ਨੂਰਮਹਿਲ, 11 ਜਨਵਰੀ 2024-ਹਲਕਾ ਨਕੋਦਰ ਦੀ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਹੁਣ ਨੂਰਮਹਿਲ ਫਿਲੌਰ ਸੜਕ ਤੇ ਸਥਿਤ ਪਿੰਡ ਸਾਗਰਪੁਰ ਤੇ ਬਾਹਦਰਪੁਰ ਦੇ ਲੋਕਾਂ ਨੂੰ ਪੰਜਾਬ ਰੋਡਵੇਜ਼ ਦੀ ਸਹੂਲਤ ਮਿਲੇਗੀ ਇੱਥੋ ਦੇ ਬੱਸ ਸਟੈਂਡ ਮਨਜ਼ੂਰ ਹੋ ਗਏ ਹਨ ਜਿੱਥੇ ਹੁਣ ਸਰਕਾਰੀ ਬੱਸ ਪੱਕੇ ਤੌਰ ਤੇ ਰੁਕੇਗੀ, ਸਵਾਰੀ ਨੂੰ ਟਿਕਟ ਵੀ ਮਿਲੇਗੀ ਜੋ ਪਹਿਲਾਂ ਸਹੂਲਤ ਨਹੀ ਸੀ।
ਬੀਬੀ ਮਾਨ ਨੇ ਬਿਲਗਾ ਤੋਂ ਪੰਜਾਬ ਰੋਡਵੇਜ਼ ਦੀ ਸਹੂਲਤ ਸ਼ੁਰੂ ਕਰਵਾਉਣ ਦੇ ਸੰਬੰਧ ਵਿਚ ਜਾਣਕਾਰੀ ਦਿੰਦਿਆ ਦੱਸਿਆ ਕਿ ਪਿਛਲੀਆਂ ਸਰਕਾਰਾਂ ਨੇ ਇਹਨਾਂ ਪਿੰਡਾਂ ਪ੍ਰਤੀ ਜਿੰਮੇਵਾਰੀ ਨਿਭਾਈ ਹੁੰਦੀ ਤਾਂ ਇੱਥੋ ਦੇ ਲੋਕ ਇਸ ਸਹੂਲਤ ਤੋਂ ਸੱਖਣੇ ਨਾ ਰਹਿੰਦੇ। ਉਹਨਾਂ ਨੇ ਕਿਹਾ ਕਿ ਹਰੇਕ ਪਿੰਡ ਦੀ ਤਰੱਕੀ ਲਈ ਯਤਨ ਜਾਰੀ ਹਨ।