ਮੁਹਾਲੀ, 29 ਜਨਵਰੀ -ਭਾਨਾ ਸਿੱਧੂ ਖ਼ਿਲਾਫ਼ ਮੋਹਾਲੀ ਦੇ ਥਾਣਾ ਫੇਸ 1 ਵਿਚ ਮੁਕੱਦਮਾ ਨੰਬਰ 9/24 ਤੇ ਆਈਪੀਸੀ ਦੀ ਧਾਰਾ 294, 387, 506 ਤਹਿਤ ਮੁਕਦੱਮਾ ਦਰਜ ਉਸ ਨੂੰ ਮੋਹਾਲੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਮੋਹਾਲੀ ਅਦਾਲਤ ਨੇ ਭਾਨਾ ਸਿੱਧੂ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਣ ਦੇ ਹੁਕਮ ਸੁਣਾਏ ਗਏ ਹਨ। ਜ਼ਿਕਰਯੋਗ ਹੈ ਕਿ ਭਾਨਾ ਸਿੱਧੂ ਦੀ ਪੇਸ਼ੀ ਸੰਬੰਧੀ ਮੋਹਾਲੀ ਪੁਲਿਸ ਨੇ ਨਾ ਤਾਂ ਕਿਸੇ ਨੂੰ ਭਿੜਕ ਪੈਣ ਦਿੱਤੀ ਤੇ ਨਾ ਹੀ ਪੇਸ਼ੀ ਦੌਰਾਨ ਮੀਡੀਆ ਕਰਮੀਆ ਨੂੰ ਭਾਨਾ ਸਿੱਧੂ ਦੇ ਨੇੜੇ ਜਾਣ ਦਿੱਤਾ ਗਿਆ। ਇਸ ਮੌਕੇ ਮੋਹਾਲੀ ਪੁਲਿਸ ਨੇ ਭਾਨਾ ਸਿੱਧੂ ਨੂੰ ਚੋਰ ਰਸਤਿਆਂ ਰਾਹੀਂ ਮੋਹਾਲੀ ਅਦਾਲਤ ‘ਚ ਪੇਸ਼ ਕੀਤਾ ਗਿਆ।
ਅੱਜ ਭਾਨੇ ਸਿੱਧੂ ਦੇ ਹੱਕ ਵਿਚ ਕੋਟਦੂਨਾ ਦਾਣਾਮੰਡੀ ਵਿਚ ਵੱਡਾ ਇਕੱਠ ਕਰਕੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ।