ਬਿਲਗਾ, 15 ਦਸੰਬਰ 2023-ਸਥਾਨਕ ਪੱਤੀ ਭੋਜਾ ਅਤੇ ਪੱਤੀ ਭੱਟੀ ‘ਚ 6-7 ਦੁਕਾਨਾਂ ਦੇ ਜਿੰਦਰੇ ਟੁੱਟੇ। ਇਹ ਜਾਣਕਾਰੀ ਪਿਆਰਾ ਸਿੰਘ ਸੰਘੇੜਾ ਨੇ ਦਿੰਦਿਆਂ ਦਸਿਆ ਕਿ ਇਕ ਦੁਕਾਨ ਦਾ ਦੂਸਰੀ ਬਾਰੀ ਜਿੰਦਾ ਤੋੜਿਆ ਗਿਆ।
ਸਰਦੀ ਦਾ ਮੌਸਮ ਹੋਣ ਕਾਰਨ ਹਰ ਕੋਈ ਰਾਤ ਨੂੰ ਬਿਨਾ ਕੰਮ ਬਾਹਰ ਨਹੀ ਨਿਕਲਦਾ ਜਿਸ ਨੂੰ ਲੈ ਕੇ ਚੋਰਾਂ ਦੀਆਂ ਮੌਜਾਂ ਹੀ ਮੌਜਾਂ। ਜਿਸ ਨੂੰ ਦੇਖ ਕੇ ਲਗਦਾ ਪੁਲਿਸ ਦਾ ਭੈ ਨਜ਼ਰ ਨਹੀ ਆ ਰਿਹਾ ਹੈ ਇੰਸਪੈਕਟਰ ਮਹਿੰਦਰ ਪਾਲ ਇਥੇ ਕਈ ਮਹੀਨੇ ਤਨਾਇਤ ਰਹਿਣ ਕਰਕੇ ਮਾੜੇ ਅਨਸਰਾਂ ਤੇ ਉਹਨਾਂ ਦਾ ਅਸਰ ਸੀ, ਮੁਹੱਲਿਆ ਤੱਕ ਪਹੁੰਚ ਸੀ। ਪਰ ਨਵੇਂ ਆਏ ਐਸ ਐਚ ਓ ਨਗਰ ਵਿੱਚ ਆਪਣਾ ਦਬਦਬਾ ਅਜੇ ਬਣਾ ਨਹੀ ਸਕੇ।
ਕੈਮਰੇ ਬਿਲਗਾ ਵਿੱਚ ਲੱਗੇ ਹੋਏ ਹਨ ਜਿਹਨਾਂ ਤੇ ਪੁਲਿਸ ਦੀ ਨਜ਼ਰ ਹੈ। ਪਰ ਜਿੰਦੇ ਜਿਸ ਪਾਸੇ ਟੁੱਟੇ ਨੇ ਉੱਥੇ ਕੈਮਰੇ ਦੀ ਨਜ਼ਰ ਹੈ ਕਿ ਨਹੀ,ਇਹ ਵੀ ਦੇਖਣ ਵਾਲੀ ਗੱਲ ਹੈ।
