ਮਿਲ ਬੈਠ ਕੇ ਵਿਚਾਰੇ ਜਾਣ ਵਾਲਾ ਮਾਮਲਾ ਕੇਸਾਂ ਵਿੱਚ ਤਬਦੀਲ 420 ਦਾ ਮਾਮਲਾ ਦਰਜ ਕਰਵਾਉਣ ਲਈ ਜਥੇਬੰਦੀਆਂ ਦੀ ਮੰਗ,
ਕਿਸਾਨ ਤੇ ਆੜ੍ਹਤੀਏ ਦਾ 20 ਸਾਲ ਤੋਂ ਪੁਰਾਣਾ ਰਿਸ਼ਤਾ ਹੋਇਆ ਤਾਰ ਤਾਰ, ਬਹੁਤੇ ਸਲਾਹੂ ਵੀ ਚਾੜ ਦਿੰਦੇ ਨੇ ਚੰਦ?
ਨੂਰਮਹਿਲ, 13 ਦਸੰਬਰ 2023-ਕਿਸਾਨ ਗੁਰਦੀਪ ਸਿੰਘ ਤੱਗੜ ਅਤੇ ਆੜ੍ਹਤੀਏ ਵਿਚਕਾਰ ਲੈਣ ਦੇਣ ਦਾ ਮਾਮਲਾ ਨੂਰਮਹਿਲ ਸ਼ਹਿਰ ਵਿੱਚ ਬੜਾ ਭੱਖਵਾ ਮੁੱਦਾ ਰੂਪ ਧਾਰਨ ਕਰ ਗਿਆ। ਆੜ੍ਹਤੀਏ ਨੇ ਸੋਚਿਆ ਤੱਕ ਨਹੀ ਹੋਣਾ ਕਿ ਇਹ ਗੱਲ ਇੱਥੇ ਤੱਕ ਪਹੁੰਚ ਜਾਵੇਗੀ। ਜਦੋਕਿ ਇਸ ਮਾਮਲੇ ਨੂੰ ਤੂਲ ਦੇਣ ਵਾਲਿਆ ਨੇ ਅਜਿਹਾ ਰੂਪ ਦਿੱਤਾ ਕਿ ਕਿਸਾਨ ਜਥੇਬੰਦੀਆਂ ਅਤੇ ਪੱਤਰਕਾਰ ਭਾਈਚਾਰਾ ਆੜ੍ਹਤੀਏ ਤੇ 420 ਦਾ ਕੇਸ ਦਰਜ ਕਰਨ ਦੀ ਮੰਗ ਕਰ ਰਿਹਾ ਪੁਲਿਸ ਨੂੰ ਅਲੀਟਮੇਟ ਦੇ ਦਿੱਤਾ ਗਿਆ ਹੈ, ਕੇਸ ਦਰਜ ਕਰੋ ਜਾਂ 18 ਦਸੰਬਰ ਨੂੰ ਥਾਣੇ ਦਾ ਘਿਰਾਓ ਹੋਵੂਗਾ, ਸ਼ਹਿਰ ਵਿੱਚ ਆੜ੍ਹਤੀਏ ਦੀ ਕਾਰਗੁਜ਼ਾਰੀ ਦੀ ਚਰਚਾ ਹੋਵੇਗੀ ਆਦਿ।
ਸਿਰਫ 50 ਹਜ਼ਾਰ ਰੁਪਏ ਆੜ੍ਹਤੀਏ ਨੇ ਮੋੜਨੇ ਸੀ ਜੋ ਕਿਸਾਨ ਦੇ ਬੈਕ ਖਾਤੇ ਚ ਕਢਵਾਉਣ ਅਤੇ ਇਕ ਜੇ ਫਾਰਮ ਨਾ ਦੇਣ ਦਾ ਮਮਲਾ ਹੈ। ਨੇ ਇਹ ਕੁਝ ਮੋਹਤਬਰਾਂ ਨੇੜੇ ਕਰਵਾਉਣ ਲਈ ਕੀਤੀ ਸ਼ੁਰੂਆਤ ਨੂੰ ਆੜ੍ਹਤੀਏ ਪਰਿਵਾਰ ਵੱਲੋਂ ਕਦੇ ਸਹਿਮਤੀ ਤੇ ਕਦੇ ਦੱਸਦੇ ਹਾਂ ਵਾਲੀ ਨੀਤੀ ਤੇ ਦੂਸਰੇ ਪਾਸੇ ਮੀਡੀਆ ਸੇਵਾਵਾ ਚ ਸ਼ਾਮਲ ਕਿਸਾਨ ਗੁਰਦੀਪ ਸਿੰਘ ਜਿਸ ਨੇ ਪਹਿਲਾਂ ਆਖਿਆ ਸੀ ਕਿ ਇਹ ਮਾਮਲਾ ਮੀਡੀਆ ਚ ਜਾਵੇਗਾ ਅਗਰ ਤੁਸੀ ਨਹੀ ਨਿਬੇੜ ਰਹੇ ਤਾਂ ਉਹ ਦਿਨ ਫਿਰ ਆ ਗਿਆ ਜਦੋਂ ਇਹ ਮਾਮਲਾ ਮੀਡੀਆ ਵਿੱਚ ਆ ਗਿਆ। ਜਿਸ ਨੂੰ ਲੈ ਕੇ ਸੰਬੰਧਤ ਵਿਆਕਤੀ ਆਪਣੇ ਅਕਸ ਨੂੰ ਨੁਕਸਾਨ ਪਹੁੰਚਾਏ ਜਾਣ ਦਾ ਮਾਮਲਾ ਪੁਲਿਸ ਕੋਲ ਦਰਖਾਸਤ ਦੇ ਰੂਪ ਵਿੱਚ ਪਹਿਲਾ ਜਲੰਧਰ ਐਸ ਐਸ ਪੀ ਰਾਹੀ ਨੂਰਮਹਿਲ ਤੱਕ ਪਹੁੰਚਿਆ। ਜਦੋਕਿ ਕਿਸਾਨ ਵੱਲੋ ਪਿਛਲੇ ਸਾਲ 2022 ਦਾ ਇਹ ਮਾਮਲਾ ਪੁਲਿਸ ਨੂੰ ਸ਼ਿਕਾਇਤ ਕੀਤੀ ਹੋਈ ਸੀ। ਜਿਸ ਤੇ ਪੁਲਿਸ ਦੀ ਅਣਦੇਖੀ ਕਾਰਨ ਠੰਡੇ ਵਸਤੇ ਵਿੱਚ ਮਾਮਲਾ ਪਿਆ ਸੀ ਜੋ ਸ਼ੋਸ਼ਲ ਮੀਡੀਏ ਵਿੱਚ ਵਾਇਰਲ ਹੋਣ ਨਾਲ ਤੂਲ ਫੜ ਗਿਆ।
ਨੂਰਮਹਿਲ ਸ਼ਹਿਰ ਵਿੱਚ ਕੇ9 ਚੈਨਲ ਲੋਕ ਮੁੱਦੇ ਉਠਾਉਣ ਤੋਂ ਇਲਾਵਾ ਕਰਾਇਮ ਨਾਲ ਸੰਬੰਧਿਤ ਮੁੱਦੇ ਉਠਾਉਦਾ ਰਹਿੰਦਾ ਹੈ ਜੋ ਪੁਲਿਸ ਅਤੇ ਅਪਰਾਧੀਆਂ ਨੂੰ ਰਾਸ ਨਹੀ ਆਉਂਦੇ। ਚੈਨਲ ਨਾਲ ਅਸਿਹਮਤ ਰੱਖਣ ਵਾਲੇ ਲੋਕਾਂ ਦੀ ਗਣਿਤੀ ਵੀ ਹੁੰਦੀ ਹੈ ਜੋ ਇੱਥੋ ਤੱਕ ਇਹ ਕਹਿਣਾ ਕਿ ਇਹ ਚੈਨਲ ਫੇਕ ਹੈ ਜਾ ਇਸ ਦੇ ਵਿਊ ਫੇਕ ਹਨ ਇਹ ਵਰਤਾਰ ਹੈ ਜਿਸ ਨੂੰ ਲੈ ਕਿ ਤੱਗੜ ਨੂੰ ਉਕਸਾਉਣ ਵਾਲਿਆ ਨੇ ਉਕਸਾ ਲਿਆ ਤੇ ਜਿਸ ਤੇ ਉਸ ਵੱਲੋ ਵਰਤੀ ਸ਼ਬਦਵਾਲੀ ਵੀ ਨਿੰਦਣਯੋਗ ਸੀ।
ਮਾਮਲਾ ਭੱਖ ਗਿਆ ਹੈ ਜਿਸ ਦਾ ਸਿੱਟਾ ਇਹ ਨਿਕਲਿਆ ਕਿ ਗੁਰਦੀਪ ਸਿੰਘ ਉਪਰ ਤਾਬੜਤੋੜ ਦੋ ਕੇਸ ਦਰਜ ਕਰ ਦਿੱਤੇ ਗਏ। ਪੁਲਿਸ ਦੀ ਇਹ ਕਾਰਗੁਜ਼ਾਰੀ ਤੇ ਸ਼ੱਕ ਸਾਫ ਹੈ ਇਕ ਪਾਸੇ ਲੋਕਾਂ ਦੀਆਂ ਪੁਲਿਸ ਪਾਸ ਪਈਆ ਸ਼ਿਕਾਇਤਾਂ ਜਿਹਨਾਂ ਤੇ ਪੁਲਿਸ ਕੋਲ ਇਨਸਾਫ ਦੇਣ ਦਾ ਸਮਾਂ ਤੱਕ ਨਹੀ ਜਿਹਨਾਂ ਵਿੱਚ ਆੜਤੀਏ ਖਿਲ਼ਾਫ ਗੁਰਦੀਪ ਸਿੰਘ ਤੱਗੜ ਦੀ ਦਰਖਾਸਤ ਤੋਂ ਇਲਾਵਾ ਵੀ ਦਰਖਾਸਤਾਂ ਦਾ ਨਿਪਟਾਰਾ ਕਰਨ ਦਾ ਸਮਾਂ ਨਹੀ ਸਿਰਫ ਉਸ ਖਿਲ਼ਾਫ ਕੇਸ ਦਰਜ ਕਰਨ ਦਾ ਸਮਾਂ ਸੀ। ਇਸ ਵਰਤਾਰੇ ਨੂੰ ਦੇਖ ਕੱਲ੍ਹ ਕਿਸਾਨ ਤੇ ਪੱਤਰਕਾਰ ਧਿਰ ਨੇ ਵੀ ਐਸ ਐਚ ਓ ਪੰਕਜ ਕੁਮਾਰ ਅੱਗੇ ਪੱਖ ਰੱਖਿਆ ਕਿ ਆੜ੍ਹਤੀਏ ਅਤੇ ਚੈੱਕ ਰਾਹੀ ਗੁਰਦੀਪ ਸਿੰਘ ਦੇ ਬੈਂਕ ਖਾਤੇ ਵਿੱਚੋ ਪੈਸੇ ਕੱਢਵਾਉਣ ਵਾਲੇ ਖਿਲਾਫ਼ ਕੇਸ ਦਰਜ ਕਰੋ ਜਾਂ ਫਿਰ ਮਜਬੂਰਨ ਇਹ ਮਾਮਲਾ ਕਿਸਾਨ ਜਥੇਬੰਦੀਆਂ ਅਤੇ ਪੱਤਰਕਾਰ ਭਾਈਚਾਰਾ ਲੋਕਾਂ ਵਿੱਚ ਲੈ ਕੇ ਜਾਵੇਗਾ ਜਿਸ ਲਈ 18 ਦਸੰਬਰ ਦਾ ਐਲਾਨ ਹੋ ਚੁੱਕਾ ਹੈ। ਪੁਲਿਸ ਨੇ ਆਖਿਆ ਹੈ ਕਿ ਮਾਮਲਾ ਦਰਜ ਕੀਤਾ ਜਾਵੇਗਾ ਕਾਰਵਾਈ ਕਰਨ ਲਈ ਪ੍ਰਕਿਰਿਆ ਸ਼ੁਰੂ ਹੈ।
ਕੀ ਫਾਇਦਾ ਹੋਇਆ ਜੇ ਆੜ੍ਹਤੀਏ ਪਰਿਵਾਰ ਤੇ ਵੀ 420 ਦਾ ਕੇਸ ਦਰਜ ਹੋ ਗਿਆ। ਕੀ ਇਸ ਨੂੰ ਵਪਾਰੀ ਨੀਤੀ ਕਿਹਾ ਜਾ ਸਕਦਾ। ਸਿਆਸਤ ਕਰਨ ਵਾਲੇ ਸਿਆਸਤ ਕਰ ਗਏ, ਫਸ ਗਈਆਂ ਦੋਵੇ ਧਿਰ ਜਿਹਨਾਂ ਨੂੰ ਨੇੜੇ ਕਰਵਾਉਣ ਵਾਲਿਆ ਨੇ ਵੀ ਕੋਸ਼ਿਸ਼ਾਂ ਆਰੰਭ ਦਿੱਤੀਆਂ ਹਨ।
ਹੁਣ ਮਾਮਲਾ ਜਥੇਬੰਦੀਆਂ ਦੇ ਹੱਥ ਵਿੱਚ ਚਲੇ ਗਿਆ ਹੈ। ਜਮਹੂਰੀ ਕਿਸਾਨ ਸਭਾ ਦੇ ਆਗੂ ਕਾਮਰੇਡ ਸੰਤੋਖ ਸਿੰਘ ਬਿਲਗਾ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਬੁਲਾਰੇ ਜਥੇਦਾਰ ਕਸ਼ਮੀਰ ਸਿੰਘ ਜੰਡਿਆਲਾ ਵੱਲੋਂ ਮੀਡੀਆ ਨੂੰ ਇਹ ਜਾਣਕਾਰੀ ਦਿੱਤੀ ਗਈ ਕਿ ਕਿਸਾਨ ਗੁਰਦੀਪ ਸਿੰਘ ਦੇ ਖਾਤੇ ਚ ਡੇਢ ਲੱਖ ਰੁਪਏ ਆੜ੍ਹਤੀਏ ਦੇ ਰਿਸ਼ਤੇਦਾਰ ਨੇ ਕਢਵਾਏ ਅਤੇ ਆੜ੍ਹਤੀਆ ਕਿਸਾਨ ਦਾ ਜੇ ਫਾਰਮ ਨਹੀ ਦੇ ਰਿਹਾ। ਇਸ ਮਾਮਲੇ ਦੇ ਸੰਬੰਧ ਵਿੱਚ ਪੁਲਿਸ ਸ਼ਿਕਾਇਤ ਦਿੱਤੀ ਗਈ ਹੈ ਜਿਸ ਤੇ ਪੁਲਿਸ ਕਾਰਵਾਈ ਕਰਨ ਦੀ ਵਜਾਏ ਸਗੋਂ ਕਿਸਾਨ ਤੇ ਲੰਘੇ ਦਿਨ ਦੋ ਕੇਸ ਸਿਆਸੀ ਦਬਾਅ ਤੇ ਕਰ ਦਿੱਤੇ। ਜਿਸ ਨੂੰ ਲੈ ਕੇ ਆਗੂਆਂ ਨੇ ਇਹ ਐਲਾਨ ਕੀਤਾ ਕਿ 18 ਦਸੰਬਰ ਨੂੰ ਵੱਖ-ਵੱਖ ਕਿਸਾਨ ਜਥੇਬੰਦੀਆਂ ਤੇ ਪੱਤਰਕਾਰ ਭਾਈਚਾਰੇ ਵੱਲੋਂ ਨੂਰਮਹਿਲ ਪੁਲਿਸ ਖਿਲ਼ਾਫ ਰੋਸ ਮੁਜਾਹਰਾ ਕਰਨ ਦਾ ਐਲਾਨ ਕੀਤਾ ਗਿਆ ਹੈ। ਸ਼ਹਿਰ ਵਿੱਚ ਰੋਸ ਮਾਰਚ ਕਰਨ ਉਪਰੰਤ ਨੂਰਮਹਿਲ ਦੇ ਤਲਵਣ ਚੌਂਕ ਵਿੱਚ ਧਰਨਾ ਮਾਰਨ ਦਾ ਐਲਾਨ ਕੀਤਾ ਹੈ। ਕਿਸਾਨਾਂ ਵਧੀਕੀਆਂ ਪੱਤਰਕਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਲੋਕਾਂ ਸਾਹਮਣੇ ਰੱਖੀਆਂ ਜਾਣਗੀਆਂ।