ਬਹਿਰਾਮ 23 ਦਸੰਬਰ 2023 – ਫਗਵਾੜਾ-ਬੰਗਾ ਮੁੱਖ ਮਾਰਗ ਕਰਾਸ ਚੱਕ ਮੰਡੇਰ ਵਿਖੇ ਪੱਤਰਕਾਰ ਗੁਰਨਾਮ ਸਿੰਘ ਚੱਕ ਮੰਡੇਰ ਦੀ ਸੜਕ ਹਾਦਸੇ ’ਚ ਮੌਤ ਹੋਣ ਦਾ ਸਮਾਚਾਰ ਮਿਲਿਆ। ਜਾਣਕਾਰੀ ਅਨੁਸਾਰ ਬਹਿਰਾਮ ਸਾਈਡ ਤੋਂ ਇਕ ਫਾਰਚੂਨਰ ਗੱਡੀ ਪੀ.ਬੀ. 32 ਐੱਸ 2413 ਜੋ ਫਗਵਾੜਾ ਸਾਈਡ ਵੱਲ ਤੇਜ਼ ਰਫਤਾਰ ਨਾਲ ਜਾ ਰਹੀ ਸੀ, ਜਿਸ ਨੂੰ ਹਰਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਐਮਾਂਜੱਟਾਂ ਤਹਿਸੀਲ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਚਲਾ ਰਿਹਾ ਸੀ। ਉੱਧਰ ਆਪਣੇ ਪਿੰਡ ਚੱਕ ਮੰਡੇਰ ਸਾਇਡ ਤੋਂ ਗੁਰਨਾਮ ਸਿੰਘ ਪੁੱਤਰ ਦਰਸ਼ਨ ਲਾਲ ਜੋ ਕਿ ਐਕਟਿਵਾ ਪੀ.ਬੀ. 032 ਐਕਸ 5568 ’ਤੇ ਜਾ ਰਿਹਾ ਸੀ ਜਦੋਂ ਕਰਾਸ ਕਰਨ ਲੱਗਾ ਤਾਂ ਉਕਤ ਗੱਡੀ ਨਾਲ ਹਾਦਸਾ ਵਾਪਰ ਗਿਆ। ਬਹਿਰਾਮ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।