ਜਲੰਧਰ, 24 ਦਸੰਬਰ 2023-ਕਮਿਸ਼ਨਰ ਜਲੰਧਰ ਡਵੀਜ਼ਨ-ਕਮ-ਚੇਅਰਪਰਸਨ ਐਨ.ਆਰ.ਆਈ. ਸਭਾ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਐਨ.ਆਰ.ਆਈ. ਸੈਂਟਰਲ ਸਭਾ ਅਤੇ ਸਾਰੇ ਜ਼ਿਲ੍ਹਾ ਯੂਨਿਟ ਦੇ ਮੈਂਬਰਾਂ ਦੇ ਪੰਜ ਸਾਲ ਪੁਰਾਣੇ ਫੋਟੋ ਸ਼ਨਾਖਤੀ ਕਾਰਡ ਨਵਿਆਏ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰਜਕਾਰੀ ਡਾਇਰੈਕਟਰ ਐਨ.ਆਰ.ਆਈ.ਸਭਾ ਪੰਜਾਬ ਵਰਿੰਦਰਪਾਲ ਸਿੰਘ ਬਾਜਵਾ ਨੇ ਦੱਸਿਆ ਕਿ ਐਨ.ਆਰ.ਆਈ. ਸੈਂਟਰਲ ਸਭਾ ਅਤੇ ਸਾਰੇ ਜ਼ਿਲ੍ਹਾ ਯੂਨਿਟ ਦੇ ਮੈਂਬਰ ਆਪਣੇ ਪੰਜ ਸਾਲ ਪੁਰਾਣੇ ਫੋਟੋ ਸ਼ਨਾਖਤੀ ਕਾਰਡ 3 ਜਨਵਰੀ 2024 ਤੱਕ ਨਵਿਆ (ਰਿਨਿਊ) ਸਕਣਗੇ। ਉਨ੍ਹਾਂ ਦੱਸਿਆ ਕਿ ਐਨ.ਆਰ.ਆਈ. ਸੈਂਟਰਲ ਸਭਾ ਦੇ ਮੈਂਬਰ ਆਪਣਾ ਫੋਟੋ ਸ਼ਨਾਖਤੀ ਕਾਰਡ 500 ਰੁਪਏ ਪ੍ਰਤੀ ਕਾਰਡ ਅਦਾ ਕਰਕੇ ਨਵਿਆ ਸਕਣਗੇ।
ਸ੍ਰੀ ਬਾਜਵਾ ਨੇ ਇਹ ਵੀ ਦੱਸਿਆ ਕਿ ਸਬੰਧਿਤ ਜ਼ਿਲਿ੍ਹਆਂ ਦੇ ਵਧੀਕ ਡਿਪਟੀ ਕਮਿਸ਼ਨਰ (ਜਨਰਲ)-ਕਮ- ਈ.ਆਰ.ਓਜ਼ ਨੂੰ ਆਪਣੇ ਜ਼ਿਲ੍ਹੇ ਨਾਲ ਸਬੰਧਿਤ ਮੈਂਬਰਾਂ ਦੇ ਬਿਨ੍ਹਾਂ ਕਿਸੇ ਚਾਰਜ ਦੇ ਪੇਪਰ ਕਾਰਡ ਉਤੇ ਪੇਪਰ ਫੋਟੋ ਸ਼ਨਾਖਤੀ ਕਾਰਡ ਰਿਨਿਊ ਕਰਨ ਲਈ ਨਾਮਜ਼ਦ ਕੀਤਾ ਗਿਆ ਹੈ।