ਨਵੀਂ ਦਿੱਲੀ, 14 ਦਸੰਬਰ 2023- ਜਿੱਥੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਭਾਰੀ ਸੁਰੱਖਿਆ ਉਲੰਘਣ ਨੂੰ ਲੈ ਕੇ ਸੰਸਦ ਦੇ ਦੋਵਾਂ ਸਦਨਾਂ ਵਿਚ ਹੰਗਾਮਾ ਕੀਤਾ, ਉੱਥੇ ਹੀ ਦਿੱਲੀ ਪੁਲਿਸ ਨੇ ਵੀਰਵਾਰ ਨੂੰ ਵਾਪਰੀ ਘਟਨਾ ਦੇ ਪਿੱਛੇ ਇਕ “ਸੋਚਵੀਂ ਸਾਜ਼ਿਸ਼” ਦਾ ਦਾਅਵਾ ਕੀਤਾ । ਜਿੱਥੇ ਦਿੱਲੀ ਪੁਲਿਸ ਨੇ ਸੁਰੱਖਿਆ ਉਲੰਘਣਾ ਦੇ ਮਾਮਲੇ ਵਿਚ ਚਾਰ ਮੁਲਜ਼ਮਾਂ ਦੇ 15 ਦਿਨਾਂ ਦੇ ਰਿਮਾਂਡ ਦੀ ਮੰਗ ਲਈ ਪਟਿਆਲਾ ਹਾਊਸ ਕੋਰਟ ਦਾ ਰੁਖ ਕੀਤਾ, ਉਥੇ ਬਾਅਦ ਵਿਚ ਸਪੈਸ਼ਲ ਸੈੱਲ ਨੂੰ 7 ਦਿਨਾਂ ਦਾ ਰਿਮਾਂਡ ਦੇ ਦਿੱਤਾ।