Breaking
Tue. Jul 15th, 2025

ਪ੍ਰਬੰਧਕੀ ਤੇ ਲੋਕ ਹਿੱਤ ਦੇ ਮੱਦੇਨਜ਼ਰ 21 ਕਰਮਚਾਰੀਆਂ ਦੀਆਂ ਬਦਲੀਆਂ

ਜਲੰਧਰ, 30 ਦਸੰਬਰ 2023- ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵਲੋਂ ਪ੍ਰਬੰਧਕੀ ਅਤੇ ਲੋਕ ਹਿੱਤਾਂ ਨੂੰ ਮੁੱਖ ਰੱਖਦਿਆਂ ਜ਼ਿਲ੍ਹੇ ਦੇ ਵੱਖ-ਵੱਖ ਦਫ਼ਤਰਾਂ ਵਿੱਚ ਤਾਇਨਾਤ ਕਰਮਚਾਰੀਆਂ ਦੀ ਬਦਲੀਆਂ ਅਤੇ ਤਨਾਇਤੀਆਂ ਕੀਤੀਆਂ ਹਨ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵਿਸ਼ੇਸ ਸਾਰੰਗਲ ਨੇ ਦੱਸਿਆ ਕਿ ਸੀਨੀਅਰ ਸਹਾਇਕ ਜਗਦੀਸ਼ ਚੰਦਰ ਸਲੂਜਾ ਨੂੰ ਅਮਲਾ ਸ਼ਾਖਾ ਅਤੇ ਵਾਧੂ ਚਾਰਜ ਰਾਹਤ, ਮੁੜ ਸਥਾਪਨਾ ਅਤੇ ਪੁਨਰਵਾਸ ਸ਼ਾਖਾ ਵਿਖੇ ਤਾਇਨਾਤ ਕੀਤਾ ਗਿਆ ਹੈ ਅਤੇ ਇਸੇ ਤਰ੍ਹਾਂ ਸੀਨੀਅਰ ਸਹਾਇਕ ਜਤਿੰਦਰ ਪਾਲ ਨੂੰ ਏ.ਐਸ.ਡੀ.ਏ., ਐਸ.ਡੀ.ਐਮ. ਦਫ਼ਤਰ ਨਕੋਦਰ ਅਤੇ ਵਾਧੂ ਚਾਰਜ ਰੀਡਰ ਟੂ ਐਸ.ਡੀ.ਐਮ. ਨਕੋਦਰ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸੀਨੀਅਰ ਸਹਾਇਕ ਦਵਿੰਦਰ ਸਿੰਘ ਨੂੰ ਅਮਲਾ ਸ਼ਾਖਾ ਦੇ ਵਾਧੂ ਚਾਰਜ ਤੋਂ ਫਾਰਗ ਕਰਦਿਆਂ ਰੀਡਰ ਟੂ ਏ.ਡੀ.ਸੀ. (ਜ) ਤਾਇਨਾਤ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਸੀਨੀਅਰ ਸਹਾਇਕ ਅਸ਼ੋਕ ਕੁਮਾਰ ਨੂੰ ਐਚ.ਆਰ. ਏ. ਸ਼ਾਖਾ ਅਤੇ ਵਾਧੂ ਚਾਰਜ ਨਜ਼ਾਰਤ ਸ਼ਾਖਾ, ਸੀਨੀਅਰ ਸਹਾਇਕ ਰਮਾ ਰਾਣੀ ਨੂੰ ਰੀਡਰ ਟੂ ਐਸ.ਡੀ.ਐਮ. ਜਲੰਧਰ-1, ਸੀਨੀਅਰ ਸਹਾਇਕ ਅਨੂਦੀਪ ਨੂੰ ਪੀ.ਜੀ.ਏ. ਸ਼ਾਖਾ ਅਤੇ ਵਾਧੂ ਚਾਰਜ ਨਕਲ ਸ਼ਾਖਾ, ਸੀਨੀਅਰ ਸਹਾਇਕ ਨਰੇਸ਼ ਕੁਮਾਰ ਨੂੰ ਡੀ.ਆਰ.ਏ. (ਐਮ. ਅਤੇ ਟੀ) ਸ਼ਾਖਾ ਅਤੇ ਵਾਧੂ ਚਾਰਜ ਤਹਿਸੀਲ ਸਹਾਇਕ ਜਲੰਧਰ-2, ਸੀਨੀਅਰ ਸਹਾਇਕ ਸੁਖਵਿੰਦਰ ਕੁਮਾਰ ਨੂੰ ਐਮ.ਏ.-1 ਸ਼ਾਖਾ ਅਤੇ ਵਾਧੂ ਚਾਰਜ ਰੀਡਰ ਟੂ ਐਸ.ਡੀ.ਐਮ.ਆਦਮਪੁਰ, ਸੀਨੀਅਰ ਸਹਾਇਕ ਰਾਜਬੀਰ ਕੌਰ ਨੂੰ ਤਹਿਸੀਲ ਸਹਾਇਕ ਜਲੰਧਰ-1 ਅਤੇ ਵਾਧੂ ਚਾਰਜ ਤਹਿਸੀਲ ਸਹਾਇਕ ਦਫ਼ਤਰ ਆਦਮਪੁਰ, ਸੀਨੀਅਰ ਸਹਾਇਕ ਤਜਿੰਦਰ ਸਿੰਘ ਨੂੰ ਵਿਕਾਸ ਸ਼ਾਖਾ ਵਿਖੇ ਤਾਇਨਾਤ ਕੀਤਾ ਗਿਆ ਹੈ।

ਸ੍ਰੀ ਸਾਰੰਗਲ ਨੇ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਜੂਨੀਅਰ ਸਹਾਇਕ ਸ਼ਿਸਬ ਅਰੋੜਾ ਨੂੰ ਪੇਸ਼ੀ ਸ਼ਾਖਾ ਏ.ਡੀ.ਸੀ. (ਜ), ਜੂਨੀਅਰ ਸਹਾਇਕ ਕਰਮਵੀਰ ਸਿੰਘ ਨੂੰ ਅਮਲਾ ਸ਼ਾਖਾ, ਜੂਨੀਅਰ ਸਹਾਇਕ ਨਵਪ੍ਰੀਤ ਸਿੰਘ ਨੂੰ ਤਹਿਸੀਲ ਦਫ਼ਤਰ ਜਲੰਧਰ-1 ਅਤੇ ਵਾਧੂ ਚਾਰਜ ਸੇਲਜ਼ ਕਲਰਕ, ਜੂਨੀਅਰ ਸਹਾਇਕ ਮਨਦੀਪ ਸਿੰਘ ਨੂੰ ਤਹਿਸੀਲ ਦਫ਼ਤਰ ਸ਼ਾਹਕੋਟ, ਕਲਰਕ ਵਿਕਾਸ ਸਿੰਘ ਨੂੰ ਐਮ.ਏ.2 ਸ਼ਾਖਾ, ਕਲਰਕ ਗੁਰਸ਼ਨਪ੍ਰੀਤ ਕੌਰ ਅਮਲਾ ਸ਼ਾਖਾ, ਕਲਰਕ ਨੀਲ ਕਮਲ ਅਗਰਵਾਲ ਨੂੰ ਅਮਲਾ ਸ਼ਾਖਾ, ਕਲਰਕ ਹਰਪ੍ਰੀਤ ਸਿੰਘ ਨੂੰ ਪੀ.ਜੀ.ਏ. ਸ਼ਾਖਾ, ਸੇਵਾਦਾਰ ਪਵਨ ਕੁਮਾਰ ਨੂੰ ਨਕਲ ਸ਼ਾਖਾ, ਸੇਵਾਦਾਰ ਬਲਜਿੰਦਰ ਸਿੰਘ ਨੂੰ ਸਬ ਤਹਿਸੀਲ ਕਰਤਾਰਪੁਰ ਅਤੇ ਸੇਵਾਦਾਰ ਦੀਪਕ ਕੁਮਾਰ ਦਫ਼ਤਰ, ਏ.ਡੀ.ਸੀ. (ਜ) ਵਿਖੇ ਤਾਇਨਾਤ ਕੀਤਾ ਗਿਆ ਹੈ।

By admin

Related Post

Leave a Reply

Your email address will not be published. Required fields are marked *