ਭੁਲੱਥ ਹਲਕੇ ਦੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਜ਼ਮਾਨਤ ਅਰਜ਼ੀ ’ਤੇ ਅੱਜ ਬਹਿਸ ਉਪਰੰਤ ਮਾਨਯੋਗ ਜੁਡੀਸ਼ੀਅਲ ਮੈਜਿਸਟਰੇਟ ਫ਼ਸਟ ਕਲਾਸ ਸੁਪ੍ਰੀਤ ਕੌਰ ਵਲੋਂ ਜ਼ਮਾਨਤ ਦੀ ਅਰਜ਼ੀ ’ਤੇ ਫ਼ੈਸਲਾ 15 ਜਨਵਰੀ ਨੂੰ ਸੁਣਾਇਆ ਜਾਵੇਗਾ। ਸੁਖਪਾਲ ਸਿੰਘ ਖਹਿਰਾ ਦੇ ਕੇਸ ਦੀ ਪੈਰਵਾਈ ਕਰ ਰਹੇ ਸੀਨੀਅਰ ਵਕੀਲ ਹਰਚਰਨ ਸਿੰਘ ਆਹਲੂਵਾਲੀਆ ਤੇ ਸੀਨੀਅਰ ਵਕੀਲ ਕੰਵਲਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਬੀਤੇ ਦਿਨ ਅਦਾਲਤ ਵਲੋਂ ਜਾਰੀ ਕੀਤੇ ਨੋਟਿਸ ਅਨੁਸਾਰ ਪੁਲਿਸ ਨੇ ਅੱਜ ਅਦਾਲਤ ਵਿਚ ਰਿਕਾਰਡ ਪੇਸ਼ ਕੀਤਾ, ਉਪਰੰਤ ਖਹਿਰਾ ਦੀ ਜ਼ਮਾਨਤ ਦੀ ਅਰਜ਼ੀ ’ਤੇ ਦੋਵਾਂ ਧਿਰਾਂ ’ਚ ਬਹਿਸ ਹੋਈ। ਬਹਿਸ ਪੂਰੀ ਹੋਣ ਉਪਰੰਤ ਮਾਨਯੋਗ ਅਦਾਲਤ ਹੁਣ ਜ਼ਮਾਨਤ ਦੀ ਅਰਜ਼ੀ ’ਤੇ 15 ਜਨਵਰੀ ਨੂੰ ਫੈਸਲਾ ਸੁਣਾਏਗੀ।