ਸ੍ਰੀ ਗੁਰੂ ਰਵਿਦਾਸ ਧਰਮ ਅਸਥਾਨ ਸੰਸਥਾ ਪਿੰਡ ਨਾਹਲ ਤਹਿਸੀਲ ਫਿਲੌਰ ਜਿਲਾ ਜਲੰਧਰ ਵੱਲੋ ਸਰਕਾਰੀ ਹਸਪਤਾਲ ਨੂਰਮਹਿਲ ਦੀ ਟੀਮ ਵਲੋ ਡਾਕਟਰ ਕਮਲ ਦੀ ਅਗਵਾਈ ਵਿਚ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ, ਐਨ ਆਰ ਆਈ ਅਤੇ ਸਮਾਜ ਸੇਵੀ ਸਹਿਯੋਗੀਆ ਦੇ ਸਹਿਯੋਗ ਨਾਲ ਅੱਖਾਂ ਦੀਆਂ ਬਿਮਾਰੀਆ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਪਹਿਲਾਂ ਕੈਪ ਲਗਾਇਆ ਗਿਆ। ਇਸ ਦੌਰਾਨ ਅੱਖਾਂ ਦੀਆਂ ਬੀਮਾਰੀਆ ਸਬੰਧੀ ਦਵਾਈਆਂ ਦਿੱਤੀਆਂ ਗਈਆਂ, 175 ਅਨੈਕਾਂ ਦਿੱਤੀਆਂ ਗਈਆ ਅਤੇ 26 ਮਰੀਜਾਂ ਦੇ ਲੈਂਨਜ਼ ਵੀ ਪਵਾਏ ਜਾਣਗੇ। ਇਸ ਸਮੇ ਸਰਪੰਚ ਸਰਬਜੀਤ ਕੌਰ, ਡਾ. ਹੰਸਰਾਜ ਪ੍ਰਧਾਨ, ਪਰਮਜੀਤ ਰਾਮ, ਸ਼ਰਨਜੀਤ ਸਿੰਘ, ਪ੍ਰਭਜੋਤ ਸਿਮਰਜੀਤ, ਹਰਬੰਸ ਲਾਲ, ਬਲਵੀਰ ਸਿੰਘ ਬੀਰੂ, ਸੋਮ ਰਾਜ, ਕਪਿਲ, ਅਸ਼ਵਨੀ, ਮੋਨਿਕਾ ਕੁਮਾਰੀ, ਅਵਤਾਰ ਚੰਦ, ਪਵਨ ਕੁਮਾਰ ਰਾਏ ਆਦਿ ਹਾਜ਼ਰ ਸਨ।
