ਚੰਡੀਗੜ੍ਹ, 23 ਦਸੰਬਰ 2023-ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਐਲਾਨ ਕਰਦਿਆਂ ਕਿਹਾ ਕਿ ਅਗਲੇ ਮਹੀਨੇ 18 ਜਨਵਰੀ ਨੂੰ ਚੰਡੀਗੜ੍ਹ ਦੀ ਧਰਤੀ ‘ਤੇ ਪੱਕਾ ਮੋਰਚਾ ਲੱਗੇਗਾ। ਉਨ੍ਹਾਂ ਕਿਹਾ ਕਿ ਸਾਨੂੰ ਮੁੱਖ ਮੰਤਰੀ ‘ਤੇ ਬਿਲਕੁੱਲ ਭਰੋਸਾ ਨਹੀਂ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ 18 ਜਨਵਰੀ 2024 ਨੂੰ ਪਾਣੀਆਂ ਦੀ ਰਾਖੀ ਲਈ ਪੱਕੇ ਮੋਰਚੇ ਲਗਾਵਾਂਗੇ।
ਬੀਕੇਯੂ ਰਾਜੇਵਾਲ ਸਮੇਤ ਪੰਜ ਕਿਸਾਨ ਜਥੇਬੰਦੀਆ ਦਿੱਲੀ ਵਾਲੇ ਮੋਰਚੇ ਦੀ ਤਰਜ ਤੇ ਇਹ ਮੋਰਚਾ ਚੰਡੀਗੜ੍ਹ ਵਿੱਚ ਲਾਇਆ ਜਾ ਰਿਹਾ ਹੈ।