉਕਿ ਲੋਕਾਂ ਦੀਆਂ ਸਮੱਸਿਆਵਾਂ ਸਰਕਾਰ ਨੇ ਹੱਲ ਕਰਨੀਆਂ ਹੁੰਦੀਆਂ ਹਨ, ਜੇ ਲੋਕਾਂ ਦੇ ਮਸਲੇ ਸਰਕਾਰ ਹੱਲ ਕਰਦੀ ਹੈ ਫਿਰ ਭਾਨੇ ਸਿੱਧੂ ਵਰਗਿਆ ਦੀ ਕੀ ਲੋੜ ਹੈ। ਇਹ ਆਪਣੇ ਆਪ ਵਿੱਚ ਇਕ ਸਵਾਲ ਹੈ?
ਅਕਾਲੀ ਤੇ ਕਾਂਗਰਸ ਨੂੰ ਛੱਡ ਕੇ ਪੰਜਾਬ ਦੇ ਲੋਕਾਂ ਨੇ ਇਕ ਤਰਫਾ ਫੈਸਲਾ ਲਿਆ ਸੀ ਜਿਸ ਦੀ ਬਦੌਲਤ ਆਮ ਆਦਮੀ ਪਾਰਟੀ ਨੂੰ 92 ਸੀਟਾਂ ਮਿਲੀਆਂ ਸਨ। ਮਾਲਵਾ ਖੇਤਰ ਇਸ ਪਾਰਟੀ ਲਈ ਜਿਆਦਾ ਸਫਲਤਾ ਵਾਲਾ ਖਿੱਤਾ ਬਣਿਆ। ਇਹ ਵੀ ਕਿਹਾ ਜਾ ਸਕਦਾ ਕਿ ਰਵਾਇਤੀ ਪਾਰਟੀ ਦਾ ਗੜ ਇੱਥੋ ਖਤਮ ਹੋਇਆ। ਲੋਕ ਕੀ ਚਾਹੁੰਦੇ ਸਨ ਜਿਸ ਕਰਕੇ ਉਹਨਾਂ ਨੇ “ਆਪ” ਨੂੰ ਚੁਣਿਆ। ਫਿਰ ਜਲਦ ਮੋਹ ਭੰਗ ਹੋ ਗਿਆ ਕਿ ਇੱਥੇ “ਆਪ” ਦੀ ਸਰਕਾਰ ਬਣਨ ਦੇ ਬਾਵਜੂਦ ਸੰਗਰੂਰ ਤੋਂ ਲੋਕ ਸਭਾ ਜਿਮਨੀ ਚੋਣ ਵਿੱਚ ਹਾਰ ਦਾ ਮੂੰਹ ਦੇਖਣਾ ਪਿਆ ਸੀ। ਇਸ ਸਭ ਕੁਝ ਨੂੰ ਦੇਖਦਿਆ ਜਾਪ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਲੋਕਾਂ ਦੇ ਮਸਲੇ ਹੱਲ ਕਰਦੀ ਨਹੀ ਜਾਪ ਰਹੀ ਜਿਸ ਕਰਕੇ ਨੌਜਵਾਨ ਲੋਕ ਆਪ ਮੁਹਾਰੇ ਵੱਡੇ ਇਕੱਠ ਕਰਕੇ ਸਰਕਾਰ ਨੂੰ ਕੋਸ ਰਹੇ ਹਨ। ਰਵਾਇਤੀ ਪਾਰਟੀਆਂ ਨੂੰ ਲੰਬਾ ਸਮਾਂ ਮਿਲਿਆ। ਜਿਹਨਾਂ ਤੋਂ ਮੋਹ ਭੰਗ ਹੋਣ ਨੂੰ ਸਮਾਂ ਲੱਗਿਆ। ਪਰ ਪੰਜਾਬ ਵਿੱਚ ਬਦਲਾਅ ਲਿਆਉਣ ਵਾਲੀ ਪਾਰਟੀ ਤੋਂ ਲੋਕਾਂ ਦਾ ਮੋਹ ਭੰਗ ਹੋ ਜਾਵੇਗਾ ਕਿਸੇ ਨੇ ਸੋਚਿਆ ਤੱਕ ਨਹੀ ਸੀ ਜਿਸ ਨੂੰ ਲੈ ਕੇ ਰਵਾਇਤੀ ਪਰਟੀਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀ।
ਹੁਣ ਦੇਖਣਾ ਸਰਕਾਰ ਨੇ ਹੈ ਕਿ ਲੋਕ ਉਸ ਤੋਂ ਕਿਉ ਨਰਾਜ਼ ਹਨ। ਸੰਗਰੂਰ ਦੇ ਪਿੰਡ ਕੋਟਦੂਨੇ ਕੇ ਵਿੱਚ ਵੱਡਾ ਇਕੱਠ ਜਿਸ ਵਿੱਚ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ ਤੱਕ ਤੋਂ ਲੋਕ ਆਏ ਦੱਸੇ ਗਏ ਹਨ। “ਆਪ” ਦੀ ਸਰਕਾਰ ਲਈ ਖਤਰੇ ਦੀ ਘੰਟੀ ਹੈ।
ਰਾਜਿੰਦਰ ਸਿੰਘ ਬਿਲਗਾ