ਗ੍ਰਿਫਤਾਰੀ ਤੋਂ ਬਾਅਦ ਵਿੱਚ ਵੀ ਕੀਤੀ ਭੱਜਣ ਦੀ ਕੋਸ਼ਿਸ਼ ‘ਚ ਹੋਇਆ ਜ਼ਖਮੀ
ਜਲੰਧਰ, 22 ਜਨਵਰੀ 2024-ਐਸ ਐਸ ਪੀ ਜਲੰਧਰ (ਦਿਹਾਤੀ) ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਦੋਸ਼ੀ ਅਜੈ ਪਾਲ ਉਰਫ ਅਜੇ ਪੁੱਤਰ ਸੁਬਿੰਦਰ ਸਿੰਘ ਵਾਸੀ ਲਹੌਰੀਮੱਲ ਥਾਣਾ ਘਰਿੰਡਾ ਜਿਲਾ ਅੰਮ੍ਰਿਤਸਰ ਨੇ ਆਪਣੇ ਸਾਥੀਆ ਨਾਲ ਮਿਲ ਕੇ ਮਿਤੀ 09.01.2024 ਨੂੰ ਤੜਕੇ ਕਰੀਬ 02:30 ਵਜੇ ਇੱਕ ਕਾਰ ਬਰਿਜਾ ਨੂੰ ਆਪਣੀ ਕਾਰ ਨਾਲ ਟੱਕਰ ਮਾਰ ਕੇ ਗੱਡੀ ਦਾ ਨੁਕਸਾਨ ਕਰਕੇ ਸਵਾਰ ਵਿਅਕਤੀਆ ਤੋ ਸੋਨੇ ਦਾ ਸਮਾਨ ਅਤੇ ਮੋਬਾਇਲ ਫੋਨ ਦੀ ਖੋਹ ਕੀਤੀ ਜਿਸ ਦੇ ਸੰਬੰਧ ਵਿੱਚ ਮੁਕੱਦਮਾ ਨੰਬਰ 05 ਧਾਰਾ 370, 34 IPC, 25/27 Arms ACT ਤਹਿਤ ਆਦਮਪੁਰ ਦਰਜ ਰਜਿਸਟਰ ਕੀਤਾ ਗਿਆ ਅਤੇ ਉਸੇ ਹੀ ਦਿਨ ਵਕਤ ਕਰੀਬ 04:30 ਸੁਭਾ ਉਦੇਸੀਆ ਪੈਟਰੋਲ ਪੰਪ ਪਰ ਇਹਨਾ ਨੇ ਇੱਕ ਵਿਅਕਤੀ ਦੇ ਗੋਲੀਆ ਮਾਰ ਕੇ ਉਸਦੀ ਬਰਿਜਾ ਕਾਰ ਜਿਸ ਦੇ ਸੰਬੰਧ ਵਿੱਚ ਮੁਕੱਦਮਾ ਨੰਬਰ 06 ਮਿਤੀ 09.01.2024 ਭ:ਦ 379-B II,307,34 IPC, 25/27 Arms ACT ਥਾਣਾ ਆਦਮਪੁਰ ਦਰਜ ਰਜਿਸਟਰ ਕੀਤਾ ਗਿਆ ਜੋ ਇਸਦੇ 04 ਸਾਥੀਆ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਗਿਆ ਹੈ ਅਤੇ ਇਸਦੀ ਗ੍ਰਿਫਤਾਰੀ ਬਾਕੀ ਸੀ ਜੋ ਮਿਤੀ 16.01.2024 ਨੂੰ ਇੰਚਾਰਜ CIA ਸਟਾਫ ਜਲੰਧਰ ਦਿਹਾਤੀ ਨੇ ਦੋਸ਼ੀ ਅਜੈਪਾਲ ਉਕਤ ਨੂੰ ਨੇੜੇ ਪਿੰਡ ਦੌਲਤਪੁਰ ਅਲਾਵਲਪੁਰ ਤੋ ਕਿਸ਼ਨਗੜ ਰੋਡ ਵਿਖੇ 400 ਗ੍ਰਾਮ ਹੈਰੋਇਨ ਅਤੇ ਇੱਕ ਦੇਸ਼ੀ ਪਿਸਟਲ 30 ਬੋਰ ਸਮੇਤ ਮੈਗਜ਼ੀਨ ਅਤੇ ਸਮੇਤ 02 ਰੋਂਦ ਜਿੰਦਾ ਦੇ ਕਾਬੂ ਕੀਤਾ ਜਿਸਤੇ ਮੁਕੱਦਮਾ ਨੰਬਰ 09 ਮਿਤੀ
16.01.2024 ਭ:ਦ 21-C/61/85 NDPS ACT, 25 Arms ACT ਥਾਣਾ ਆਦਮਪੁਰ ਵਿੱਚ ਰਜਿਸਟਰ ਕੀਤਾ ਗਿਆ ਜੋ ਪਹਿਲਾ ਵਾਲੇ ਦੋ ਮੁਕੱਦਮਿਆ ਵਿੱਚ ਵੀ ਦੋਸ਼ੀ ਅਜੈਪਾਲ ਉਕਤ ਦੀ ਗ੍ਰਿਫਤਾਰੀ ਪਾ ਕੇ ਉਸਨੂੰ ਮਿਤੀ 17.01.2024 ਨੂੰ ਪੇਸ਼ ਅਦਾਲਤ ਕੀਤਾ ਜੋ ਦੋਸ਼ੀ ਉਕਤ ਤਿੰਨਾ ਮੁਕੱਦਮਿਆ ਵਿੱਚ 02 ਦਿਨ ਦੇ ਪੁਲਿਸ ਰਿਮਾਂਡ ਪਰ ਸੀ ਜੋ ਦੌਰਾਨੇ ਰਿਮਾਂਡ ਦੋਸ਼ੀ ਉਕਤ ਮਿਤੀ 18.01.2024 ਸ਼ਾਮ ਵਕਤ ਕਰੀਬ 07:30 ਵਜੇ ਪੁਲਿਸ ਹਿਰਾਸਤ ਵਿੱਚ ਮੁਜਾਹਮਤ ਕਰਕੇ ਭੱਜ ਗਿਆ ਜਿਸਨੇ ਭੱਜਣ ਤੋ ਬਾਅਦ ਅਲਾਵਲਪੁਰ ਮੋੜ ਆਦਮਪੁਰ ਤੋ ਇੱਕ ਬਰਿਜਾ ਕਾਰ ਦੀ ਖੋਹ ਕੀਤੀ ਜਿਸਨੂੰ ਫੜਨ ਲਈ ਸਪੈਸ਼ਲ ਟੀਮਾ ਦਾ ਗਠਨ ਕੀਤਾ ਗਿਆ ਜੋ ਸ੍ਰੀ ਮਨਪ੍ਰੀਤ ਸਿੰਘ ਪੀ.ਪੀ.ਐਸ, ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਅਤੇ ਸ੍ਰੀ ਵਿਜੇ ਕੰਵਰ ਪਾਲ ਪੀ.ਪੀ.ਐਸ, ਉਪ ਪੁਲਿਸ ਕਪਤਾਨ ਸਬ- ਡਵੀਜਨ ਆਦਮਪੁਰ ਦੀ ਯੋਗ ਅਗਵਾਈ ਹੇਠ SHO ਮਨਜੀਤ ਸਿੰਘ ਥਾਣਾ ਆਦਮਪੁਰ ਅਤੇ CIA ਸਟਾਫ ਜਲੰਧਰ ਦਿਹਾਤੀ ਦੇ ਇੰਚਾਰਜ ਪੁਸ਼ਪ ਬਾਲੀ ਦੀਆ ਟੀਮਾ ਦੋਸ਼ੀ ਉਕਤ ਦੇ ਮਗਰ ਲੱਗ ਗਈਆ ਤਾ ਜਿਲਾ ਕਪੂਰਥਲਾ ਦੇ ਹਾਈਟੈਕ ਨਾਕਾ ਤਲਵੰਡੀ ਚੌਧਰੀਆ ਵਿਖੇ ਦੋਸ਼ੀ ਉਕਤ ਖੋਹ ਕੀਤੀ ਗਈ ਕਾਰ ਬਰਿਜਾ ਨੂੰ ਸੜਕ ਤੇ ਛੱਡ ਕੇ ਸੜਕ ਤੋ ਹੇਠਾ ਖੇਤਾ ਵੱਲ ਨੂੰ ਭੱਜ ਗਿਆ ਜੋ ਰਾਤ ਧੁੰਦ ਜਿਆਦਾ ਹੋਣ ਕਾਰਨ ਦੋਸ਼ੀ ਉਕਤ ਧੁੰਦ ਦਾ ਫਾਇਦਾ ਚੁੱਕ ਕੇ ਉਥੋ ਵੀ ਭੱਜ ਨਿਕਲਿਆ ਤਾ ਦੋਸ਼ੀ ਉਕਤ ਨੇ ਬਾਅਦ ਵਿੱਚ ਜਿਲਾ ਬਟਾਲਾ ਦੇ ਏਰੀਆ ਤੋ 02 ਐਕਟੀਵਾ ਦੀ ਖੋਹ ਕੀਤੀ ਅਤੇ ਅੱਗੇ ਭੱਜ ਗਿਆ ਜਿਸਨੂੰ ਅੱਜ ਕੜੀ ਮਿਹਨਤ ਸਦਕਾ ਅੰਮ੍ਰਿਤਸਰ ਦੇ ਏਰੀਆ ਤੋ ਕਾਬੂ ਕਰ ਲਿਆ ਗਿਆ ਤੇ
ਜਦੋ ਪੁਲਿਸ ਪਾਰਟੀਆ ਦੋਸ਼ੀ ਉਕਤ ਨੂੰ ਕਾਬੂ ਕਰਕੇ ਥਾਣਾ ਆਦਮਪੁਰ ਵਿਖੇ ਲੈ ਕੇ ਆ ਰਹੀਆ ਸੀ ਤਾ ਰਸਤੇ ਵਿੱਚ ਪੈਂਦੇ ਅਲਾਵਲਪੁਰ ਰੇਲਵੇ ਫਾਟਕ ਬੰਦ ਹੋ ਗਏ ਜਿਸਤੇ ਦੋਸ਼ੀ ਉਕਤ ਨੇ ਕਿਹਾ ਕਿ ਮੈਨੂੰ ਬਹੁਤ ਤੇਜ ਪਿਸ਼ਾਬ ਆਇਆ ਹੈ ਜਿਸਦੇ ਜਿਆਦਾ ਕਹਿਣ ਪਰ ASI ਹਰਜਿੰਦਰ ਸਿੰਘ ਅਤੇ S/CT ਅਮਰਜੀਤ ਸਿੰਘ 1879 ਦੋਸ਼ੀ ਉਕਤ ਨੂੰ ਪਿਸ਼ਾਬ ਕਰਵਾਉਣ ਲਈ ਗੱਡੀ ਵਿੱਚੋ ਹੇਠਾ ਉਤਾਰ ਰਹੇ ਸੀ ਤਾ ਗੱਡੀ ਵਿੱਚੋ ਉਤਰਦੇ ਸਮੇ ਹੀ ਦੋਸ਼ੀ ਉਕਤ ਇੱਕਦਮ ਆਪਣਾ ਹੱਥ ਛੁਡਵਾ ਕੇ ਭੱਜ ਗਿਆ ਤਾਂ ਉਕਤ ਕਰਮਚਾਰੀ ਵੀ ਦੋਸ਼ੀ ਉਕਤ ਦੇ ਫੁਰਤੀ ਨਾਲ ਪਿੱਛੇ ਭੱਜੇ ਤਾ ਦੋਸ਼ੀ ਰੇਲਵੇ ਲਾਈਨ ਦੇ ਨਾਲ-ਨਾਲ ਕੱਚੇ ਰਾਹ ਪਰ ਭੱਜਣ ਲੱਗਾ ਤਾ ਰਾਹ ਵਿੱਚ ਪਏ ਰੇਲਵੇ ਪਟੜੀ ਦੇ ਸੀਮੈਂਟ ਦੇ ਬਲਾਕ ਜਿਸ ਵਿੱਚ ਭੱਜਦੇ-ਭੱਜਦੇ ਦੋਸ਼ੀ ਉਕਤ ਦੀ ਲੱਤ ਫਸ ਗਈ ਅਤੇ ਉਹ ਡਿੱਗ ਗਿਆ ਜਿਸ ਨਾਲ ਉਸਦੀ ਲੱਤ ਤੇ ਸੱਟ ਲੱਗ ਗਈ ਜਿਸਨੂੰ ਕਾਬੂ ਕੀਤਾ ਗਿਆ ਅਤੇ ਸੱਟ ਜਿਆਦਾ ਲੱਗਣ ਕਾਰਨ ਦੋਸ਼ੀ ਉਕਤ ਨੂੰ ਹਸਪਤਾਲ ਇਲਾਜ ਵਾਸਤੇ ਦਾਖਲ ਕਰਵਾਇਆ ਗਿਆ ਹੈ ਜਿਥੇ ਉਹ ਪੁਲਿਸ ਨਿਗਰਾਨੀ ਹੇਠ ਹੈ। ਜਿਸਨੂੰ ਕੱਲ ਸੁਭਾ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ।