ਨਕੋਦਰ, 20 ਜਨਵਰੀ 2024-ਅੱਜ ਭਾਰਤੀ ਕਿਸਾਨ ਯੂਨੀਅਨ ਦੁਆਬਾ ਬਲਾਕ ਨੂਰਮਹਿਲ ਤੇ ਮਹਿਤਪੁਰ ਦੀ ਟੀਮ ਨੇ ਸ਼ੂਗਰ ਮਿੱਲ ਨਕੋਦਰ ਦੇ ਜੀ ਐਮ ਤੇ ਸੀ ਸੀ ਡੀ ਓ ਨਾਲ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਗੰਨਾ ਕਾਸ਼ਤਕਾਰਾਂ ਦੀਆਂ ਮੁਸ਼ਕਿਲਾਂ ਤੇ ਵਿਚਾਰ ਚਰਚਾ ਕੀਤੀ ਗਈ ਅਤੇ ਜੀ ਐਮ ਨੇ ਪਹਿਲ ਦੇ ਆਧਾਰ ਤੇ ਇਹ ਮੰਗਾਂ ਨੂੰ ਮੰਨਦਿਆਂ ਹੋਇਆਂ ਵਿਸ਼ਵਾਸ ਦਿਵਾਇਆ ਕਿ 31 ਜਨਵਰੀ ਤੱਕ ਆਊਟ ਏਰੀਆ ਨੂੰ ਪਰਚੀ ਨਹੀਂ ਦਿੱਤੀ ਜਾਵੇਗੀ।
ਪਹਿਲੀ ਫਰਵਰੀ ਤੋਂ ਆਊਟ ਏਰੀਆ ਨੂੰ ਸਿਰਫ਼ ਪੰਜ ਟਰਾਲੀਆਂ ਨੂੰ ਹੀ ਪਰਚੀ ਦਿੱਤੀ ਜਾਵੇਗੀ ਅਤੇ ਆਊਟ ਏਰੀਆ ਦਾ ਫ਼ੜ ਵੀ ਵੱਖਰਾ ਕੀਤਾ ਜਾਵੇਗਾ ਕਿਸੇ ਨੂੰ ਵੀ ਸਪੈਸ਼ਲ ਪਰਚੀ ਨਹੀਂ ਦਿੱਤੀ ਜਾਵੇਗੀ ਕੋਈ ਵੀ ਵਾਧੂ ਕੱਟ ਨਹੀਂ ਲਾਇਆ ਜਾਵੇਗਾ।
ਗੰਨਾ ਕਾਸ਼ਤਕਾਰਾਂ ਦੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ ਤੇ ਸੁਣੀਆਂ ਜਾਣਗੀਆਂ ਇਸ ਮੌਕੇ ਤੇ ਗੁਰਚੇਤਨ ਸਿੰਘ ਤੱਖਰ,, (ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ) ਜਸਵੰਤ ਸਿੰਘ ਕਾਹਲੋ (ਬਲਾਕ ਪ੍ਰਧਾਨ)
ਕੇਵਲ ਸਿੰਘ ਤਲਵਣ (ਸੀਨੀਅਰ ਸਕੱਤਰ) ਕਸ਼ਮੀਰ ਸਿੰਘ ਮਹਿਤਪੁਰ (ਬਲਾਕ ਪ੍ਰਧਾਨ) ਰਛਪਾਲ ਸਿੰਘ ਸ਼ਾਦੀਪੁਰ (ਸਰਕਲ ਪ੍ਰਧਾਨ) ਪ੍ਰਦੀਪ ਸਿੰਘ ਤੱਖਰ (ਸੀਨੀਅਰ ਮੀਤ ਪ੍ਰਧਾਨ)
ਗੁਰਦਿਆਲ ਸਿੰਘ(ਪ੍ਰੈੱਸ ਸਕੱਤਰ) ਸੁਰਜੀਤ ਸਿੰਘ ਗੋਰਾ (ਮੀਤ ਪ੍ਰਧਾਨ ) ਤੇ ਇੰਦਰਜੀਤ ਸਿੰਘ ਆਦਿ ਮੈਂਬਰ ਸ਼ਾਮਲ ਹੋਏ