ਦੇਸ਼ ਅਜਾਦ ਕਰਵਾਉਣ ਵਿੱਚ ਪੰਜਾਬ ਦੀਆਂ ਕੁਰਬਾਨੀਆਂ ਦੀ ਗੱਲ ਜਦੋਂ ਦੇਸ਼ ਦਾ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਮੰਤਰੀ ਆਪਣੇ ਬਿਆਨ ਵਿੱਚ ਕਰਦਾ ਹੈ ਤਾਂ ਦੁਨੀਆ ਵਿੱਚ ਵਸਦੇ ਪੰਜਾਬੀਆਂ ਦਾ ਸੀਨਾ ਚੌੜਾ ਹੋ ਜਾਂਦਾ ਹੈ। ਅੰਗਰੇਜ਼ ਹਕੂਮਤ ਦਾ ਵਿਰੋਧ ਕਰਨ ਅਤੇ ਅਜਾਦੀ ਦੀ ਲੜਾਈ ਵਿੱਚ ਹਿੱਸਾ ਪਾਉਣ ਨੂੰ ਲੈ ਕੇ ਕਿੰਨੀਆਂ ਫਾਂਸੀਆਂ ਹੋਈਆਂ, ਕਿਂਨਿਆ ਨੂੰ ਕਾਲੇਪਾਣੀ ਦੀ ਜੇਲ੍ਹ ਹੋਈਆਂ ਜਾਂ ਵੱਖ ਵੱਖ ਜੇਲ੍ਹਾਂ ਵਿੱਚ ਪੰਜਾਬੀਆਂ ਦੀ ਗਿਣਤੀ ਕਿੰਨੀ ਹੈ ਇਹ ਅੰਕੜਾ ਸੁਣਿਆ ਅਜੇ ਤੱਕ ਪੂਰਾ ਮਿਲਿਆ ਨਹੀ, ਕੀ ਪੰਜਾਬੀ ਇਸ ਨੂੰ ਲੈ ਕੇ ਅਜੇ ਤੱਕ ਗੰਭੀਰ ਨਹੀ ਹਨ ਕਿਹਾ ਤਾਂ ਇਹੀ ਜਾਂਦਾ ਹੈ ਕਿ ਦੇਸ਼ ਦੀ ਅਜਾਦੀ ਵਿੱਚ ਪੰਜਾਬੀਆਂ ਦਾ ਹਿੱਸਾ ਦੇਸ਼ ਦੇ ਮੁਕਾਬਲੇ ਵੱਧ ਹੈ। ਫਿਰ ਵੀ ਪੰਜਾਬ ਦੀ ਝਾਕੀ 26 ਜਨਵਰੀ ਦੀ ਪਰੇਡ ਵਿੱਚ ਕਿਓ ਸ਼ਾਮਲ ਨਹੀ ਕੀਤੀ ਜਾ ਰਹੀ ਇਹ ਪੰਜਾਬੀਆਂ ਲਈ ਇਕ ਸਵਾਲ ਖੜਾ ਹੋ ਗਿਆ ਹੈ?
ਗਣਤੰਤਰ ਦਿਵਸ ਦੇ ਮੌਕੇ ਤੇ ਝਾਕੀ ਪੰਜਾਬ ਦੀ ਸ਼ਾਮਲ ਨਹੀ ਹੋ ਰਹੀ। ਹੁਣ ਤੱਕ 9 ਵਾਰ ਅਜਿਹਾ ਹੋ ਚੁੱਕਿਆ ਹੈ ਜਿਸ ਨੂੰ ਲੈ ਕੇ ਪੰਜਾਬ ਦੇ ਲੋਕ ਮਨਾਂ ‘ਚ ਰੋਸ ਹੋਣਾ ਸੁਭਾਵਿਕ ਹੈ। ਇਸ ਤੇ ਲੋਕ ਰਾਇ ਬਣਨੀ ਵੀ ਬੜੀ ਜਰੂਰੀ ਹੈ ਕਿਓ ਅਜਿਹਾ ਹੋ ਰਿਹਾ ਹੈ। ਕੀ ਟਰੰਮ ਕੰਨਡੀਸ਼ਨ ਹੈ ਜੋ ਪੰਜਾਬ ਪੂਰੀ ਨਹੀ ਕਰ ਰਿਹਾ ਹੈ ਇਹ ਵਿਚਾਰਨ ਵਾਲੀ ਗੱਲ ਹੈ। ਲੋਕਾਂ ਨੂੰ ਇਸ ਤੋਂ ਜਾਣੂ ਕਰਵਾਉਣਾ ਬੜਾ ਜਰੂਰੀ ਕਿਉ ਪੰਜਾਬ ਦੀ ਝਾਕੀ ਸ਼ਾਮਲ ਕੀਤੀ ਜਾ ਰਹੀ ਗਣਤੰਤਰ ਦਿਵਸ ਦੇ ਮੌਕੇ ਤੇ।