ਬਿਲਗਾ, 4 ਜਨਵਰੀ 2023-ਬਿਲਗਾ ਪੁਲਿਸ ਨੇ 190 ਬੋਤਲਾਂ ਦੇਸੀ ਨਜਾਇਜ ਸ਼ਰਾਬ ਫੜੇ ਜਾਣ ਦਾ ਸਮਾਚਾਰ ਮਿਲਿਆ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਿਮਰਨਜੀਤ ਸਿੰਘ, ਪੀ.ਪੀ.ਐਸ, ਉਪ-ਪੁਲਿਸ ਕਪਤਾਨ, ਸਬ-ਡਵੀਜਨ ਫਿਲੌਰ ਜੀ ਨੇ ਦੱਸਿਆ ਕਿ ਇਸਪੈਕਟਰ ਅਮਨ ਸੈਣੀ ਮੁੱਖ ਅਫਸਰ ਥਾਣਾ ਬਿਲਗਾ ਦੀ ਪੁਲਿਸ ਪਾਰਟੀ ASI ਸਤਪਾਲ ਸਮੇਤ ਪੁਲਿਸ ਪਾਰਟੀ ਬ੍ਰਾਏ ਕਰਨੇ ਚੈਕਿੰਗ ਸ਼ੱਕੀ ਅਤੇ ਭੈੜੇ ਪੁਰਸ਼ਾਂ ਸਬੰਧੀ ਬਾ ਗਸ਼ਤ ਦੇ ਸਬੰਧ ਵਿੱਚ ਪਿੰਡ ਸੰਗੋਵਾਲ, ਭੁੱਲਰਾਂ, ਕਾਦੀਆ ਆਦਿ ਪਿੰਡਾਂ ਨੂੰ ਜਾ ਰਹੇ ਸੀ ਜਦ ਪੁਲਿਸ ਪਾਰਟੀ ਪਿੰਡ ਖੋਖੇਵਾਲ ਪੁੱਜੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਧਰਮਿੰਦਰ ਸਿੰਘ ਉਰਫ ਲੱਡੂ ਪੁੱਤਰ ਪ੍ਰੇਮ ਸਿੰਘ ਵਾਸੀ ਪਿੰਡ ਸੁਧਾਰਾ ਜੋ ਭਾਰੀ ਮਾਤਰਾ ਵਿੱਚ ਸ਼ਰਾਬ ਕਸੀਦ ਅਤੇ ਵੇਚਣ ਕਰਨ ਦਾ ਧੰਦਾ ਕਰਦਾ ਹੈ ਅਤੇ ਅੱਜ ਆਪਣੇ ਮੋਟਰ ਸਾਈਕਲ ਮਾਰਕਾ ਡਿਸਕਵਰ ਨੰਬਰੀ PB-10-CN- 6942 ਪਰ ਸਵਾਰ ਹੋ ਕੇ ਆਪਣੇ ਪਿੰਡ ਬੁਰਜ ਹਸਨ ਤੋਂ ਫਿਲੌਰ ਵਾਲੀ ਸਾਈਡ ਨੂੰ ਮੇਨ ਰੋਡ ਤੇ ਜਾ ਰਿਹਾ ਹੈ ਜੇਕਰ ਇਸੀ ਵਕਤ ਬੱਸ ਅੱਡਾ ਖੋਖੇਵਾਲ ਨਾਕਾਬੰਦੀ ਕੀਤੀ ਜਾਵੇ ਤਾਂ ਆਪ ਜੀ ਦੇ ਕਾਬੂ ਆ ਸਕਦਾ ਹੈ ਜੋ ਮੁਖਬਰ ਖਾਸ ਦੀ ਇਸ ਇਤਲਾਹ ਪਰ ਦੌਰਾਨੇ ਨਾਕਾਬੰਦੀ ਬੱਸ ਅੱਡਾ ਖੋਖਵਾਲ ਵਿਖੇ ਧਰਮਿੰਦਰ ਸਿੰਘ ਉਰਫ ਲੱਡੂ ਪੁੱਤਰ ਪ੍ਰੇਮ ਸਿੰਘ ਵਾਸੀ ਪਿੰਡ ਸੁਧਾਰਾ (ਬੁਰਜ ਹਸਨ) ਥਾਣਾ ਬਿਲਗਾ ਜਿਲ੍ਹਾ ਜਲੰਧਰ ਨੂੰ ਸਮੇਤ ਸ਼ਰਾਬ ਨਜਾਇਜ 190 ਬੋਤਲਾਂ ਕੁੱਲ ਵਜ਼ਨੀ 1,42,500 ਮਿ.ਲੀ. ਸਮੇਤ ਮੋਟਰ ਸਾਈਕਲ ਮਾਰਕਾ ਡਿਸਕਵਰ ਨੰਬਰੀ PB-10-CN-6942 ਬ੍ਰਾਮਦ ਕਰਕੇ ਮੁਕੱਦਮਾ ਨੰਬਰ 01 ਮਿਤੀ 03-01-2024 ਅ/ਧ 61- 1-14 ਆਬਕਾਰੀ ਐਕਟ ਥਾਣਾ ਬਿਲਗਾ ਜਿਲ੍ਹਾ ਜਲੰਧਰ ਦਰਜ ਰਜਿਸਟਰ ਕੀਤਾ ਗਿਆ।