ਸ਼ਾਮ ਸਮੇ ਮੁੜ ਧੁੰਦ ਛਾਈ
ਪੰਜਾਬ ਦੇ ਕਈ ਜ਼ਿਲ੍ਹਿਆਂ ਚ ਅੱਜ ਸਵੇਰੇ ਕੜਾਕੇ ਦੀ ਠੰਢ ਦੌਰਾਨ ਸੰਘਣੀ ਧੁੰਦ ਛਾਈ ਰਹੀ। ਕਈ ਜ਼ਿਲ੍ਹਿਆਂ ਚ ਸਵੇਰੇ ਅੱਠ ਵਜੇ ਤੱਕ ਵੇਖਣ ਲਈ ਦੂਰੀ 10 ਤੋਂ 20 ਮੀਟਰ ਵਿਚਕਾਰ ਰਹੀ।
ਇਸ ਕਾਰਨ ਸਭ ਤੋਂ ਜ਼ਿਆਦਾ ਪਰੇਸ਼ਾਨੀ ਹਾਈਵੇਅ ‘ਤੇ ਵਾਹਨ ਚਾਲਕਾਂ ਨੂੰ ਸਹਿਣੀ ਪਈ। ਸਵੇਰੇ 10 ਵਜੇ ਤੋਂ ਬਾਅਦ ਜ਼ਿਆਦਾਤਰ ਜ਼ਿਲ੍ਹਿਆਂ ‘ਚ ਧੁੰਦ ਘਟ ਗਈ, ਪਰ ਦਿਨੇ ਬੱਦਲ ਛਾਏ ਰਹੇ। ਇਸ ਕਾਰਨ ਦਿਨ ਦੇ ਸਮੇਂ ਕਾਫ਼ੀ ਠੰਢ ਰਹੀ। ਸ਼ਾਮ ਸਮੇਂ ਧੁੰਦ ਦੀ ਚਾਦਰ ਮੁੜ ਸ਼ੁਰੂ ਹੋਣ ਤੋਂ ਲੱਗ ਰਿਹਾ ਹੈ ਵਾਹਨ ਚਾਲਕਾਂ ਬਣੀ ਮੁਸ਼ਕਲ ਕਾਰਨ ਸੰਭਲ ਕੇ ਚੱਲਣ ਦੀ ਲੋੜ ਹੈ।
ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ, ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ‘ਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਤਿੰਨ ਤੋਂ ਪੰਜ ਡਿਗਰੀ ਸੈਲਸੀਅਸ ਘੱਟ ਰਿਹਾ, ਜਦੋਂਕਿ ਘੱਟੋ-ਘੱਟ ਤਾਪਮਾਨ ਵੀ ਕਈ ਜ਼ਿਲ੍ਹਿਆਂ ‘ਚ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਜ਼ਿਆਦਾ ਸੀ।