ਫਾਇਰਿੰਗ ਦੌਰਾਨ ਦੋਨਾਂ ਤਰਫ ਬਚਾਆ, ਮਾਮੂਲੀ ਸੱਟਾਂ ਵੱਜੀਆ
ਮੋਗਾ, 17 ਦਸਬੰਰ 2023-ਮੋਗਾ ਦੇ ਦੋਧਰ ਤੋਂ ਮੱਲੇਆਣਾ ਰੋਡ ਤੇ ਇਕ ਪੈਟਰੋਲ ਪੰਪ ਨੇੜੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਕਿ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਫਾਇਰਿੰਗ ਹੋਣ ਦੀ ਖਬਰ ਤੇ ਪੁਲਿਸ ਦੀਆਂ ਗੱਡੀਆਂ ਵੀ ਭੰਨੀਆਂ ਦੱਸੀਆਂ ਜਾ ਰਹੀਆਂ ਹਨ। ਪੁਲਿਸ ਨਾਲ ਗੈਂਗਸਟਰਾਂ ਦੇ ਹੋਏ ਮੁਕਾਬਲੇ ਚ ਪਟਿਆਲ ਗਰੁੱਪ ਦੇ ਨਾਲ ਸੰਬੰਧਤ 3 ਵਿਆਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਜਿਹਨਾਂ ਕੋਲੋ ਅਸਲਾ ਬਰਾਮਦ ਹੋਇਆ ਹੈ।
ਸੀ ਆਈ ਏ ਸਟਾਫ ਮਹਿਨਾ ਦੀ ਪੁਲਿਸ ਦੇ ਇੰਚਾਰਜ ਦਲਜੀਤ ਸਿੰਘ ਸਮੇਤ ਪੁਲਿਸ ਨੇ ਬੱਧਨੀ ਤੋਂ ਮੱਲੇਆਣਾ ਸੜਕ ਤੇ ਨਾਕਾਬੰਦੀ ਕੀਤੀ ਹੋਈ ਸੀ ਦੋਧਰ ਵਾਲੀ ਸਾਈਡ ਤੋ 3 ਮੋਟਰਸਾਈਕਲ ਸਵਾਰ ਆਏ ਜੋ ਪੁਲਿਸ ਨੂੰ ਦੇਖ ਪਿਛੇ ਮੁੜਨ ਲੱਗੇ ਜਿਹਨਾਂ ਨੂੰ ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ ਪੁਲਿਸ ਨੇ ਸੁਚੇਤ ਕੀਤਾ ਇਹ ਮੋਟਰਸਾਈਕਲ ਸੁੱਟ ਕੇ ਖੇਤਾਂ ਵੱਲ ਭੱਜ ਪਏ ਅਤੇ ਮਗਰ ਆ ਰਹੀ ਪੁਲਿਸ ਤੇ ਫਾਇਰਿੰਗ ਕੀਤੀ। ਇੰਚਾਰਜ ਦਲਜੀਤ ਸਿੰਘ ਨੇ ਇਹਨਾਂ ਨੂੰ ਲਲਕਾਰਿਆ ਅਤੇ ਆਪਣੇ ਬਚਾਅ ਲਈ ਹਵਾਈ ਫਾਇਰਿੰਗ ਕੀਤੀ। ਪੁਲਿਸ ਦੀ ਸਖਤੀ ਅੱਗੇ ਮੁਲਜ਼ਮਾਂ ਸਰੰਡਰ ਕਰ ਦਿੱਤਾ। ਜਿਹਨਾਂ ਦੀ ਪਹਿਚਾਣ ਸ਼ੰਕਰ ਰਾਜਪੂਤ ਤੇ ਜਸ਼ਵ ਵਾਸੀ ਮੋਗਾ ਅਤੇ ਮਨਦੀਪ ਸਿੰਘ ਵਾਸੀ ਧਰਮਕੋਟ ਵਜੋ ਹੋਈ ਹੈ। ਡੀ ਐਸ ਪੀ ਹਰਿੰਦਰ ਸਿੰਘ ਨੇ ਦਸਿਆ ਕਿ ਇਹ ਮਨਦੀਪ ਸਿੰਘ ਧਾਲੀਵਾਲ ਅਤੇ ਲੱਕੀ ਪਟਿਆਲ ਵੱਲੋ ਚਲਾਏ ਜਾ ਰਹੇ ਬੰਬੀਹਾ ਗਰੁੱਪ ਦੇ ਮੈਂਬਰ ਸਨ। ਇਸ ਮੁਕਾਬਲੇ ਵਿੱਚ ਪੁਲਿਸ ਅਤੇ ਮੁਲਜ਼ਮਾਂ ਦੇ ਮਾਮੂਲੀ ਸੱਟਾਂ ਵੀ ਵੱਜੀਆ।