ਮੁਕਤਸਰ ਦੇ ਗਿੱਦੜਬਾਹਾ ਬਲਾਕ ‘ਚ ਬਠਿੰਡਿ ਰੋਡ ਤੇ ਟਰੱਕ ਕਾਰ ਵਿਚਾਲੇ ਹੋਈ ਭਿਆਨਕ ਟੱਕਰ ‘ਚ ਕਾਰ ਵਿਚ ਜਾ ਰਹੇ ਨੌਜਵਾਨ ਦੀ ਮੌਤ ਖ਼ਬਰ। ਮ੍ਰਿਤਕ ਦੀ ਪਹਿਚਾਣ ਸੰਦੀਪ ਸਿੰਘ ਪੁੱਤਰ ਸੋਮਪਾਲ ਸਿੰਘ ਵਾਸੀ ਕੋਟਭਾਈ ਵਜੋ ਹੋਈ ਹੈ।ਮ੍ਰਿਤਕ ਮਾਲ ਮਹਿਕਮੇ ਵਿਚ ਪਟਵਾਰੀ ਵਜੋਂ ਕੰਮ ਕਰਦਾ ਸੀ। ਜਿਸ ਦਾ ਦੋ ਦਿਨ ਪਹਿਲਾ ਵਿਆਹ ਹੋਇਆ ਸੀ।
ਦਸਿਆ ਗਿਆ ਹੈ ਕਿ ਸੰਦੀਪ ਸਿੰਘ ਵਿਆਹ ਵਿਚ ਪਹਿਨੀ ਹੋਈ ਸ਼ੇਰਵਾਨੀ ਬਠਿੰਡਾ ਵਾਪਸ ਕਰਕੇ ਸਵਿਫਟ ਡਿਜ਼ਾਇਰ ਕਾਰ ਚ ਕੋਟਭਾਈ ਨੂੰ ਆ ਰਿਹਾ ਸੀ। ਜਿਸ ਦੀ ਹਾਦਸੇ ਦੌਰਾਨ ਮੌਤ ਹੋ ਗਈ। ਇਹ ਖ਼ਬਰ ਸੁਣਦੇ ਸਾਰ ਹੀ ਪਰਿਵਾਰ ਤੇ ਪੂਰੇ ਪਿੰਡ ‘ਚ ਸੋਗ ਦੀ ਲਹਿਰ ਹੈ। ਸੰਦੀਪ ਨੂੰ ਪਿਤਾ ਦੀ ਮੌਤ ਹੋਣ ਤੇ ਉਹਨਾਂ ਦੀ ਥਾਂ ‘ਤੇ ਪਟਵਾਰੀ ਦੀ ਨੌਕਰੀ ਮਿਲੀ ਸੀ।