ਪਟਿਆਲਾ, 16 ਦਸੰਬਰ 2023-ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੈਂਗਸਟਰਾਂ ਨੂੰ ਦਿੱਤੀ ਚੇਤਾਵਨੀ ਤੋਂ ਬਾਅਦ ਪੰਜਾਬ ਪੁਲਿਸ ਲਗਾਤਾਰ ਐਕਸ਼ਨ ਵਿੱਚ ਨਜ਼ਰ ਆ ਰਹੀ ਹੈ। ਪਿਛਲੇ ਦਸ ਦਿਨਾਂ ਵਿੱਚ ਸੱਤਵੇਂ ਬਦਨਾਮ ਅਪਰਾਧੀ ਦਾ ਐਨਕਾਊਂਟਰ ਕੀਤਾ ਹੈ। ਤਾਜਾ ਮਿਲੀ ਜਾਣਕਾਰੀ ਅਨੁਸਾਰ ਖਰੜ ਤੋਂ ਬਾਅਦ ਹੁਣ ਪੰਜਾਬ ਪੁਲਿਸ ਨੇ ਪਟਿਆਲਾ ਵਿੱਚ ਐਨਕਾਊਂਟਰ ਕੀਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਸੀ ਆਈ ਏ ਪਟਿਆਲਾ ਨਾਲ ਮੁਠਭੇੜ ‘ਚ ਪੁਲਿਸ ਦੀ ਗੋਲੀ ਨਾਲ ਗੈਂਗਸਟਰ ਜ਼ਖ਼ਮੀ ਹੋਇਆ ਹੈ। ਜਿਸ ਦਾ ਨਾਮ ਗੈਂਗਸਟਰ ਮਲਕੀਤ ਉਰਫ ਚਿੱਟਾ ਦੱਸਿਆ ਜਾ ਰਿਹਾ ਹੈ। ਪਿੱਛਾ ਕਰਦੇ ਸਮੇਂ ਗੈਂਗਸਟਰ ਨੇ ਪੁਲਿਸ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਸੀ, ਜਵਾਬੀ ਫਾਇਰਿੰਗ ‘ਚ ਗੈਂਗਸਟਰ ਮਲਕੀਤ ਉਰਫ ਚਿੱਟਾ ਜ਼ਖਮੀ ਹੋ ਗਿਆ। ਗੈਂਗਸਟਰ ਕੋਲ਼ੋਂ 32 ਬੋਰ ਦਾ ਪਿਸਟਲ ਤੇ 6 ਕਾਰਤੂਸ ਬਰਾਮਦ ਕੀਤੇ ਗਏ ਹਨ।