ਬਿਲਗਾ, 21 ਦਸੰਬਰ 2023-ਗੁਰਦੁਆਰਾ ਮੌ ਸਾਹਿਬ ਵਿਖੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਬਲਾਕ ਨੂਰਮਹਿਲ ਦੀ ਇਕ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਸ਼ਹੀਦੀ ਦਿਨਾਂ ਨੂੰ ਮੁੱਖ ਰੱਖਦਿਆਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਸ਼ਹੀਦੀ ਸਭਾ ਤੇ ਜਾਣ ਵਾਲੀਆਂ ਸੰਗਤਾਂ ਨੂੰ ਤੇ ਸੇਵਾਦਾਰਾਂ ਨੂੰ ਬੇਨਤੀ ਕੀਤੀ ਸ਼ਹੀਦੀ ਹਫ਼ਤੇ ਨੂੰ ਸ਼ਰਧਾ ਤੇ ਸਾਦਗੀ ਭਾਵਨਾ ਨਾਲ ਮਨਾਇਆ ਜਾਵੇ।
ਮੀਟਿੰਗ ਦੌਰਾਨ ਕਿਸਾਨਾਂ ਦੇ ਮੁੱਦਿਆਂ ਨੂੰ ਵਿਚਾਰਿਆ ਗਿਆ ਤੇ ਸਰਕਾਰ ਨੂੰ ਜਗਾਉਣ ਲਈ ਇਕੱਠ ਨੂੰ ਹੋਰ ਮਜ਼ਬੂਤ ਕਰਨ ਲਈ ਉਪਰਾਲਿਆਂ ਨੂੰ ਜਾਰੀ ਰੱਖਿਆ ਜਾਵੇਗਾ।
ਬੀਕੇਯੂ ਦੁਆਬਾ ਬਲਾਕ ਨੂਰਮਹਿਲ ਵਲੋਂ ਸਰਕਾਰ ਨੂੰ ਝੋਨੇ ਦੀ ਲੁਆਈ ਦੀਆਂ ਤਰੀਕਾਂ ਨੂੰ ਘੱਟ ਤੋਂ ਘੱਟ ਵੀਹ ਦਿਨ ਪਹਿਲਾਂ ਕੀਤਾ ਜਾਵੇ, ਤਾਂ ਜੋ ਝੋਨੇ ਦੀ ਕਟਾਈ ਤੇ ਕਣਕ ਦੀ ਬਿਜਾਈ ਵਿੱਚ ਕਿਸਾਨਾਂ ਨੂੰ ਸਮਾਂ ਮਿਲ ਸਕੇ ਤੇ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਹੋ ਸਕੇ ਤੇ ਪੰਜਾਬ ਨੂੰ ਪ੍ਰਦੂਸ਼ਣ ਰਹਿਤ ਰੱਖਣ ਵਿੱਚ ਮਦਦ ਮਿਲ ਸਕੇ।
ਯੂਨੀਅਨ ਵੱਲੋਂ ਸਰਕਾਰ ਨੂੰ ਸਤਲੁਜ ਦਰਿਆ ਦੀ ਸਫਾਈ ਕਰਨ ਤੇ ਧੁੱਸੀ ਬੰਨ੍ਹ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਕਿਸਾਨਾਂ ਨੂੰ ਦਰਿਆਵਾਂ ਤੋਂ ਹੋਣ ਵਾਲੇ ਨੁਕਸਾਨਾਂ ਤੋਂ ਬਚਾਇਆ ਜਾ ਸਕੇ
ਕਿਸਾਨਾਂ ਨੂੰ ਗੰਨੇ ਦੀ ਪਿਛਲੀ ਅਦਾਇਗੀ ਕੀਤੀ ਜਾਵੇ ਤੇ ਆਉਣ ਸਮੇਂ ਵਿੱਚ ਗੰਨੇ ਦੀ ਸੁਚੱਜੇ ਢੰਗ ਨਾਲ ਪਿੜਾਈ ਕੀਤੀ ਜਾਵੇ ਤੇ ਸਮੇਂ ਸਿਰ ਗੰਨੇ ਦੇ ਅਦਾਇਗੀ ਕੀਤੀ ਜਾਵੇ ਤੇ ਧੂਰੀ ਵਾਲੀ ਮਿਲ਼ ਨੂੰ ਚਲਾਇਆ ਜਾਵੇ ਤਾਂ ਜੋ ਗੰਨਾ ਕਾਸ਼ਤਕਾਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੀਟਿੰਗ ਵਿੱਚ ਹਾਜ਼ਰ ਜਸਵੰਤ ਸਿੰਘ ਕਾਹਲੋ ਬਲਾਕ ਪ੍ਰਧਾਨ ਕੇਵਲ ਸਿੰਘ ਤਲਵਣ ਸੀਨੀਅਰ ਸਕੱਤਰ ਗੁਰਦਿਆਲ ਸਿੰਘ ਪ੍ਰੈੱਸ ਸਕੱਤਰ ਬਲਬੀਰ ਸਿੰਘ ਦੁਸਾਂਝ, ਰਣਵੀਰ ਸਿੰਘ ਢਾਗਾਂਰਾ, ਮਹਿਕ ਸਿੰਘ ਫਹਿਤੇ ਪੁਰ ਰਸ਼ਪਾਲ ਸਿੰਘ ਸ਼ਾਦੀਪੁਰ, ਡਾ. ਹਰਪਾਲ ਸਿੰਘ ਮੌ ਸਾਹਿਬ, ਇਕਬਾਲ ਸਿੰਘ ਬੈਂਸ, ਰਣਜੀਤ ਸਿੰਘ ਤੇ ਬਲਾਕ ਨੂਰਮਹਿਲ ਦੀ ਟੀਮ ਮੌਜੂਦ ਸੀ।