ਜਲੰਧਰ, 5 ਜਨਵਰੀ 2024-ਅੱਜ ਜਲੰਧਰ ਵਿੱਚ ਐਨ.ਆਰ.ਆਈ. ਸਭਾ ਪੰਜਾਬ ਦਾ ਪ੍ਰਧਾਨ ਚੁਣਨ ਲਈ ਵੋਟਾਂ ਪਈਆਂ। ਜਿਸ ਵਿਚ ਪਰਵਿੰਦਰ ਕੌਰ ਨੂੰ ਪ੍ਰਧਾਨ ਚੁਣ ਲਿਆ ਗਿਆ ਹੈ। ਕੁੱਲ 168 ਵੋਟਾਂ ਪਈਆਂ ਜਿਹਨਾਂ ਵਿੱਚੋ 147 ਪਰਵਿੰਦਰ ਕੌਰ ਨੂੰ ਜਦਕਿ 14 ਵੋਟਾਂ ਵਿਰੋਧੀ ਉਮੀਦਵਾਰ ਤੇ ਸਾਬਕਾ ਪ੍ਰਧਾਨ ਜਸਬੀਰ ਸਿੰਘ ਗਿੱਲ ਨੂੰ ਪਈਆਂ। ਜਦੋਕਿ 7 ਵੋਟਾਂ ਰੱਦ ਹੋਈਆਂ ਦੱਸੀਆਂ ਗਈਆਂ।