ਜਲੰਧਰ ਵਿਖੇ 14ਵਾਂ ਰਾਸ਼ਟਰੀ ਵੋਟਰ ਦਿਵਸ ਮਨਾਇਆਪੂਰੀ ਤਨਦੇਹੀ ਨਾਲ ਚੋਣ ਡਿਊਟੀ ਨਿਭਾਉਣ ਵਾਲੇ ਅਧਿਕਾਰੀਆਂ ਦਾ ਵੀ ਕੀਤਾ ਸਨਮਾਨਪਹਿਲੀ ਵਾਰੀ ਵੋਟਰ ਬਣੇ ਨੌਜਵਾਨਾਂ ਨੂੰ ਐਪਿਕ ਕਾਰਡ ਵੰਡੇ
ਜਲੰਧਰ, 25 ਜਨਵਰੀ 2024- ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਵੀਰਵਾਰ ਨੂੰ ਨੌਜਵਾਨਾਂ ਨੂੰ ਵੋਟਰ ਬਣ ਕੇ ਜਮਹੂਰੀਅਤ ਦੇ ਸਭ ਤੋਂ ਵੱਡੇ ਤਿਉਹਾਰ ਭਾਵ ਚੋਣਾਂ ਵਿੱਚ ਹਿੱਸਾ ਲੈਣ ਅਤੇ ਲੋਕਤੰਤਰ ਨੂੰ ਜ਼ਮੀਨੀ ਪੱਧਰ ‘ਤੇ ਮਜ਼ਬੂਤ ਕਰਨ ਲਈ ਆਪਣੇ ਵੋਟ ਦੇ ਅਧਿਕਾਰ ਦੀ ਸਮਝਦਾਰੀ ਨਾਲ ਵਰਤੋਂ ਕਰਨ ਦਾ ਸੱਦਾ ਦਿੱਤਾ।
ਸ੍ਰੀ ਸਾਰੰਗਲ ਨੇ ਅੱਜ ਸਥਾਨਕ ਐਚ.ਐਮ.ਵੀ ਕਾਲਜ ਵਿਖੇ 14ਵੇਂ ਕੌਮੀ ਵੋਟਰ ਦਿਵਸ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਸਮੁੱਚੇ ਦੇਸ਼ ਦੇ ਵਿਕਾਸ ਲਈ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ’ਤੇ ਜ਼ੋਰ ਦਿੱਤਾ।
ਡਿਪਟੀ ਕਮਿਸ਼ਨਰ, ਜਿਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ, ਵਧੀਕ ਮੁੱਖ ਪ੍ਰਸ਼ਾਸਕ ਜੇ.ਡੀ.ਏ. ਦਰਬਾਰਾ ਸਿੰਘ, ਐਸ.ਡੀ.ਐਮ. ਬਲਬੀਰ ਰਾਜ ਸਿੰਘ, ਐਚ.ਐਮ.ਵੀ ਕਾਲਜ ਦੇ ਪ੍ਰਿੰਸੀਪਲ ਡਾ. ਅਜੇ ਸਰੀਨ ਵੀ ਮੌਜੂਦ ਸਨ, ਨੇ ਕਿਹਾ ਕਿ ਲੋਕਤੰਤਰੀ ਪ੍ਰਕਿਰਿਆ ਵਿੱਚ ਵੋਟਰਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਇੱਕ ਚੰਗੀ ਸਰਕਾਰ ਦੇ ਗਠਨ ਲਈ ਬਹੁਤ ਅਹਿਮੀਅਤ ਰੱਖਦੀ ਹੈ।
ਸ੍ਰੀ ਸਾਰੰਗਲ ਨੇ ਕਿਹਾ ਕਿ ਲੋਕਾਂ ਖਾਸ ਕਰਕੇ ਨੌਜਵਾਨਾਂ ਨੂੰ ਜਾਤ, ਰੰਗ, ਨਸਲ ਜਾਂ ਲਿੰਗ ਦੇ ਭੇਦਭਾਵ ਤੋਂ ਉਪਰ ਉਠ ਕੇ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰਨ ਦੀ ਲੋੜ ਬਾਰੇ ਜਾਗਰੂਕ ਕਰਨ ‘ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਲੋਕਤੰਤਰ ਨੂੰ ਜ਼ਮੀਨੀ ਪੱਧਰ ‘ਤੇ ਮਜ਼ਬੂਤ ਕਰਨਾ ਬਹੁਤ ਵੱਡਾ ਕਾਰਜ ਹੈ ਅਤੇ ਨੌਜਵਾਨਾਂ ਨੂੰ ਇਸ ਰਾਸ਼ਟਰ ਸੇਵਾ ਵਿੱਚ ਵੱਧ-ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਦੇਸ਼ ਵੀ ਹਨ, ਜਿੱਥੇ ਤਾਨਾਸ਼ਾਹੀ ਸ਼ਾਸਨ ਹੈ ਅਤੇ ਚੋਣਾਂ ਨਹੀਂ ਹੁੰਦੀਆਂ। ਉਨ੍ਹਾਂ ਕਿਹਾ ਕਿ ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਸਾਡੇ ਦੇਸ਼ ਵਿੱਚ ਲੋਕਤਾਂਤਰਿਕ ਵਿਵਸਥਾ ਹੈ, ਜਿੱਥੇ ਸਾਨੂੰ ਆਪਣੀ ਸਰਕਾਰ ਚੁਣਨ ਦਾ ਮੌਕਾ ਮਿਲਦਾ ਹੈ ਅਤੇ ਇਸ ਲਈ ਸਾਨੂੰ ਆਪਣੇ ਵੋਟ ਦੇ ਅਧਿਕਾਰ ਦੀ ਕੀਮਤ ਸਮਝਣੀ ਚਾਹੀਦੀ ਹੈ।
ਉਨ੍ਹਾਂ ਨੇ ਘੱਟ ਵੋਟਿੰਗ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਸ਼ਹਿਰੀ ਉਦਾਸੀਨਤਾ ਨੂੰ ਉਜਾਗਰ ਵੀ ਕੀਤਾ ਅਤੇ ਵੋਟਰਾਂ ਖਾਸ ਕਰਕੇ ਨੌਜਵਾਨਾਂ ਨੂੰ ਵੱਡੀ ਗਿਣਤੀ ਵਿੱਚ ਚੋਣਾਂ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਤਰੁੱਟੀ ਰਹਿਤ ਵੋਟਰ ਸੂਚੀਆਂ ਲੋਕਤੰਤਰੀ ਪ੍ਰਕਿਰਿਆ ਦਾ ਆਧਾਰ ਹਨ ਅਤੇ ਅਸਲ ਵਿੱਚ ਲੋਕਤੰਤਰੀ ਰਾਸ਼ਟਰ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਦਾ ਮਾਪਦੰਡ ਹਨ। ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਨੇ ਬਿਨਾਂ ਕਿਸੇ ਰੁਕਾਵਟ ਵੋਟਰ ਸੂਚੀਆਂ ਨੂੰ ਵਾਰ-ਵਾਰ ਤਿਆਰ ਕਰਨ ਅਤੇ ਸੁਧਾਈ ਕਰਨ ਦੀ ਭੂਮਿਕਾ ਸਫ਼ਲਤਾਪੂਰਵਕ ਨਿਭਾਈ ਹੈ, ਜਿਸ ਸਦਕਾ ਬਹੁਤ ਸਾਰੇ ਉੱਨਤ ਅਤੇ ਵਿਕਾਸਸ਼ੀਲ ਦੇਸ਼ ਭਾਰਤ ਦੇ ਲੋਕਤੰਤਰ ਦੇ ਮਾਡਲ ਦੀ ਨਕਲ ਕਰ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਾਸ਼ਟਰੀ ਵੋਟਰ ਦਿਵਸ ਮਨਾਉਣ ਦਾ ਆਪਣਾ ਮਹੱਤਵ ਹੈ ਕਿਉਂਕਿ ਇਸ ਸਦਕਾ ਨੌਜਵਾਨਾਂ ਦੀ ਲੋਕਤਾਂਤਰਿਕ ਪ੍ਰਕਿਰਿਆ ਵਿੱਚ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣੀ ਹੈ। ਉਨ੍ਹਾਂ ਨੇ ਪਹਿਲੀ ਵਾਰ ਵੋਟਰ ਬਣੇ ਨੌਜਵਾਨਾਂ ਨੂੰ ਸਾਡੇ ਲੋਕਤੰਤਰੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਚੋਣਾਂ ਵਿੱਚ ਹਿੱਸਾ ਲੈਣ ਦੀ ਅਪੀਲ ਕਰਦਿਆਂ ਐਪਿਕ ਕਾਰਡ ਵੀ ਵੰਡੇ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਚੋਣਾਂ ਦੌਰਾਨ ਨੈਤਿਕ ਵੋਟਿੰਗ ਦਾ ਪ੍ਰਣ ਵੀ ਦਿਵਾਇਆ। ਉਨ੍ਹਾਂ ਵੋਟਰ ਜਾਗਰੂਕਤਾ ਵਿੱਚ ਵਧੀਆ ਸੇਵਾਵਾਂ ਨਿਭਾਉਣ ਵਾਲੇ ਅਧਿਕਾਰੀਆਂ ਤੋਂ ਇਲਾਵਾ ਵੋਟ ਦੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਕਰਵਾਏ ਗਏ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਕੇ.ਵਾਈ.ਸੀ. ਐਪ, ਐਨ.ਵੀ.ਐਸ.ਪੀ. ਪੋਰਟਲ ਤੋਂ ਇਲਾਵਾ ਭਾਰਤ ਦੇ ਚੋਣ ਕਮਿਸ਼ਨ ਦੀਆਂ ਵੱਡੀਆਂ ਪਹਿਲਕਦਮੀਆਂ ਬਾਰੇ ਵੀ ਚਾਨਣਾ ਪਾਇਆ।
ਐਚ.ਐਮ.ਵੀ. ਕਾਲਜ ਦੇ ਵਿਦਿਆਰਥੀਆਂ ਵੱਲੋਂ ਨੈਤਿਕ ਵੋਟਿੰਗ ਨੂੰ ਉਤਸ਼ਾਹਿਤ ਕਰਨ ਲਈ ਨੁੱਕੜ ਨਾਟਕ ਅਤੇ ਕੋਰੀਓਗ੍ਰਾਫੀ ਵੀ ਪੇਸ਼ ਕੀਤੀ ਗਈ। ਇਸ ਤੋਂ ਪਹਿਲਾਂ ਕਾਲਜ ਦੇ ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਡਿਪਟੀ ਕਮਿਸ਼ਨਰ ਅਤੇ ਹੋਰਨਾਂ ਪਤਵੰਤਿਆਂ ਦਾ ਕਾਲਜ ਵਿੱਚ ਪਹੁੰਚਣ ‘ਤੇ ਸਵਾਗਤ ਕੀਤਾ। ਇਸ ਮੌਕੇ ਚੋਣ ਤਹਿਸੀਲਦਾਰ ਸੁਖਦੇਵ ਸਿੰਘ, ਸਹਾਇਕ ਨੋਡਲ ਅਫ਼ਸਰ ਸਵੀਪ ਅਸ਼ੋਕ ਸਹੋਤਾ, ਚੋਣ ਕਾਨੂੰਨਗੋ ਰਾਕੇਸ਼ ਅਰੋੜਾ ਆਦਿ ਵੀ ਮੌਜੂਦ ਸਨ।
ਸਮਾਗਮ ਦੌਰਾਨ ਸਨਮਾਨ ਪ੍ਰਾਪਤ ਕਰਨ ਵਾਲੀਆਂ ਸ਼ਖਸੀਅਤਾਂ : ਇਸ ਮੌਕੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵੱਲੋਂ ਐਸ.ਡੀ.ਐਮ. ਜਲੰਧਰ-2-ਕਮ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਦਾ ਵੋਟਰ ਸੂਚੀ ਦੀ ਸਰਸਰੀ ਸੁਧਾਈ-2024 ਦੌਰਾਨ ਜ਼ਿਲ੍ਹੇ ਵਿੱਚ ਸਭ ਤੋਂ ਵੱਧ 1576 ਨੌਜਵਾਨ ਵੋਟਰਾਂ ਦੀ ਰਜਿਸਟ੍ਰੇਸ਼ਨ ਕਰਨ ’ਤੇ ਉਤਮ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਵਜੋਂ ਸਨਮਾਨ ਕੀਤਾ ਗਿਆ। ਇਸੇ ਤਰ੍ਹਾਂ ਵੋਟਰ ਰਜਿਸਟ੍ਰੇਸ਼ਨ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨ ’ਤੇ ਪ੍ਰਿੰ. ਸ਼ਸ਼ੀ ਕੁਮਾਰ ਨੂੰ ਉਤਮ ਸਵੀਪ ਨੋਡਲ ਅਫ਼ਸਰ ਅਤੇ ਬੀ.ਐਲ.ਓ. ਕਮਲਜੀਤ ਸਿੰਘ ਪਟਿਆਲ ਨੂੰ ਉਤਮ ਬੂਥ ਲੈਵਲ ਅਫ਼ਸਰ ਦਾ ਸਨਮਾਨ ਦਿੱਤਾ ਗਿਆ।
ਜ਼ਿਲ੍ਹਾ ਪੱਧਰ ’ਤੇ ਚੋਣ ਡਿਊਟੀ ਵਿੱਚ ਬਿਹਤਰੀਨ ਕਾਰਗੁਜ਼ਾਰੀ ਦਿਖਾਉਣ ’ਤੇ ਚੋਣ ਕਾਨੂੰਨਗੋ ਮਨਦੀਪ ਕੌਰ, ਪ੍ਰੋਗਰਾਮਰ ਪ੍ਰਿਆ ਮੋਂਗਾ, ਕਮਲਜੀਤ ਨੂੰ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਪੱਧਰ ’ਤੇ ਚੋਣ ਡਿਊਟੀ ਵਿੱਚ ਉਤਮ ਕਾਰਗੁਜ਼ਾਰੀ ਦਿਖਾਉਣ ’ਤੇ ਗੁਰਵਿੰਦਰ ਕੌਰ, ਯਸ਼ਪਾਲ, ਸੁਖਜੀਤ ਸਿੰਘ, ਕੁਲਵਿੰਦਰ ਸਿੰਘ, ਚੰਦਰਕਾਂਤ ਭੂਸ਼ਣ, ਚਰਨਪ੍ਰੀਤ ਸਿੰਘ, ਰਾਜੀਵ ਕੁਮਾਰ, ਮਨਪ੍ਰੀਤ ਕੁਮਾਰ, ਅਜੇ, ਰਚਨਾ, ਡਾ. ਨਿਰਮਲਜੀਤ ਕੌਰ, ਸਰੋਜ ਰਾਣੀ ਦਾ ਸਨਮਾਨ ਕੀਤਾ ਗਿਆ।
ਇਸ ਦੌਰਾਨ ਸਵੀਪ ਆਈਕਨ/ਕੋਆਰਡੀਨੇਟਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿੱਚ ਮੁਨੀਸ਼ ਅਗਰਵਾਲ, ਪਰਵਿੰਦਰ ਸਿੰਘ ਸੋਨੂੰ, ਵਿਵੇਕ ਜੋਸ਼ੀ, ਯਸ਼ ਪਾਲ ਰਲਹਣ, ਪੂਜਾ ਮਹੰਤ, ਸ਼ਾਨ ਫਾਊਂਡੇਸ਼ਨ, ਡਾ. ਅਸ਼ੋਕ ਸਹੋਤਾ, ਸੁਰਿੰਦਰ ਕੁਮਾਰ ਵਿੱਜ ਅਤੇ ਸੰਜੇ ਸ਼ਾਮਲ ਹਨ।
ਇਸ ਤੋਂ ਇਲਾਵਾ 10 ਤੋਂ ਵੱਧ ਲਗਾਤਾਰ ਸੇਵਾਵਾਂ ਨਿਭਾਉਣ ਵਾਲੇ ਬੀ.ਐਲ.ਓਜ਼ ਦਾ ਸਨਮਾਨ ਵੀ ਕੀਤਾ ਗਿਆ। ਇਨ੍ਹਾਂ ਵਿੱਚ ਰੁਪੇਸ਼ ਕੁਮਾਰ, ਨੀਲਮ ਕੁਮਾਰੀ, ਮਨਦੀਪ ਸਿੰਘ, ਸੁਨੀਤਾ, ਹਰਪ੍ਰੀਤ ਕੌਰ, ਵਿਜੈ ਕੁਮਾਰ, ਸੰਦੀਪ ਕੌਰ, ਬਲਵੀਰ ਚੰਦ, ਨੀਲਮ ਕੌਰ, ਲਖਵਿੰਦਰ ਕੌਰ, ਮਨਜਿੰਦਰ ਕੁਮਾਰ, ਹਰਜਿੰਦਰ ਪਾਲ, ਸੁਰਿੰਦਰ ਪਾਲ, ਜਸਵਿੰਦਰ ਰੱਲ, ਰਾਜ ਕੁਮਾਰ, ਸੰਜੀਵ ਕੁਮਾਰ, ਜਸਕਰਨ ਸਿੰਘ, ਸੁਰਿੰਦਰ ਕੁਮਾਰ, ਜਸਵਿੰਦਰ ਸਿੰਘ, ਸਤੀਸ਼ ਕੁਮਾਰ, ਅੰਮ੍ਰਿਤਪਾਲ ਸਿੰਘ, ਕਸ਼ਮੀਰੀ ਲਾਲ, ਦਵਿੰਦਰ ਸਿੰਘ ਸੁਖਚਰਨ ਸਿੰਘ, ਕ੍ਰਿਪਾਲ ਸਿੰਘ, ਈਮੈਨੂਅਲ, ਕੁਲਵੰਤ ਸਿੰਘ, ਓਮ ਪ੍ਰਕਾਸ਼, ਅਮਰਜੀਤ ਸਿੰਘ, ਅਵਿਨਾਸ਼ ਕਮਲ, ਦਿਆਲ ਸਿੰਘ, ਰਿਸ਼ੀ ਕੁਮਾਰ, ਅਸ਼ੋਕ ਕੁਮਾਰ, ਹੇਮ ਰਾਜ, ਸੁਰਿੰਦਰ ਕੁਮਾਰ, ਜਗਦੀਸ਼ ਲਾਲ, ਜਤਿੰਦਰ ਕੌਰ, ਨਛੱਤਰ ਰਾਮ, ਬਲਜੀਤ ਸਿੰਘ, ਮੀਨੂੰ, ਹਰੀਪਾਲ ਨਾਗਰ, ਰਾਜੇਸ਼ ਕੁਮਾਰ, ਅਸ਼ਵਨੀ ਕੁਮਾਰ, ਰਾਜੇਸ਼ ਕੁਮਾਰ, ਵਰਿੰਦਰ ਕੁਮਾਰ, ਪ੍ਰਦੀਪ ਕੁਮਾਰ ਠਾਕੁਰ ਅਤੇ ਸਾਹਿਬ ਸਿੰਘ ਸ਼ਾਮਲ ਹਨ।