ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਤੇ ਕੋਚ ਦੇਵੀ ਦਿਆਲ ਸ਼ਰਮਾ (ਕੁੱਬੇ) ਨਹੀਂ ਰਹੇ। ਉਨ੍ਹਾਂ ਨੇ ਆਪਣੇ ਆਖਰੀ ਸਾਹ ਫੋਰਟਿਸ ਹਸਪਤਾਲ ਵਿੱਚ ਲਏ। ਉਹ 76 ਸਾਲਾਂ ਦੇ ਸਨ। ਸੰਸਾਰ ਭਰ ਵਿੱਚ ਕੱਬਡੀ ਦਾ ਨਾਂਅ ਚਮਕਾਉਣ ਵਾਲੇ ਦੇਵੀ ਦਿਆਲ ਸ਼ਰਮਾ ਅੰਤਿਮ ਸਮੇਂ ਤੱਕ ਕੱਬਡੀ ਨਾਲ ਜੁੜੇ ਰਹੇ। ਉਹ ਆਪਣੇ ਬੇਟੇ ਅਲੰਕ ਕਾਰ ਟੋਨੀ ਦੀ ਯਾਦ ’ਚ ਕੱਬਡੀ ਦੀ ਮੁਫ਼ਤ ਸਿਖਲਾਈ ਦੇਣ ਲਈ ਅਪਣੇ ਪਿੰਡ ਕੁੱਬੇ ਦੇ ਗਰਾਊਂਡ ਵਿੱਚ ਲੰਬੇ ਸਮੇਂ ਤੋਂ ਇਕ ਸੰਸਥਾ ਵੀ ਚਲਾ ਰਹੇ ਸਨ।
ਤਲਵਣ ਤੋਂ ਕਬੱਡੀ ਖਿਡਾਰੀ ਰਹੇ ਕਾਕਾ ਬਾਸੀ ਨੇ ਦੱਸਿਆ ਕਿ ਕਬੱਡੀ ਦੇ ਬਾਬਾ ਬੋਹੜ ਸ਼੍ਰੀ ਦੇਵੀਂ ਦਿਆਲ ਜੀ । ਬਿਨਾਂ ਸਾਹ ਲਏ ਲਗਾਤਾਰ ਕਈ ਕਈ ਕਬੱਡੀਆਂ ਪਾਉਣ ਵਾਲੇ ਦੇਵੀ ਦਿਆਲ ਦੀ ਮੌਤ ਹੋ ਜਾਣ ਕਾਰਨ ਕਬੱਡੀ ਜਗਤ ਨੂੰ ਬੜਾ ਵੱਡਾ ਘਾਟਾ ਪਿਆ ਹੈ।