Breaking
Fri. Mar 28th, 2025

ਸਤਿਕਾਰਯੋਗ ਜਗਦੇਵ ਸਿੰਘ ਜੱਸੋਵਾਲ ਨੂੰ ਯਾਦ ਕਰਦਿਆਂ-ਸੇਠੀ

ਸੁਰਿੰਦਰ ਸੇਠੀ ਦੀ ਕਲਮ ਤੋਂ

ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਵਿਰਾਸਤ ਸਭਿਆਚਾਰ ਨੂੰ ਸਮਰਪਿਤ , ਆਮਣੀ ਗੌਰਵਮਈ ਸ਼ਾਨ ਦੀ ਚੜ੍ਹਤ ਲਈ ਸਿਆਸਤ ਨੂੰ ਅਲਵਿਦਾ ਕਹਿਣ ਵਾਲੇ ਸਭਿਆਚਾਰ ਦੇ ਦੂਤ ਸਤਿਕਾਰਯੋਗ ਸ੍ਰ. ਜਗਦੇਵ ਸਿੰਘ ਜੱਸੋਵਾਲ ਜੀ ਚੇਅਰਮੈਨ ਵਿਸ਼ਵ ਵਿਰਾਸਤ ਮੰਚ ਅਤੇ ਸੰਸਥਾਪਕ ਪ੍ਰੋ. ਮੋਹਨ ਸਿੰਘ ਫਾਊਂਡੇਸ਼ਨ ਅੱਜ ਦੇ ਦਿਨ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਸਨ । ਉਹ ਹਰਮਨ ਪਿਆਰੇ ਦਿਲਦਾਰ ਖੁਸ਼ ਮਿਜਾਜ ਅੱਜ ਦੇ ਦਿਨ ਸੰਨ 2014 ਨੂੰ ਲੰਮੀ ਬਿਮਾਰੀ ਨਾਲ ਜੂਝਦੇ ਹੋਏ ਲੁਧਿਆਣਾ ਦੇ ਦਯਾਨੰਦ ਹਸਪਤਾਲ ਞਿਚ ਆਖਰੀ ਸਾਹ ਲਿਆ ਸੀ। ਅਜਿਹਾ ਅਗੰਮੜਾ ਬੁੱਧੀਜੀਵੀ ਵਿਦਵਾਨ ਹਸਪਤਾਲ ਦੇ ਬਿਸਤਰੇ ਤੇ ਪਿਆ ਞੀ ਸਾਹਿਤ ਸਭਿਆਚਾਰ ਦੀਆ ਬਾਤਾਂ ਪਾਉਦਾ ਸੀ । ਹਰ ਮਿਲਣ ਆਉਣ ਞਾਲੇ ਮਿੱਤਰ ਪਿਆਰੇ ਨੂੰ ਪ੍ਰੋ. ਮੋਹਨ ਸਿੰਘ ਮੇਲੇ ਦੇ ਸੋਵੀਨਰ ਭੇਂਟ ਕਰਕੇ ਸ਼ੁਭ ਕਾਮਨਾਵਾਂ ਦੇ ਰਿਹਾ ਸੀ । ਉਹ ਪੰਜਾਬੀ ਸਭਿਆਚਾਰ ਵਿਚ ਆਪਣਾ ਵਿਲਖਣ ਮਾਣਮੱਤਾ ਯੋਗਦਾਨ ਪਾ ਕੇ ਇਕ ਅਮਿੱਟ ਇਤਿਹਾਸ ਸਿਰਜ ਗਿਆ ਹੈ। ਉਹ ਹਰ ਸਭਿਆਚਾਰਕ ਅਤੇ ਸਮਾਜਿਕ ਸ਼ਖਸੀਅਤ ਦਾ ਵੇਡੇਰਾ ਸਤਿਕਾਰ ਕਰਦੇ ਸਨ । ਲੋੜਵੰਦਾ ਦੇ ਵਡੇਰੇ ਹਮਦਰਦ ਸਨ । ਉਹ ਬਾਗੀਆਂ ਪਾਉਦਾ , ਚੰਗੀਆਂ ਖੁਰਾਕਾਂ ਅਤੇ ਚੰਗੇ ਵਿਚਾਰਾ ਦਾ ਹਾਮੀ ਸੀ । ਉਹ ਹਰਮਨ ਪਿਆਰਾ ਵਿਦਵਾਨ ਸ਼ਖਸੀਅਤ ਹਮੇਸ਼ਾ ਪੰਜਾਬੀ ਸਭਿਆਚਾਰ ਅਤੇ ਉਸ ਦੀ ਜੁਆਨੀ ਨੂੰ ਮਜਬੂਤ , ਨਿਗਰ ਅਤੇ ਨਰੋਆ ਦੇਖਣ ਦਾ ਸ਼ੌਕੀਨ ਸੀ । ਵਿਧਾਇਕ ਹੁੰਦੇ ਹੋਏ ਉੰਨਾ ਨੇ ਆਪਣੇ ਸਰਕਾਰੀ ਫੰਡ ਞਿਚੋ ਰਾਏਕੋਟ ਵਿਖੇ ਆਖਰੀ ਸਿੱਖ ਮਹਾਰਾਜਾ ਦਲੀਪ ਸਿੰਘ ਜੀ ਦੀ ਯਾਦ ਨੂੰ ( ਨਹਿਰੀ ਵਿਸ਼ਰਾਮ ਘਰ ) ਦੀ ਮੁਰੰਮਤ ਕਰਵਾਈ । ਉੰਨਾ ਦੀ ਇੱਛਾ ਸੀ ਲੋਹਗੜ੍ਹ ਞਿਚ ਅਮਰ ਸ਼ਹੀਦ ਬਾਬਾ ਬੰਦਾ ਬਹਾਦਰ ਜੀ ਦਾ ਬੁੱਤ ਲਗਾਇਆ ਜਾਵੇ । ਉੰਨਾ ਨਾਲ ਆਖਰੀ ਤਸਵੀਰ ਨੂੰ ਰੂਬਰੂ ਕਰਦਾ ਗੌਰਵ ਮਹਿਸੂਸ ਕਰਦਾ ਹਾਂ । ਉਸ ਮਯਨਾਜ ਹਸਤੀ ਵੱਲੋ ਪਾਇਆ ਯੋਗਦਾਨ ਕਦੇ ਞੀ ਭੁਲਾਇਆ ਨਹੀ ਜਾ ਸਕਦਾ । ਅੱਜ ਉੰਨਾ ਦੀ ਬਰਸੀ ਤੇ ਮੈ ਸਿਰ ਨਿਵਾ ਕੇ ਉੰਨਾ ਨੂੰ ਪ੍ਰਣਾਮ ਕਰਦਾ ਹੋਇਆ ਸ਼ਰਧਾਂਜਲੀ ਭੇਂਟ ਕਰਦਾ ਹਾਂ । ਰੱਬ ਰਾਖਾ।

By admin

Related Post

Leave a Reply

Your email address will not be published. Required fields are marked *