ਚੰਡੀਗੜ੍ਹ, 4 ਜਨਵਰੀ 2024- ਜੇਲ੍ਹ ਵਿਚ 3 ਮਹੀਨੇ ਤੋਂ ਬੰਦ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਅੱਜ ਜ਼ਮਾਨਤ ਮਿਲ ਗਈ ਹੈ। ਐਨ ਡੀ ਪੀ ਐਸ ਮਾਮਲੇ ‘ਚ ਹਾਈਕੋਰਟ ਨੇ ਖਹਿਰਾ ਨੂੰ ਜ਼ਮਾਨਤ ਦਿੱਤੀ ਹੈ। ਸੁਖਪਾਲ ਖਹਿਰਾ ਨੂੰ 28 ਸਤੰਬਰ ਨੂੰ ਉਹਨਾਂ ਦੀ ਚੰਡੀਗੜ੍ਹ ਰਹਿਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਖਹਿਰਾ ਖਿਲਾਫ ਪੁਲਿਸ ਨੇ ਇੱਕ ਹੋਰ FIR ਦਰਜ ਕੀਤੀ ਹੈ। ਥਾਣਾ ਸੁਭਾਨਪੁਰ ‘ਚ 195 A ਤੇ 506 IPC ਤਹਿਤ ਪਰਚਾ ਦਰਜ ਕੀਤਾ ਗਿਆ ਹੈ।
ਜਿਕਰਯੋਗ ਹੈ ਕਿ ਖਹਿਰਾ ਨੂੰ 2015 ਦੇ ਇਕ ਐਨਡੀਪੀਐਸ ਕੇਸ ਦੇ ਸੰਬੰਧ ਵਿੱਚ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ।