ਨਵੀਂ ਦਿੱਲੀ, 4 ਜਨਵਰੀ- ਆਮ ਆਦਮੀ ਪਾਰਟੀ ਦੇ ਕੋਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਅੱਜ ਈ. ਡੀ ਵੱਲੋ ਗ੍ਰਿਫਤਾਰ ਕਰਨ ਦੀਆਂ ਜਿੱਥੇ ਚਰਚਾਵਾਂ ਹਨ ਉੱਥੇ ਇਹ ਵੀ ਚਰਚਾ ਚੱਲ ਪਈ ਹੈ ਕਿ ਈ. ਡੀ ਕੇਜਰੀਵਾਲ ਨੂੰ ਚੌਥਾ ਸੰਮਨ ਵੀ ਭੇਜ ਸਕਦੀ ਹੈ।
ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਦਿੱਲੀ ਐਕਸਾਈਜ਼ ਪੀ.ਐਮ.ਐਲ.ਏ. ਕੇਸ ਵਿਚ ਪੇਸ਼ ਹੋਣ ਤੋਂ ਇਨਕਾਰ ਕਰਨ ਵਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜਵਾਬ ਦੀ ਜਾਂਚ ਕਰ ਰਿਹਾ ਈ.ਡੀ. ਉਸ ਨੂੰ ਚੌਥਾ ਸੰਮਨ ਜਾਰੀ ਕਰ ਸਕਦਾ ਹੈ। ਇਸ ਤੋਂ ਪਹਿਲਾਂ ਈ.ਡੀ ਵਲੋਂ ਅਰਵਿੰਦ ਕੇਜਰੀਵਾਲ ਨੂੰ ਤਿੰਨ ਵਾਰ ਸੰਮਨ ਜਾਰੀ ਕਰਕੇ ਪੇਸ਼ ਹੋਣ ਲਈ ਕਿਹਾ ਗਿਆ ਸੀ ਅਤੇ ਅੱਜ ਈ.ਡੀ ਵਲੋਂ ਉਸ ਦੀ ਗਿ੍ਫ਼ਤਾਰੀ ਦੀ ਸ਼ੰਕਾ ਵੀ ਜਤਾਈ ਜਾ ਰਹੀ ਹੈ।