ਬਿਲਗਾ, 30 ਜਨਵਰੀ 2024- ਪੰਜਾਬ ਸਰਕਾਰ ਦੁਆਰਾ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਵਿੰਡੀ ਮੁਹਿੰਮ ਤਹਿਤ ਅੱਜ ਇੱਥੋ ਮਾਤਾ ਚਿੰਤਪੁਰਨੀ ਦੀ ਯਾਤਰਾ ਵਾਸਤੇ ਬੱਸ ਜਿਸ ਨੂੰ ਹਰੀਝੰਡੀ ਦੇ ਕੇ ਹਲਕਾ ਨਕੋਦਰ ਤੋਂ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਰਵਾਨਾ ਕੀਤਾ।

ਇਸ ਮੌਕੇ ਤੇ ਯਾਤਰਾ ਤੇ ਜਾ ਰਹੀਆਂ ਸਵਾਰੀਆਂ ਦਾ ਮੈਡੀਕਲ ਮੁਆਇਨਾ ਕੀਤਾ ਗਿਆ ਅਤੇ ਗਰਮ ਕੱਪੜੇ, ਖਾਣਪੀਣ ਦਾ ਸਮਾਨ ਵਗੈਰਾ ਆਦਿ ਸਮਾਨ ਦਿੱਤਾ ਗਿਆ। ਇਹ ਬੱਸ ਯਾਤਰੀਆਂ ਨੂੰ ਮਾਤਾ ਚਿੰਤਪੁਰਨੀ, ਜਵਾਲਾ ਜੀ ਦੇ ਦਰਸ਼ਨ ਕਰਵਾਉਣ ਉਪਰੰਤ ਵਾਪਸ ਸ਼ਾਮ ਸ੍ਰੀ ਅਨੰਦਪੁਰ ਸਾਹਿਬ ਵਿਖੇ ਲੈ ਕੇ ਪੁੱਜੇਗੀ ਜਿੱਥੇ ਰਾਤ ਆਰਾਮ ਕਰਨ ਉਪਰੰਤ ਬੱਸ ਵਾਪਸੀ ਕਰੇਗੀ।
ਇਸ ਮੌਕੇ ਤੇ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਧੰਨਵਾਦ ਹੈ ਜੋ ਲੋੜਵੰਦ ਲੋਕਾਂ ਨੂੰ ਧਾਰਮਿਕ ਅਸਥਾਨਾਂ ਦੀ ਯਾਤਰਾ ਕਰਵਾ ਰਹੀ ਹੈ ਜਿਸ ਦੇ ਤਹਿਤ ਆਉਣ ਵਾਲੇ ਸਮੇਂ ਹੋਰ ਵੀ ਲੋਕਾਂ ਨੂੰ ਇਹ ਮੌਕਾ ਮਿਲੇਗਾ। ਇਸ ਸਮੇਂ ਬੀਬੀ ਮਾਨ ਨਾਲ ਕਾਰਜ ਸਾਧਕ ਅਫ਼ਸਰ ਬਲਜੀਤ ਸਿੰਘ, ਪ੍ਰਧਾਨ ਗੁਰਿੰਦਰ ਸਿੰਘ, ਪਿਆਰਾ ਸਿੰਘ ਸੰਘੇੜਾ, ਸੋਡੀ ਸਿੰਘ ਬੱਬੂ, ਸਾਹਿਲ ਕੁਮਾਰ ਆਦਿ ਸ਼ਾਮਲ ਸਨ।