Breaking
Fri. Mar 28th, 2025

ਜਲੰਧਰ ਦਿਹਾਤੀ ਪੁਲਿਸ ਨੇ ਗੰਨ ਪੁਆਇੰਟ ਤੇ ਗੱਡੀਆਂ ਖੋਹਣ ਵਾਲੇ ਗਿਰੋਹ ਦੇ 04 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਦਾ ਸਮਾਚਾਰ ਮਿਲਿਆ

ਜਲੰਧਰ/ਆਦਮਪੁਰ, 10 ਜਨਵਰੀ 2024-ਐਸ ਐਸ ਪੀ ਦਿਹਾਤੀ ਜਲੰਧਰ ਸ੍ਰੀ ਮੁਖਵਿੰਦਰ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ੍ਰੀ ਵਿਜੇ ਕੰਵਰ ਪਾਲ ਉਪ-ਪੁਲਿਸ ਕਪਤਾਨ, ਸਬ ਡਵੀਣਜ਼ਨ ਆਦਮਪੁਰ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਸੀ.ਆਈ.ਏ ਸਟਾਫ ਜਲੰਧਰ-ਦਿਹਾਤੀ ਅਤੇ ਸਬ.ਇੰਸਪੈਕਟਰ ਮਨਜੀਤ ਸਿੰਘ ਮੁੱਖ ਅਫਸਰ ਥਾਣਾ ਆਦਮਪੁਰ ਨੇ ਸਾਂਝੇ ਅਪਰੇਸ਼ਨ ਦੌਰਾਨ ਹਾਈਵੇ ਤੇ ਗੰਨ ਪੁਆਇੰਟ ਤੇ ਗੱਡੀਆਂ ਖੋਹਣ ਵਾਲੇ ਗਿਰੋਹ ਦੇ 04 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ 08 ਜਨਵਰੀ ਦੀ ਦਰਮਿਆਨੀ ਰਾਤ ਨੂੰ ਅੰਕੁਸ਼ ਰਾਜਾ ਪੁੱਤਰ ਦੇਸ਼ਵੰਦੁ ਸ਼ਰਮਾ ਵਾਸੀ ਪਿੰਡ ਲਹਾੜੂ ਥਾਣਾ ਅੰਬ ਜਿਲ੍ਹਾ ਉਨਾ ਹਿਮਾਚਲ ਪ੍ਰਦੇਸ਼ ਨੇ ਜਲੰਧਰ ਪੁਲਿਸ ਨੂੰ ਇਤਲਾਹ ਦਿੱਤੀ ਸੀ ਕਿ ਵਕਤ ਕਰੀਬ 02:30/03:00 ਵਜੇ ਦਾ ਹੋਵੇਗਾ ਉਹ ਆਪਣੀ ਕਾਰ ਨੰਬਰ P19F1594 ਮਾਰਕਾ ਗਲੈਂਡਾ ਟੋਇਟਾ ਵਿੱਚ ਸਵਾਰ ਹੋ ਕੇ ਆਪਣੇ 02 ਸਾਥੀਆਂ ਸਮੇਤ ਮੱਥਾ ਟੇਕਣ ਲਈ ਦਰਬਾਰ ਸਾਹਿਬ ਜਾ ਰਹੇ ਸੀ ਤਾਂ ਨੇੜੇ ਜਸ਼ਨ ਢਾਬਾ ਜੀ.ਟੀ ਰੋਡ ਖੁਰਦਪੁਰ ਪੁੱਜੇ ਕਰੀਬ 5/6 ਨੌਜਵਾਨਾ ਨੇ ਬਰੀਜਾ ਗੱਡੀ ਨੰਬਰ PB08CU0082. ਪਰ ਉਹਨਾ ਨੂੰ ਟੱਕਰ ਮਾਰੀ ਅਤੇ ਹੱਥਿਆਰ ਕੱਢ ਲਏ ਘਬਰਾਹਟ ਵਿੱਚ ਸਾਡੀ ਗੱਡੀ ਸੜਕ ਤੋ ਹੇਠਾਂ ਉੱਤਰ ਕੇ ਪਲਟ ਗਈ ਤੇ ਬਰੀਜਾ ਗੱਡੀ ਵੀ ਸੜਕ ਤੋ ਉੱਤਰ ਕੇ ਪਲਟ ਗਈ ਜੋ 5/6 ਨੌਜਵਾਨਾ ਨੇ ਜਿਹਨਾਂ ਪਾਸ ਪਿਸਤੌਲ ਸੀ ਨੇ ਇਹਨਾਂ ਪਾਸੋ ਸੋਨਾ (ਚੈਨੀ ਤੇ ਰਿੰਗ) ਅਤੇ ਆਈ-ਫੋਨ ਵਗੈਰਾ ਲੁੱਟ ਲਏ ਜਿਸ ਸਬੰਧੀ ਪੁਲਿਸ ਨੇ ਮੁੱਕਦਮਾ ਨੰਬਰ 05 ਜੁਰਮ 379-ਬੀ, ਭ.ਦ 25-27-54-59 ਅਸਲਾ ਐਕਟ ਥਾਣਾ ਅਦਮਪੁਰ ਜਿਲਾ ਜਲੰਧਰ ਦਿਹਾਤੀ ਦਰਜ ਰਜਿਸਟਰ ਕਰਕੇ ਮੁੱਕਦਮਾ ਦੀ ਤਫਤੀਸ਼ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਪੁਲਿਸ ਨੂੰ ਇਤਲਾਹ ਮਿਲੀ ਕਿ ਉਦੇਸੀਆਂ ਪੈਟਰੋਲ ਪੰਪ ਜਲੰਧਰ/ਹੁਸ਼ਿਆਰਪੁਰ ਹਈਵੇ ਪਰ ਵਕਤ ਕਰੀਬ 04:00 ਵਜੇ ਸ੍ਰੀ ਵਿਵੇਕ ਚੋਡਾ ਪੁੱਤਰ ਸ਼੍ਰੀ ਹੁਸਨ ਲਾਲ ਚੋਡਾ ਵਾਸੀ ਮਕਾਨ ਨੰਬਰ 299 ਵਾਰਡ ਨੰਬਰ 13 ਵਸੰਤ ਵਿਹਾਰ ਥਾਣਾ ਆਦਮਪੁਰ ਜਿਲ੍ਹਾ ਜਲੰਧਰ ਦਿਹਾਤੀ ਪਾਸੋ 5/6 ਨੌਜਵਾਨਾ ਵਲੋਂ ਕੁੱਟ ਮਾਰ ਕਰਕੇ ਸੱਟਾਂ ਮਾਰਕੇ ਗੋਲੀ ਚਲਾਕੇ ਉਸਦੀ ਗੱਡੀ ਬਰੀਜਾ ਨੰਬਰੀ PB08DX1122. ਪਿਸਟਲ ਪੁਆਇੰਟ ਤੇ ਖੋਹ ਕੇ ਜਲੰਧਰ ਵੱਲ ਨੂੰ ਭੱਜ ਗਏ ਨੇ। ਜੋ ਮਾਮਲਾ ਮੇਰੇ ਧਿਆਨ ਵਿੱਚ ਆਉਂਦਿਆ ਹੀ ਫੌਰੀ ਤੌਰ ਤੇ ਨਾਕਾਬੰਦੀ ਅਤੇ ਰੇਡਿੰਗ ਪਾਰਟੀਆਂ ਲਗਾਈਆਂ ਅਤੇ ਇਸ ਬਾਬਤ ਮੁਕੱਦਮਾ ਨੰਬਰ 6 ਜੁਰਮ 379-B II, 307, 34 IPC 25-27-54-59 ਅਸਲਾ ਐਕਟ ਥਾਣਾ ਆਦਮਪੁਰ ਜਿਲ੍ਹਾ ਜਲੰਧਰ ਦਿਹਾਤੀ ਦਰਜ ਰਜਿਸਟਰ ਕੀਤਾ ਗਿਆ। ਤੜਕਸਾਰ ਹੋਈਆਂ ਦੋਨਾਂ ਵਾਰਦਾਤਾਂ ਸਬੰਧੀ ਜਲੰਧਰ-ਦਿਹਾਤੀ ਪੁਲਿਸ ਨੇ ਮੋਰਚਾ ਸੰਭਾਲਦੇ ਹੋਏ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਜਲੰਧਰ-ਦਿਹਾਤੀ, ਸ੍ਰੀ ਵਿਜੇ ਕੰਵਰ ਪਾਲ ਉਪ ਪੁਲਿਸ ਕਪਤਾਨ, ਆਦਮਪੁਰ, ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਸੀ.ਆਈ.ਏ ਸਟਾਫ ਜਲੰਧਰ-ਦਿਹਾਤੀ ਦੀਆਂ ਟੀਮਾਂ ਤਫਤੀਸ਼ ਲਈ ਤਿਆਰ ਕੀਤੀਆਂ ਗਈਆਂ । ਜਿਸ ਸਬੰਧੀ ਮੇਰੇ ਵੱਲੋ ਖੁੱਦ ਮੋਨੀਟਰਿੰਗ ਕੀਤੀ ਜਾ ਰਹੀ ਸੀ। ਜੋ ਇੰਨਵੈਸਟੀਗੇਸ਼ਨ ਟੀਮ ਨੇ ਦੋਨਾਂ ਮੁੱਕਦਮਿਆਂ ਨੂੰ 10 ਘੰਟਿਆ ਵਿੱਚ ਟਰੇਸ ਕਰਦੇ ਹੋਏ ਹਾਈਵੇ ਤੇ ਲੁਟੇਰਿਆਂ ਦੇ 04 ਮੈਂਬਰਾ ਨੂੰ ਗ੍ਰਿਫਤਾਰ ਕੀਤਾ ਹੈ।

ਦੌਰਾਨੇ ਤਫਤੀਸ਼ ਪੁਲਿਸ ਨੂੰ ਹਿਊਮਨ ਅਤੇ ਟੈਕਨੀਕਲੀ ਇਤਲਾਹ ਮਿੱਲੀ ਸੀ ਕਿ 1. ਅਜੇ ਪਾਲ ਸਿੰਘ ਉਰਫ ਅਜੇ ਉਰਫ ਰਾਜਾ ਅੰਬਰ ਸਰੀਆ ਪੁੱਤਰ ਸਵਿੰਦਰ ਸਿੰਘ ਵਾਸੀ ਪਿੰਡ ਲਹੌਰੀਮਲ ਥਾਣਾ ਘਰਿੰਡਾ ਜਿਲ੍ਹਾ ਅੰਮ੍ਰਿਤਸਰ, 2. ਰਾਹੁਲ ਗਿੱਲ ਪੁੱਤਰ ਅਸੋਕ ਕੁਮਾਰ ਵਾਸੀ ਗੜਵਾਲੀ ਗੇਟ ਥਾਣਾ ਡਵੀਜ਼ਨ ਨੰਬਰ ਸੀ ਜਿਲ੍ਹਾਂ ਅੰਮ੍ਰਿਤਸਰ ਕਮਿਸ਼ਨਰੇਟ, 3. ਸਤਨਾਮ ਸਿੰਘ ਉਰਫ ਸ਼ਾਮੂ ਪੁੱਤਰ ਪਰਮਜੀਤ ਸਿੰਘ ਵਾਸੀ ਗਲੀ ਨੰਬਰ 02 ਗੋਪੀ ਚੀਮਾ ਭਵਨ ਬਾਬਾ ਫਰੀਦ ਕਲੋਨੀ ਪਿੰਡ ਕਾਲੇ ਥਾਣਾ ਛੇਹਰਟਾ ਜਿਲ੍ਹਾ ਅੰਮ੍ਰਿਤਸਰ ਕਮਿਸ਼ਨਰੇਟ,4. ਸ਼ਿਵਾ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਠੱਠੀ ਮੁਹੱਲਾ ਜਿਲ੍ਹਾ ਅਮ੍ਰਿੰਤਸਰ ਕਮਿਸ਼ਨਰੇਟ, 5. ਰਾਹੁਲ ਉਰਫ ਚੂਹਾ ਪੁੱਤਰ ਮਲਕੀਤ ਸਿੰਘ ਵਾਸੀ ਨੇੜੇ ਮੜੀਆਂ ਮੁਹੱਲਾ ਘੰਨੂਪੁਰ ਕਾਲੇ ਥਾਣਾ ਛੇਹਰਟਾ ਜਿਲ੍ਹਾ ਅਮ੍ਰਿੰਤਸਰ ਕਮਿਸ਼ਨਰੇਟ ਅਤੇ 6. ਸਤਿੰਦਰ ਸਿੰਘ ਉਰਫ ਸੰਨੀ ਪੁੱਤਰ ਚਮਕੌਰ ਸਿੰਘ ਵਾਸੀ ਬਾਬਾ ਫਰੀਦ ਨਗਰ ਪਿੰਡ ਕਾਲੇ ਥਾਣਾ ਛੇਹਰਟਾ ਜਿਲ੍ਹਾ ਅਮ੍ਰਿਤਸਰ ਕਮਿਸ਼ਨਰੇਟ ਦਾ ਗੈਂਗ ਬਣਿਆ ਹੋਇਆ ਹੈ ਅਤੇ ਇਹ ਹਾਈਵੇ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਕਰਦੇ ਹਨ ਜੋ ਥਾਣਾ ਆਦਮਪੁਰ ਵਾਲੀ ਵਾਰਦਾਤਾਂ ਇਹਨਾਂ ਵਿਅਕਤੀਆਂ ਨੇ ਕੀਤੀਆਂ ਹਨ ਜਿਹਨਾਂ ਨੂੰ ਮੁੱਕਦਮਾਂ ਵਿੱਚ ਨਾਮਜਦ ਕੀਤਾ ਗਿਆ ਹੈ। ਜੋ ਜਾਣਕਾਰੀ ਮਿਲਣ ਤੇ ਇਹਨਾ ਪਾਸੋ ਖੋਹ ਕੀਤੀ ਗੱਡੀ ਬਰੀਜਾ ਕਾਰ ਨੰਬਰੀ PB08 CU 0082. ਕਰਤਾਰਪੁਰ/ਅੰਮ੍ਰਿਤਸਰ ਹਾਈਵੇ ਤੋ ਬ੍ਰਾਮਦ ਕੀਤੀ ਗਈ। ਚਾਰ ਦੋਸ਼ੀਆਨ ਸਤਨਾਮ ਸਿੰਘ ਉਰਫ ਸ਼ਾਮੂ, ਸਤਿੰਦਰ ਸਿੰਘ ਉਰਫ ਸੰਨੀ, ਸ਼ਿਵਾ ਅਤੇ ਰਾਹੁਲ ਉਕਤਾਨ ਨੂੰ ਅੰਮ੍ਰਿਤਸਰ ਤੇ ਜਿਲ੍ਹਾ ਜਲੰਧਰ-ਦਿਹਾਤੀ ਪੁਲਿਸ ਨੇ ਮਿਤੀ 09 ਜਨਵਰੀ ਨੂੰ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰੀ ਦੌਰਾਨ ਸਤਨਾਮ ਸਿੰਘ ਉਰਫ ਸ਼ਾਮੂ ਉਕਤ ਪਾਸੋਂ ਇੱਕ ਪਿਸਤੌਲ .32 ਬੋਰ ਸਮੇਤ ਮੈਗਜ਼ੀਨ ਅਤੇ 02 ਰੌਂਦ ਜਿੰਦਾ ਬ੍ਰਾਮਦ ਕੀਤੇ ਗਏ। ਰਾਹੁਲ ਉਰਫ ਚੂਹਾ ਉਕਤ ਪਾਸੋਂ ਇੱਕ ਮੈਗਜ਼ੀਨ 32 ਬੋਰ ਅਤੇ 02 ਰੌਂਦ 32 ਬੋਰ ਜਿੰਦਾ ਬ੍ਰਾਮਦ ਕੀਤੇ ਗਏ। ਸ਼ਿਵਾ ਉਕਤ ਪਾਸੋਂ ਇੱਕ ਮੈਗਜ਼ੀਨ .32 ਬੋਰ ਅਤੇ 02 ਰੌਂਦ .32 ਬੋਰ ਜਿੰਦਾ ਬ੍ਰਾਮਦ ਕੀਤੇ ਗਏ ਅਤੇ ਸਤਿੰਦਰ ਸਿੰਘ ਉਰਫ ਸੰਨੀ ਉਕਤ ਪਾਸੋਂ ਇੱਕ ਮੈਗਜ਼ੀਨ .32 ਬੋਰ ਅਤੇ 01 ਰੌਂਦ .32 ਬੋਰ ਜਿੰਦਾ ਬ੍ਰਾਮਦ ਕੀਤੇ ਗਏ ਹਨ। ਉਕਤ ਦੋਨਾ ਮੁਕੱਦਮਿਆ ਵਿੱਚ 02 ਕਾਰਾਂ ਬਰੀਜ਼ਾ ਨੰਬਰ PB-08-DX-1122 (ਖੋਹ ਸ਼ੁਦਾ) ਅਤੇ PB-08-CU-0082 (ਚੋਰੀਸ਼ੁਦਾ) ਬ੍ਰਾਮਦ ਕੀਤੀਆਂ ਗਈਆ।

ਦੌਰਾਨੇ ਪੁੱਛਗਿੱਛ ਇਹ ਗੱਲ ਸਾਹਮਣੇ ਆਈ ਕਿ ਮਿਤੀ 09-01-2024 ਨੂੰ ਉਕਤ 06 ਦੋਸ਼ੀਆਂ ਨੇ ਜਿਸ ਬਰੀਜ਼ਾ ਕਾਰ ਨੰਬਰ PB-08-CU-0082 ਨਾਲ ਜਿਹੜੀਆਂ ਵਾਰਦਾਤਾਂ ਕੀਤੀਆਂ ਸੀ ਇਹ ਗੱਡੀ ਅੰਕੁਸ਼ ਡੋਗਰਾ ਪੁੱਤਰ ਨਰਿੰਦਰ ਕੁਮਾਰ ਡੋਗਰਾ ਵਾਸੀ ਮਕਾਨ ਨੰਬਰ 67 ਤੋਪ ਖਾਨਾ ਬਜਾਰ ਜਲੰਧਰ ਕੈਂਟ ਪਾਸੋ ਮਿਤੀ 04/05-01-2024 ਦੀ ਦਰਮਿਆਨੀ ਰਾਤ ਨੂੰ ਬੀ.ਐਸ.ਐਫ ਚੌਂਕ ਨੇੜਿਓ ਐਸ.ਬੀ.ਆਈ ਬੈਂਕ ਦੇ ਏ.ਟੀ.ਐਮ ਦੇ ਬਾਹਰੋ ਚੋਰੀ ਹੋਈ ਸੀ ਜਿਸ ਸਬੰਧੀ ਥਾਣਾ ਨਵੀਂ ਬਾਰਾਦਰੀ ਵਿੱਚ ਮਕੱਦਮਾਂਨੰਬਰ 02 ਮਿਤੀ 05-01-2024 ਜੁਰਮ 379 ਭ.ਦ ਥਾਣਾ ਨਵੀਂ ਬਾਰਾਦਰੀ ਜਿਲ੍ਹਾ ਜਲੰਧਰ ਕਮਿਸ਼ਨਰੇਟ ਦਰਜ ਰਜਿਸਟਰ ਹੈ। ਜੋ ਇਹ ਵਾਰਦਾਤ ਅਜੇ ਪਾਲ ਸਿੰਘ ਉਰਫ ਅਜੇ ਉਰਫ ਰਾਜਾ ਅੰਬਰਸਰੀਆ ਪੁੱਤਰ ਸਵਿੰਦਰ ਸਿੰਘ ਵਾਸੀ ਪਿੰਡ ਲਹੌਰੀਮਲ ਥਾਣਾ ਘਰਿੰਡਾ ਜਿਲ੍ਹਾ ਅਮ੍ਰਿੰਤਸਰ ਅਤੇ ਰਾਹੁਲ ਗਿੱਲ ਪੁੱਤਰ ਅਸੋਕ ਕੁਮਾਰ ਵਾਸੀ ਗੜਵਾਲੀ ਗੇਟ ਥਾਣਾ ਡਵੀਜ਼ਨ ਨੰਬਰ ਸੀ ਜਿਲ੍ਹਾ ਅਮ੍ਰਿੰਤਸਰ ਕਮਿਸ਼ਨਰੇਟ ਨੇ ਮਿੱਲਕੇ ਕੀਤੀ ਸੀ। ਦੋਸ਼ੀਆ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਦੌਰਾਨੇ ਰਿਮਾਂਡ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

By admin

Related Post

Leave a Reply

Your email address will not be published. Required fields are marked *