ਸੀਬੀਐੱਸਈ ਬੋਰਡ ਨੇ 10ਵੀਂ ਅਤੇ 12ਵੀਂ ਜਮਾਤ ਦੀ ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ।ਇਹ ਪ੍ਰੀਖਿਆਵਾਂ 15 ਫਰਵਰੀ ਤੋਂ ਸ਼ੁਰੂ ਹੋਣਗੀਆਂ ਅਤੇ 10 ਅਪ੍ਰੈਲ 2024 ਤੱਕ ਚੱਲਣਗੀਆਂ। ਸੀਬੀਐੱਸਈ ਬੋਰਡ ਪ੍ਰੀਖਿਆ 2024 ਦੀ ਡੇਟਸ਼ੀਟ ਨੂੰ ਅਧਿਕਾਰਤ ਵੈੱਬਸਾਈਟ cbse.gov.in ਅਤੇ cbse.nic.in ‘ਤੇ ਚੈੱਕ ਕੀਤਾ ਜਾ ਸਕਦਾ ਹੈ।
ਸੀਬੀਐੱਸਈ ਨੇ ਕੁਝ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ। ਕਿ ਜਾਰੀ ਹਦਾਇਤਾਂ ਮੁਤਾਬਿਕ ਦੋ ਵਿਸ਼ਿਆਂ ਵਿਚ ਲੋੜੀਂਦਾ ਗੈਪ ਹੋਣਾ ਚਾਹੀਦਾ ਹੈ। ਕਲਾਸ 12ਵੀਂ ਦੀ ਡੇਟਸ਼ੀਟ ਬਣਾਉਂਦੇ ਸਮੇਂ JEE Main ਦੀ ਪ੍ਰੀਖਿਆ ਦਾ ਧਿਆਨ ਰੱਖਿਆ ਗਿਆ ਹੈ। ਇਨ੍ਹਾਂ ਡੇਟਸ਼ੀਟ ਨੂੰ ਬਣਾਉਂਦੇ ਸਮੇਂ ਇਸ ਗੱਲ ਦਾ ਧਿਆਨ ਰੱਖਿਆ ਗਿਆ ਹੈ ਕਿ 2 ਵਿਸ਼ਿਆਂ ਦੇ ਪੇਪਰ ਇਕ ਹੀ ਤਾਰੀਕ ‘ਤੇ ਨਾ ਪੈਣ। ਪ੍ਰੀਖਿਆ ਦਾ ਸਮਾਂ ਸਵੇਰੇ 10.30 ਵਜੇ ਹੋਵੇਗਾ। ਡੇਟਸ਼ੀਟ ਨੂੰ ਪ੍ਰੀਖਿਆ ਤੋਂ ਕਾਫੀ ਦਿਨ ਪਹਿਲਾਂ ਇਸ ਲਈ ਜਾਰੀ ਕਰਨ ਨਾਲ ਵਿਦਿਆਰਥੀਆਂ ਨੂੰ ਪੇਪਰਾਂ ਤਿਆਰੀ ਕਰਨ ਵਾਸਤੇ ਸਮਾਂ ਮਿਲ ਗਿਆ ਹੈ।