ਮਕਸੂਦਾਂ, 5 ਜਨਵਰੀ 2024- ਥਾਣਾ ਮਕਸੂਦਾਂ ਪੁਲਿਸ ਨੇ 5 ਭਗੌੜੇ ਵਿਆਕਤੀ ਫੜੇ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਬਲਬੀਰ ਸਿੰਘ ਸੰਧੂ ਉੱਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਨੇ ਦੱਸਿਆ ਕਿ ਇੰਸਪੈਕਟਰ ਸਿਕੰਦਰ ਸਿੰਘ ਵਿਰਕ ਮੁੱਖ ਅਫਸਰ ਥਾਣਾ ਮਕਸੂਦਾਂ ਦੀ ਪੁਲਿਸ ਪਾਰਟੀ ਵੱਲੋਂ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਅਨੁਸਾਰ 05 ਵੱਖ-ਵੱਖ ਮਾਮਲਿਆ ਵਿੱਚ ਲੋੜੀਦੇਂ 05 ਪੀ.ੳਜ 1. ਦੋਸ਼ੀ ਮੁਨੀਸ਼ ਕੁਮਾਰ ਪੁੱਤਰ ਰਵੀ ਬਹਾਦਰ ਕਿਰਾਏਦਾਰ ਸੋਹਣ ਸਿੰਘ ਪੁੱਤਰ ਕਰਮ ਸਿੰਘ ਵਾਸੀ ਪਿੰਡ ਬਿਧੀਪੁਰ ਥਾਣਾ ਮਕਸੂਦਾਂ ਜਿਲ੍ਹਾ ਜਲੰਧਰ 2. ਦੋਸ਼ੀ ਬਲਜਿੰਦਰ ਸਿੰਘ ਉਰਫ ਜੱਗੂ ਪੁੱਤਰ ਰੇਸ਼ਮ ਲਾਲ ਵਾਸੀ ਪਿੰਡ ਚੱਕ ਜਿੰਦਾ ਥਾਣਾ 3. ਦਲਜੀਤ ਸਿੰਘ ਉਰਫ ਦੱਦੋ ਅਤੇ 4. ਮਲਕੀਤ ਸਿੰਘ ਉਰਫ ਖੇਰੀ ਪੁੱਤਰਾਨ ਕ੍ਰਿਪਾਲ ਸਿੰਘ ਵਾਸੀਆਨ ਪਿੰਡ ਚਮਿਆਰਾ ਥਾਣਾ ਮਕਸੂਦਾਂ ਜਿਲ੍ਹਾ ਜਲੰਧਰ 5. ਰੇਸਮ ਉਰਫ ਗੋਗਾ ਪੁੱਤਰ ਸਾਧੂ ਰਾਮ ਵਾਸੀ ਪਿੰਡ ਵਰਿਆਣਾ ਥਾਣਾ ਮਕਸੂਦਾਂ ਨੂੰ ਪੀਓ ਘੋਸ਼ਿਤ ਕੀਤਾ ਗਿਆ ਸੀ ਜਿੰਨਾ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।