ਸੇਵਾ ਕੇਂਦਰਾਂ ਨੂੰ ਚੋਰਾਂ ਨੇ ਬਣਾਇਆ ਨਿਸ਼ਾਨ ਇਕੋ ਦਿਨ ਨੂਰਮਹਿਲ, ਜੰਡਿਆਲਾ ਅਤੇ ਜਮਸ਼ੇਰ ਖਾਸ ਵਿੱਚ ਸਥਿਤ ਸੇਵਾ ਕੇਂਦਰਾਂ ਵਿੱਚੋ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ ਜਿੱਥੇ ਚੌਕੀਦਾਰ ਨਾ ਹੋਣ ਕਰਕੇ ਇਹ ਵਾਰਦਾਤ ਵਾਪਰੀ ਹੈ। ਇਹਨਾਂ ਸੇਵਾ ਕੇਂਦਰਾਂ ਵਿੱਚ ਸਮਾਨ ਚੋਰੀ ਹੋਣ ਕਰਕੇ ਲੋਕਾਂ ਦਾ ਕੰਮ ਪ੍ਰਵਾਭਿਤ ਹੋਇਆ। ਚੋਰ ਕਿੱਥੋ ਕੀ ਲੈ ਗਏ-
ਨੂਰਮਹਿਲ ਸੇਵਾ ਕੇਂਦਰ ਤੋ ਪੰਜ ਕੰਪਿਊਟਰ ਸਕਰੀਨਾਂ, 16 ਬੈਟਰੀਆਂ, ਇਕ ਜਨਰੇਟਰ ਦੀ ਵੱਡੀ ਬੈਟਰੀ, 5 ਪ੍ਰਿੰਟਰ ਆਦਿ ਸਮਾਨ ਚੋਰ ਲੈ ਗਏ।

ਜਮਸ਼ੇਰ ਖਾਸ ਦੇ ਸੇਵਾ ਕੇਂਦਰ ਤੋ ਚੋਰ 3 ਕੰਪਿਊਟਰ, 3 ਸੀ. ਪੀ. ਯੂ, 8 ਯੂ. ਪੀ. ਐਸ ਬੈਟਰੀਆਂ, ਸਫੈਦ ਪੇਪਰ ਪੈਕਟ, ਡੀ ਵੀ ਆਰ ਚੋਰੀ ਕਰਕੇ ਲੈ ਗਏ।
ਸੇਵਾ ਕੇਂਦਰ ਮਲਸੀਆਂ ਤੋ ਚੋਰ 8 ਬੈਟਰੀਆਂ, ਇਕ ਵੱਡੀ ਬੈਟਰੀ ਜਰਨੇਟਰ ਵਾਲੀ ਚੋਰੀ ਕਰਕੇ ਲੈ ਗਏ ਹਨ।
ਚੋਰਾਂ ਦੇ ਗਿਰੋਹ ਨੇ ਪਲੈਨਿੰਗ ਨਾਲ ਚੋਰੀ ਕੀਤੀ ਲਗਦੀ ਹੈ ਕਿਉਕਿ ਬਿਨਾਂ ਚੌਕੀਦਾਰ ਇਹ ਸੇਵਾ ਕੇਂਦਰ ਚੋਰਾਂ ਦੇ ਨਿਸ਼ਾਨੇ ਤੇ ਰਹੇ।
