ਗੁਰਦਾਸਪੁਰ, 17 ਦਸੰਬਰ 2023-ਕੱਲ ਬੀਤੀ ਰਾਤ ਦੇ 3-15 ਵਜੇ ਸਿਹਤ ਅਫਸਰ ਲਖਵੀਰ ਸਿੰਘ ਨੇ ਇਕ ਗੱਡੀ ਜਿਸ ਵਿੱਚ 5 ਕੁਇੰਟਲ ਪਨੀਰ ਲੋਡ ਫੜਿਆ ਨੂੰ ਚੈੱਕ ਕਰਕੇ ਸੈਪਲ ਭਰਿਆ। ਇਸ ਮੌਕੇ ਤੇ ਡੀ ਐਚ ਓ ਲਖਵੀਰ ਸਿੰਘ ਨੇ ਲੋਕਾਂ ਨੂੰ ਕਿਹਾ ਕਿ ਤੁਹਾਡੀ ਸਿਹਤ ਨੂੰ ਬਚਾਉਣ ਲੀ ਜਦੋਜਿਹਦ ਕਰ ਰਿਹਾ ਹਾਂ। ਗੁਰਦਾਸਪੁਰ, ਨੁਸ਼ਹਿਰਾ ਪੱਤਣ ਤੇ ਵਿਸ਼ੇਸ਼ ਨਾਕਾ ਲਗਾਕੇ ਨਕਲੀ ਪਨੀਰ ਬਰਾਮਦ ਕੀਤਾ। ਕਿਉਕਿ ਇਧਰੋ ਹੁਸ਼ਿਆਰਪੁਰ ਨੂੰ ਪਨੀਰ ਸਪਲਾਈ ਹੋ ਰਿਹਾ ਹੈ। ਲਖਵੀਰ ਸਿੰਘ ਨੇ ਦਸਿਆ ਕਿ ਸ਼ੱਕੀ ਪਨੀਰ ਇਧਰੋ ਆਉਦਾ ਹੈ। ਉਹਨਾਂ ਕਿਹਾ ਕਿ 200 ਵਾਲਾ ਸ਼ੱਕੀ ਪਨੀਰ ਹੈ ਜਿਸ ਤੇ ਸਵਾਲ ਉੱਠਦਾ ਹੈ ਕਿ 60 ਰੁਪਏ ਪ੍ਰਤੀ ਕਿਲੋ ਵਾਲੇ ਦੁੱਧ ਵਿੱਚੋ ਇਕ ਕਿਲੋ ਪਨੀਰ ਬਣਦਾ ਦਸਿਆ। 200-250 ਵਾਲਾ ਪਨੀਰ ਕਿਵੇ ਪੁੱਗਦਾ ਹੈ ਵੇਚਣ ਵਾਲਿਆ ਨੂੰ ਸੋਚ ਤੇ ਸਮਝਣ ਵਾਲੀ ਗੱਲ ਹੈ। ਲਖਵੀਰ ਸਿਘ ਨੇ ਦਸਿਆ ਕਿ ਲੋਕਾਂ ਦੇ ਬੜੇ ਸੁਨੇਹੇ ਆਉਦੇ ਹਨ ਕਿ ਨਕਲੀ ਪਨੀਰ ਫੜੋ। ਅੱਜ ਇਥੇ ਨਾਕਾ ਲਾ ਕੇ ਪਨੀਰ ਫੜਿਆ।