ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਵਿੱਚ ਇੰਟਰਵਿਊ ਮਾਮਲੇ ਵਿੱਚ ਵੱਡੀ ਅਪਡੇਟ ਆਈ ਸਾਹਮਣੇ। ਏਡੀਜੀਪੀ ਜੇਲ੍ਹ ਹਾਈਕੋਰਟ ਵਿੱਚ ਪੇਸ਼ ਹੋਏ ਅਤੇ ਜਾਂਚ ਰਿਪੋਰਟ ਅਦਾਲਤ ਨੂੰ ਸੌਂਪ ਦਿੱਤੀ ਗਈ। ਜਿਸ ਵਿਚ ਕਿਹਾ ਗਿਆ ਹੈ ਕਿ ਇਹ ਇੰਟਰਵਿਊ ਪੰਜਾਬ ਦੀ ਜੇਲ੍ਹ ਵਿੱਚ ਨਹੀ ਕਰਵਾਈ ਗਈ।
ਇਸ ਦੌਰਾਨ ਅਦਾਲਤ ਨੇ ਪੁੱਛਿਆ ਕਿ ਫਿਰ ਇੰਟਰਵਿਊ ਆਖਰ ਹੋਈ ਕਿੱਥੇ? ਏਡੀਜੀਪੀ ਜੇਲ੍ਹ ਨੇ ਅਦਾਲਤ ਨੂੰ ਦਸਿਆ ਕਿ ਜਿਸ ਸਮੇਂ ਇਹ ਇੰਟਰਵਿਊ ਹੋਈ ਉਸ ਸਮੇਂ ਲਾਰੈਂਸ ਬਿਸ਼ਨੋਈ ਪੰਜਾਬ ਜੇਲ੍ਹ ਵਿੱਚ ਨਹੀ ਸੀ। ਉਹ ਰਾਜਸਥਾਨ ਜੇਲ੍ਹ ਵਿੱਚ ਸੀ। ਪੰਜਾਬ ਸਰਕਾਰ ਨੇ ਇਹ ਇੰਟਰਵਿਊ ਰਾਜਸਥਾਨ ਵਿੱਚ ਹੋਣ ਦਾ ਸਾਫ ਇਸ਼ਾਰਾ ਕਰ ਦਿੱਤਾ ਹੈ।