Breaking
Fri. Mar 28th, 2025

ਜਲੰਧਰ ਜ਼ਿਲ੍ਹੇ ਵਿਚ ਪਹਿਲੀ “ਗਰੀਨ ਸਟੈਂਪ ਪੇਪਰ”ਵਾਲੀ ਰਜਿਸਟਰੀ ਹੋਈ

ਮੱਧਮ ਤੇ ਛੋਟੇ ਉਦਯੋਗਾਂ ਦੀ ਸਥਾਪਨਾ ਨੂੰ ਮਿਲੇਗਾ ਹੁਲਾਰਾ

ਜਲੰਧਰ , 28 ਦਸੰਬਰ 2023-ਪੰਜਾਬ ਸਰਕਾਰ ਵੱਲੋਂ ਮੱਧਮ ਤੇ ਛੋਟੇ ਉਦਯੋਗਾਂ ਦੀ ਸਥਾਪਨਾ ਨੂੰ ਉਤ਼ਸ਼ਾਹਿਤ ਕਰਨ ਦੇ ਮਕਸਦ ਨਾਲ ਸ਼ੁਰੂ ਕੀਤੇ ਗਏ “ਗਰੀਨ ਸਟੈਂਪ ਪੇਪਰ” ਨਾਲ ਜਲੰਧਰ ਜ਼ਿਲ੍ਹੇ ਵਿਚ ਪਹਿਲੀ ਰਜਿਸਟਰੀ ਹੋਈ ਹੈ ।

ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਵੱਲੋਂ ਰਜਿਸਟਰੀ ਕਰਵਾਉਣ ਵਾਲੇ ਰੋਹਿਤ ਮਲਿਕ, ਵਰਿੰਦਰ ਮਲਿਕ ਤੇ ਜਸਵਿੰਦਰ ਸਿੰਘ ਸਾਹਨੀ ਨੂੰ ਰਜਿਸਟਰੀ ਉਪਰੰਤ ਦਸਤਾਵੇਜ਼ ਸੌਂਪੇ ਗਏ ।

ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵਲੋਂ ਉਦਯੋਗਾਂ ਦੀ ਤੇਜ਼ੀ ਨਾਲ ਸਥਾਪਨਾ ਲਈ ਵੱਖ -ਵੱਖ ਰੰਗਾਂ ਵਾਲੇ ਸਟੈਂਪ ਪੇਪਰਾਂ ਨੂੰ ਜਾਰੀ ਕੀਤਾ ਗਿਆ ਸੀ ਤਾਂ ਜੋ ਜਿੱਥੇ ਨਿਵੇਸ਼ਕਾਂ ਨੂੰ ਵੱਖ – ਵੱਖ ਵਿਭਾਗਾਂ ਤੋਂ ਜਲਦ ਮਨਜ਼ੂਰੀ ਹੋ ਕੇ ਰਜਿਸਟਰੀ ਦਾ ਕੰਮ ਮੁਕੰਮਲ ਹੋ ਸਕੇ ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਦਯੋਗ ਸਥਾਪਨਾ ਲਈ “ ਇਨਵੈਸਟ ਪੰਜਾਬ “ ਦੇ ਪੋਰਟਲ ਉੱਪਰ ਬਿਨੈਕਾਰ ਨੂੰ ਅਪਲਾਈ ਕਰਨਾ ਹੁੰਦਾ ਹੈ ਜਿੱਥੋਂ ਇਨਵੈਸਟ ਪੰਜਾਬ ਵੱਲੋਂ ਵੱਖ – ਵੱਖ ਵਿਭਾਗਾਂ ਜਿਵੇਂ ਕਿ ਰੇਲਵੇ , ਬਿਜਲੀ ਬੋਰਡ , ਜੰਗਲਾਤ , ਫਾਇਰ ਬਿ੍ਰਗੇਡ ਆਦਿ ਤੋਂ ਮਨਜ਼ੂਰੀ ਲੈ ਕੇ ਰਜਿਸਟਰੀ ਕੀਤੀ ਜਾਂਦੀ ਹੈ ।

ਗਰੀਨ ਸਟੈਂਪ ਪੇਪਰ ਤਹਿਤ ਉਦਯੋਗ ਸਥਾਪਨਾ ਲਈ ਰਜਿਸਟਰੀ ਦੇ ਕੰਮ ਨੂੰ ਬਹੁਤ ਸੁਖਾਲਾ ਕਰ ਦਿੱਤਾ ਗਿਆ ਹੈ , ਜਿਸ ਨਾਲ ਉਦਯੋਗ ਦਾ ਕੇਂਦਰ ਹੋਣ ਕਰਕੇ ਜਲੰਧਰ ਸ਼ਹਿਰ ਵਿੱਚ ਨਿਵੇ਼ਸ਼ ਕਰਨ ਵਾਲੇ ਨਿਵੇਸ਼ਕਾਂ ਨੂੰ ਵੱਡਾ ਲਾਭ ਹੋਵੇਗਾ

By admin

Related Post

Leave a Reply

Your email address will not be published. Required fields are marked *