ਜੰਡਿਆਲਾ, 5 ਜਨਵਰੀ 2024-ਪਿੰਡ ਦਾਦੂਵਾਲ ਵਿਚ ਇਕ ਵਿਅਕਤੀ ਵਲੋਂ ਪਾਣੀ ਵਾਲੀ ਟੈਂਕੀ ਤੋਂ ਛਾਲ ਮਾਰ ਕੇ ਖੁਦਕੁਸ਼ੀ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਮ੍ਰਿਤਕ ਮਨਦੀਪ ਸਿੰਘ ਕੁਝ ਦਿਨਾਂ ਤੋਂ ਦਾਦੂਵਾਲ ਦੇ ਬਾਹਰਵਾਰ ਸਥਿਤ ਇਕ ਧਾਰਮਿਕ ਸਥਾਨ ’ਤੇ ਰਹਿ ਰਿਹਾ ਸੀ। ਪੁਲਿਸ ਚੌਂਕੀ ਜੰਡਿਆਲਾ ਅਨੁਸਾਰ ਖੁਦਕੁਸ਼ੀ ਕੀਤੇ ਜਾਣ ਤੋਂ ਬਾਅਦ ਸਥਾਨਕ ਪੁਲਿਸ ਵਲੋਂ ਸੰਪਰਕ ਕੀਤੇ ਜਾਣ ’ਤੇ ਉਸ ਦੇ ਭਰਾ ਗੁਰਪ੍ਰੀਤ ਸਿੰਘ ਨੇ ਮਨਦੀਪ ਸਿੰਘ (33) ਪੁੱਤਰ ਮਲਕੀਤ ਸਿੰਘ ਵਾਸੀ ਰੂਪੋਵਾਲ ਥਾਣਾ ਚੱਬੇਵਾਲ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਪਹਿਚਾਣ ਕੀਤੀ। ਏ ਐਸ ਆਈ ਬਲਜਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਵਲੋਂ ਪੁਲਿਸ ਕਾਰਵਾਈ ਤੋਂ ਇਨਕਾਰ ਕੀਤਾ ਜਾ ਰਿਹਾ ਹੈ