ਡਰਾਈਵਰ ਨੇ ਦਸਿਆ ਕਿ ਟੈਂਕਰ ਅੱਗੇ ਗਾਂ ਆ ਗਈ ਸੀ
ਖੰਨਾ, 3 ਜਨਵਰੀ 2024-ਖੰਨਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਨੈਸ਼ਨਲ ਹਾਈਵੇ ‘ਤੇ ਸਥਿਤ ਬੱਸ ਸਟੈਂਡ ਦੇ ਸਾਹਮਣੇ ਪੁਲ ‘ਤੇ ਤੇਲ ਨਾਲ ਭਰੇ ਟੈਂਕਰ ਨੂੰ ਅਚਾਨਕ ਅੱ/ਗ ਲੱਗ ਗਈ ਹੈ। ਇਸ ਘਟਨਾ ਤੋਂ ਬਾਅਦ ਅੱ/ਗ ਦੀਆਂ ਲਪਟਾਂ ਦੂਰ-ਦੂਰ ਤੱਕ ਫੈਲ ਗਈਆਂ। ਘਟਨਾ ਦਾ ਪਤਾ ਲੱਗਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ । ਜਿਸ ਤੋਂ ਬਾਅਦ ਹਾਈਵੇ ਨੂੰ ਦੋਵੇਂ ਪਾਸੇ ਤੋਂ ਬੰਦ ਕਰ ਦਿੱਤਾ ਗਿਆ ਹੈ ਤੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਟੈਂਕਰ ਦੇ ਡਰਾਈਵਰ ਨੇ ਦਸਿਆ ਕਿ ਅੱਗੇ ਗਾਂ ਆਉਣ ਕਾਰਨ ਹਾਦਸਾ ਵਾਪਰਿਆ। ਟੈਂਕਰ ਜਲੰਧਰ ਤੋਂ ਗੋਬਿੰਦਗੜ੍ਹ ਲਈ ਜਾ ਰਿਹਾ ਸੀ ਜਿਸ ਵਿੱਚ 6000 ਲੀਟਰ ਡੀਜ਼ਲ ਅਤੇ 6000 ਲੀਟਰ ਪੈਟਰੋਲ ਸੀ।