Breaking
Wed. Jun 18th, 2025

ਸ੍ਰੀ ਮਹਿੰਦਰ ਚੰਦ ਜੀ ਦੀ ਬਰਸੀ ਤੇ ਵਿਸ਼ੇਸ਼

ਲੁਧਿਆਣਾ, 29 ਜਨਵਰੀ 2024- ਸੁਰਿੰਦਰ ਸੇਠੀ ਜੀ ਦੇ ਸਤਿਕਾਰਯੋਗ ਪਿਤਾ ਮਹਿੰਦਰ ਚੰਦ ਜੀ ਦੀ ਅੱਜ ਬਰਸੀ ਹੈ। ਉਹ 29 ਜਨਵਰੀ 2014 ਨੂੰ ਸਾਨੂੰ ਹਮੇਸ਼ਾ ਲਈ ਆਲਵਿਦਾ ਕਹਿ ਕੇ ਵਫਾਤ ਪਾ ਗਏ ਸਨ । ਉਹ ਇਕ ਬੁੱਧੀਜੀਵੀ ਵਿਦਵਾਨ, ਪੋਸਟ ਗ੍ਰੈਜੂਏਟ ਭਾਰਤ ਸਰਕਾਰ ਦੇ ਰੇਲਵੇ ਮੇਲ ਸਰਵਿਸਜ ਵਿਭਾਗ ਞਿਚੋ ਉੱਚ ਅਧਿਕਾਰੀ ਸੇਵਾਮੁਕਤ ਮੁਕਤ ਹੋਏ ਸਨ । ਉਹ ਮੁਹੱਲੇ ਦੀ ਨਗਰ ਸੁਧਾਰ ਕਮੇਟੀ ਦੇ ਵੀ ਪ੍ਰਧਾਨ ਦੇ ਆਹੁੱਦੇ ਤੇ ਸ਼ਸ਼ੋਭਿਤ ਰਹਿ ਕੇ ਆਪਣੀਆ ਸੱਚੀਆਂ ਸੁਚੀਆ ਗੌਰਵਮਈ ਸੇਵਾਵਾ ਕਰਦੇ ਰਹੇ ਹਨ । ਸਮੁੱਚੇ ਇਲਾਕੇ ਦੇ ਨਿਵਾਸੀ ਉਹਨਾਂ ਨੂੰ ਸਤਿਕਾਰ ਨਾਲ ਬਾਬੂ ਜੀ ਕਹਿ ਕੇ ਨਿਵਾਜਦੇ ਸਨ । ਉਹ ਹਮੇਸ਼ਾ ਞਿਦਿਆ ਦੇ ਲਈ ਸਭ ਨੂੰ ਪ੍ਰਰੇਣਾ ਦਿੰਦੇ ਸਨ । ਧਾਰਮਿਕ ਵਿਰਤੀ ਦੇ ਧਾਰਨੀ ਹਮੇਸ਼ਾ ਕੁਰਤੀਆ ਦੇ ਖਿਲਾਫ ਸਨ । ਹਮੇਸ਼ਾ ਸਾਫ ਸੁਥਰੇ ਵਾਤਾਵਰਣ ਅਤੇ ਆਚਰਣ ਦੇ ਪੱਖ ਵਿੱਚ ਰਹਿੰਦੇ ਸਨ । ਕੁਦਰਤੀ ਸੋਮਿਆਂ, ਲੋਕਤੰਤਰ ਅਤੇ ਸੰਵਿਧਾਨਿਕ ਅਧਿਕਾਰ ਦੇ ਫਰਜ਼ਾ ਅਤੇ ਅਧਿਕਾਰਾ ਦੇ ਹਮਾਇਤੀ ਸਨ । ਇਕ ਦਲੀਲਵਾਨ ਹੋਣ ਦੇ ਨਾਲ ਨਾਲ ਇਕ ਨਿਧੜਕ ਅਤੇ ਨਿਡਰ ਮਯਾਨਾਜ ਸਖਸ਼ੀਅਤ ਸਨ । ਅੱਜ ਦੇ ਦਿਨ ਉਨਾ ਦੇ ਰੁਖਸਤ ਹੋ ਜਾਣ ਤੇ ਪ੍ਰੀਵਾਰ ਨੂੰ ਤਾਂ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੀ ਹੈ । ਉੱਥੇ ਇਲਾਕਾ ਵੀ ਇਕ ਉੱਚ ਪੱਧਰੀ , ਅਣਥੱਕ ਮਿਹਨਤੀ , ਇਮਾਨਦਾਰ ਅਤੇ ਸਮਾਜਿਕ ਸ਼ਖਸੀਅਤ ਦੇ ਵਿਛੜਨ ਨਾਲ ਆਪਣੇ ਹਰਮਨ ਪਿਆਰੇ ਪ੍ਰਤੀਨਿਧੀ ਤੇ ਵਾਂਝਾ ਹੋ ਗਿਆ ਹੈ । ਇਲਾਕੇ ਦੀਆ ਢਾਣੀਆਂ ਞਿੱਚ ਉੰਨਾ ਦੇ ਨਾਲ ਜੁੜੀਆਂ ਦੰਦਕਥਾਵਾ ਦੀ ਚੁੰਝ ਚਰਚਾ ਚਿਰੋਕਣੀ ਫਿਜ਼ਾਵਾ ਵਿਚ ਚੱਲਦੀ ਰਹੇਗੀ ।

ਅੱਜ ਉੰਨਾ ਦੀ ਦਸਵੀ ਬਰਸੀ ਤੇ ਸ਼ਰਧਾਂਜਲੀ ਭੇਂਟ ਕਰਦਾ ਹੋਇਆ ਪ੍ਰਣਾਮ ਕਰਦਾ ਹਾਂ । ਪਰਮਾਤਮਾ ਪਾਸ ਪ੍ਰਾਥਨਾ ਕਰਦਾ ਹਾਂ ਉਹ ਜਿਥੇ ਵੀ ਹਨ । ਆਪਣੀ ਫੁਲਵਾੜੀ ਤੇ ਹਮੇਸ਼ਾ ਆਪਣਾ ਅਸ਼ੀਰਵਾਦ ਬਣਾਈ ਰੱਖਣ ਅਤੇ ਇਹ ਵੀ ਦੁਆ ਕਰਦਾ ਹਾਂ ਅਗਰ ਇਸ ਸੰਸਾਰ ਤੇ ਮੈਨੂੰ ਦੁਬਾਰਾ ਜਨਮ ਮਿਲੇ ਤਾ ਇਸ ਮਹਾਨ ਬਾਗਵਾਨ ਦੀ ਗੋਦ ਵਿੱਚ ਹੀ ਪਰਵਰਿਸ਼ ਹੋਵੇ । ਇਹ ਹੀ ਮੇਰੇ ਪਿਤਾ ਜੀ ਬਣ ਕੇ ਅਸ਼ੀਰਵਾਦ ਦੇਣ । ਇਹ ਜਨਮ ਤਾ ਸਿਰਫ ਉੰਨਾ ਨੂੰ ਸਮਝਣ ਵਿੱਚ ਬੀਤ ਗਿਆ ਜਦੋ ਸਮਝ ਆਉਣ ਲੱਗੀ ਤਾ ਉੰਨਾ ਦੇ ਜਾਣ ਦਾ ਵਕਤ ਆ ਧਮਕਿਆ । ਅੱਜ ਸੇਜਲ ਅਤੇ ਨਮ ਅੱਖਾਂ ਨਾਲ ਕੋਟਿਨ-ਕੋਟਿ ਪ੍ਰਣਾਮ ਕਰਦਾ ਹੋਇਆ ।

By admin

Related Post

Leave a Reply

Your email address will not be published. Required fields are marked *