ਰੇਤ ਮਾਫ਼ੀਆ ਦੀ ਐਨ ਜੀ ਟੀ ਕੋਲ ਸ਼ਿਕਾਇਤ ਕਰਾਂਗਾ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਸਿਆਸੀ ਹੱਲ ਬੋਲਦਿਆ ਕਿਹਾ ਕਿ ਪੰਜਾਬ ਰੰਗਲਾ ਬਣਾਉਣ ਦੇ ਦਾਅਵੇ ਕਰਨ ਵਾਲਾ ਭਗਵੰਤ ਮਾਨ ਸਵਾਲਾਂ ਤੋਂ ਭਗੌੜਾ ਹੋ ਗਿਆ ਹੈ, ਜਦਕਿ ਬਰਗਾੜੀ ਕਾਂਡ ਨੂੰ 24 ਘੰਟਿਆਂ ਚ ਹੱਲ ਕਰਨ ਵਾਲੇ ਕੇਜਰੀਵਾਲ ਅੱਜ ਤੱਕ ਸੂਬਾ ਸਰਕਾਰ ਤੋਂ ਇਸ ਮਾਮਲੇ ਦਾ ਚਲਾਨ ਵੀ ਪੇਸ਼ ਨਹੀ ਕਰਵਾ ਸਕੇ। ਸਿੱਧੂ ਆਪਣੀ ਬਠਿੰਡਾ ਦੇ ਪਿੰਡ ਮਹਿਰਾਜ ਵਿਖੇ ‘ਜਿੱਤੇਗਾ ਪੰਜਾਬ’ ਦੇ ਬੈਨਰ ਹੇਠ ਹੋਣ ਵਾਲੀ ਰੈਲੀ ਤੋਂ ਪਹਿਲਾਂ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਸ਼ਬਦ ਕਹੇ।
ਸਿੱਧੂ ਨੇ ਕਿਹਾ ਕਿ ਪੰਜਾਬ ਦੇ ਹਰ ਵਰਗ ਦੇ ਲੋਕ ਆਪਣੇ ਹੱਕਾਂ ਲਈ ਧਰਨੇ ਮੁਜ਼ਾਹਰੇ ਕਰ ਰਹੇ ਹਨ। ਰੇਤ ਮਾਫੀਆ ਉਸੇ ਤਰਾਂ ਚੱਲ ਰਿਹਾ ਹੈ। ਰੇਤ ਦੇ ਖੱਡੇ 40-40 ਫੁੱਟ ਤੱਕ ਡੂੰਘੇ ਕਰਕੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀ ਹਨ, ਜਿਸ ਦੀ ਉਹ ਨੈਸ਼ਨਲ ਗਰੀਨ ਟ੍ਰਿਬਿਊਨਲ (ਐਨ. ਜੀ. ਟੀ) ਨੂੰ ਸ਼ਿਕਾਇਤ ਕਰਨਗੇ। ਉਹਨਾਂ ਕਿਹਾ ਕਿ ਜੇਲ੍ਹਾਂ ਚ ਨਸ਼ਾ ਵੱਧ ਫੁੱਲ ਰਿਹਾ ਹੈ, ਅੰਦਰ ਬੰਦ ਅਨਸਰਾਂ ਕੋਲ 5ਜੀ ਮੋਬਾਇਲ ਫੋਨ ਨੇ ਜਦੋਂ ਕਿ ਜੇਲ੍ਹ ਚ ਲੱਗੇ ਜੈਮਰ 2ਜੀ ਹੈ। ਜਿਸ ਕਾਰਨ ਜੇਲ੍ਹਾਂ ‘ਚ ਬਾਹਰ ਅਪਰਾਧ ਕੀਤੇ ਜਾ ਰਹੇ ਅਪਰਾਧ ਨੂੰ ਠੱਲ੍ਹ ਨਹੀ ਪੈ ਰਹੀ।
ਸ਼ਰਾਬ ਨੀਤੀ ਬਾਰੇ ਉਹਨਾਂ ਕਿਹਾ ਕਿ ਦਿੱਲੀ ਦੀ ਆਪ ਸਰਕਾਰ ਦੀ ਤਰ੍ਹਾ ਪੰਜਾਬ ਵਿੱਚ ਵੀ ਸਿਰਫ ਦੋ ਧਨਾਢ ਬੰਦਿਆਂ ਨੂੰ ਐਲ-1 ਦੇ ਲਾਇਸੈਂਸ ਵੇਚ ਦਿੱਤੇ ਗਏ ਹਨ। ਰਿਸ਼ਵਤ ਚਾਰਗੁਣਾ ਵੱਧ ਗਈ ਹੈ।ਪੰਜਾਬ ਦੀਆਂ ਕਈ ਹੋਰ ਮੁਸ਼ਕਲਾਂ ਬਾਰੇ ਜਿਕਰ ਕੀਤਾ।
ਬਠਿੰਡਾ ਤੋਂ ਲੋਕ ਸਭਾ ਚੋਣ ਲੜੇ ਜਾਣ ਦੇ ਸਵਾਲ ਤੇ ਸਿੱਧੂ ਨੇ ਕਿਹਾ ਕਿ ਮੈਂ ਚੋਣ ਨਹੀ ਲੜ ਰਿਹਾ।