ਜਥੇਬੰਦੀਆਂ ਨੇ ਨੂਰਮਹਿਲ ਥਾਣੇ ਦਾ ਘਿਰਾਓ ਕਰਕੇ ਗ੍ਰਿਫਤਾਰੀ ਦੀ ਕੀਤੀ ਮੰਗ
ਨੂਰਮਹਿਲ 18 ਦਸੰਬਰ 2023-ਕਿਸਾਨ ਗੁਰਦੀਪ ਸਿੰਘ ਤੱਗੜ ਨੇ ਪੁਲਿਸ ਨੂੰ ਦਿੱਤੇ ਬਿਆਨ ਅਨੁਸਾਰ ਕਿ 17 ਅਕਤੂਬਰ 2022 ਨੂੰ ਝੋਨੇ ਦੇ 255 ਬੈਗ ਜੋਤੀ ਟਰੈਡਰਸ ਮਿੱਠੜਾ ਨੂੰ ਵੇਚੇ ਸਨ। ਇਹਨਾਂ ਨੇ ਮੈਨੂੰ ਇਕ ਕੱਚੀ ਪਰਚੀ ਦਿੱਤੀ ਸੀ। ਜੋ ਮੇਰੇ ਕੋਲ ਮੌਜੂਦ ਹੈ। ਬਾਕੀ ਹਿਸਾਬ ਇਕ ਹਫਤੇ ਅੰਦਰ ਕਰਨ ਦਾ ਵਾਅਦਾ ਕੀਤਾ ਸੀ। ਗੋਪੀ ਮੁਨੀਮ ਨਾ ਮੈਨੂੰ ਪੱਕੀ ਰਸੀਦ ਦੇ ਰਿਹਾ ਸੀ ਅਤੇ ਨਾ ਹੀ ਮੇਰੇ ਮੈਨੂੰ ਪੈਸੇ ਦੇ ਰਿਹਾ ਸੀ। ਉਕਿਤ ਗੋਪੀ ਮੁਨੀਮ ਮੈਨੂੰ ਲਾਰੇ ਲਗਾ ਰਿਹਾ ਸੀ। ਨੂਰਮਹਿਲ ਪੁਲਿਸ ਨੇ ਇਸ ਮਾਮਲੇ ਦੇ ਸੰਬੰਧ ਵਿੱਚ ਬਰਖਿਲਾਫ ਗੋਪੀ ਮੁਨੀਮ, ਜੋਤੀ ਟਰੈਡਰਸ ਮਿੱਠੜਾ ਅਤੇ ਉਸ ਦੇ ਪਤੀ ਅਨਿਲ ਕੁਮਾਰ ਖਿਲ਼ਾਫ ਮੁਕੱਦਮਾ ਨੰਬਰ 93 ਧਾਰਾ 419, 420 ਆਈ ਪੀ ਸੀ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਦੂਸਰੇ ਪਾਸੇ ਕਿਸਾਨ ਗੁਰਦੀਪ ਸਿੰਘ ਤੱਗੜ ਨਾਲ ਧੋਖਾਧੜੀ ਕਰਨ ਵਾਲੇ ਤਿੰਨ ਜਣਿਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਜਮਹੂਰੀ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਭਾਰਤੀ ਕਿਸਾਨ ਯੂਨੀਅਨ ਦੁਆਬਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਦਿਹਾਤੀ ਮਜ਼ਦੂਰ ਸਭਾ ਅਤੇ ਪ੍ਰੈਸ ਕਲੱਬ ਵੱਲੋਂ ਨੂਰਮਹਿਲ ਥਾਣੇ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਕੱਠ ਨੂੰ ਜਥੇਦਾਰ ਕਸ਼ਮੀਰ ਸਿੰਘ ਜੰਡਿਆਲਾ, ਕਾਮਰੇਡ ਸੰਤੋਖ ਸਿੰਘ ਬਿਲਗਾ, ਜਸਵਿੰਦਰ ਸਿੰਘ ਢੇਸੀ, ਗੁਰਨਾਮ ਸਿੰਘ ਬਿਲਗਾ, ਰਾਜ ਬਹਾਦਰ ਸੰਧੀਰ,ਰਵਿੰਦਰ ਕੁਮਾਰ,ਰਾਜਿੰਦਰ ਸਿੰਘ ਬਿਲਗਾ ਆਦਿ ਵੱਲੋਂ ਸੰਬੋਧਨ ਕਰਦਿਆਂ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ ਇੱਕ ਹਫਤੇ ਅੰਦਰ ਦੋਸ਼ੀਆਂ ਨੂੰ ਕਾਬੂ ਨਾ ਕੀਤਾ ਗਿਆ ਤਾਂ ਦੁਬਾਰਾ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਅਨਿਲ ਕੁਮਾਰ ਜੋ ਕਿ ਇੱਕ ਨਿੱਜੀ ਸਕੂਲ ਦਾ ਪ੍ਰਿੰਸੀਪਲ ਹੈ ਵੱਲੋਂ ਵੀ ਕਿਸਾਨ ਗੁਰਦੀਪ ਸਿੰਘ ਜੋ ਕਿ ਇਕ ਨਿੱਜੀ ਚੈਨਲ ਚਲਾਉਂਦੇ ਹਨ ਖ਼ਿਲਾਫ਼ ਕੇਸ ਦਰਜ ਕਰਵਾਇਆ ਸੀ।