ਹਾਈਕੋਰਟ ‘ਚ ਦਾਇਰ ਇਕ ਹਲਫਨਾਮੇ ਵਿੱਚ ਕਿਹਾ ਗਿਆ ਕਿ ਪੰਜਾਬ ਪੁਲਿਸ ਵੱਲੋ ਕਿ ਉਸ ਸਮੇਂ ਇਹ ਫਰਜ਼ੀ ਪੁਲਿਸ ਮੁਕਾਬਲਾ ਸੀ। 1994 ਦੇ ਇਸ ਝੂਠੇ ਪੁਲਿਸ ਮੁਕਾਬਲੇ ਨੇ ਇਕ ਵਾਰ ਫਿਰ ਉਹ ਸਮਾਂ ਯਾਦ ਕਰਵਾਇਆ ਜਦੋਂ ਸਿੱਖ ਨੌਜਵਾਨਾਂ ਨੂੰ ਪੁਲਿਸ ਮੁਕਾਬਲਿਆ ਵਿੱਚ ਮਾਰਿਆ ਗਿਆ। ਮਾਝੇ ਦੇ ਕਈ ਪਿੰਡ ਜਿੱਥੇ ਸਿੱਖਾਂ ਨੂੰ ਪੁਲਿਸ ਤਸ਼ਦੱਦ ਦਾ ਬੜਾ ਸਾਹਮਣਾ ਕਰਨਾ ਪਿਆ। ਉਹਨਾਂ ਵਿੱਚੋ ਇਕ ਇਹ ਮਾਮਲਾ 29 ਸਾਲ ਬਾਅਦ ਸਾਹਮਣੇ ਆਇਆ। ਹਾਈਕੋਰਟ ਨੂੰ ਦਸਿਆ ਗਿਆ ਕਿ ਗੁਰਦਾਸਪੁਰ ਦੇ ਪਿੰਡ ਕਾਲਾ ਅਫਗਾਨਾ ਦੇ ਵਾਸੀ ਸੁਖਪਾਲ ਸਿੰਘ ਦੇ ਘਰ 3-4 ਪੁਲਿਸ ਮੁਲਾਜ਼ਮ 13 ਅਗਸਤ 1994 ਨੂੰ ਉਸ ਨੂੰ ਇਹ ਕਹਿ ਕੇ ਲੈ ਗਏ ਕਿ ਪੁਲਿਸ ਨੂੰ ਜਾਂਚ ਦੇ ਸਿਲਸਿਲੇ ‘ਚ ਮਜੀਠਾ ਥਾਣੇ ਜਰੂਰਤ ਹੈ। ਪਰ ਉਹ ਕਦੇ ਵਾਪਸ ਨਹੀ ਪਰਤਿਆ। ਪਟੀਸ਼ਨਕਰਤਾ ਸੁਖਪਾਲ ਸਿੰਘ ਨੂੰ ਲੱਭਣ ਦਾ ਲਗਾਤਾਰ ਯਤਨ ਕਰਦਾ ਰਿਹਾ ਪਰ ਸਾਰੇ ਯਤਨ ਅਸਫਲ ਰਹਿਣ ਤੇ ਪਤਾ ਚਲਿਆ ਕਿ ਅੱਤਵਾਦੀ ਗੁਰਨਾਮ ਸਿੰਘ ਬੰਡਾਲਾ ਉਰਫ ਨੀਲਾ ਤਾਰਾ ਰੋਪੜ ਜਿਲਾ ਵਿੱਚ ਪੁਲਿਸ ਨਾਲ ਮੁਕਾਬਲੇ ਦੌਰਾਨ ਮਾਰਿਆ ਗਿਆ। ਦਰਅਸਲ ਪਟੀਸ਼ਨਕਰਤਾ ਨੂੰ ਬਾਅਦ ਵਿੱਚ ਪਤਾ ਚੱਲਿਆ ਕਿ ਕਥਿਤ ਮੁਕਾਬਲੇ ਵਿੱਚ ਮਾਰਿਆ ਗਿਆ ਵਿਆਕਤੀ ਬੰਡਾਲਾ ਨਹੀ ਬਲਕਿ ਸੁਖਪਾਲ ਸਿੰਘ ਸੀ ਜਿਸ ਨੂੰ ਪੁਲਿਸ ਨੇ ਚੁੱਕਿਆ ਸੀ।ਉਸ ਨੂੰ ਪਰਮਰਾਜ ਸਿੰਘ ਉਮਰਾਨੰਗਲ ਦੀ ਟੀਮ ਨੇ ਮਾਰ ਦਿੱਤਾ ਸੀ। ਇਸ ਇਕ ਕੇਸ ਨੂੰ ਪਰਿਵਾਰ ਨੇ ਕਿੰਨਾ ਸਿਦਕ ਨਾਲ ਲੜਿਆ। ਜਦੋਂ ਕਿ ਨੌਜਵਾਨ ਤਾਂ ਹੋਰ ਵੀ ਮਾਰੇ ਗਏ ਜਿਹਨਾਂ ਬਾਰੇ ਸਰਕਾਰ ਅੱਜ ਤੱਕ ਅੰਕੜਾ ਪੇਸ਼ ਨਹੀ ਕਰ ਸਕੀ। ਕਹਿਣ ਨੂੰ ਦੁਨੀਆ ਦਾ ਵੱਡਾ ਲੋਕਤੰਤਰਿਕ ਦੇਸ਼ ਹੈ। ਜਿੱਥੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਦਾ ਢੰਢੋਰਾ ਪਟਿਆ ਜਾ ਰਿਹਾ ਹੈ। ਅਜੇ 29 ਸਾਲਾ ਵਿੱਚ ਸਿਰਫ ਜਾਂਚ ਹੋਈ ਹੈ ਕਿ ਇਹ ਫਰਜ਼ੀ ਪੁਲਿਸ ਮੁਕਾਬਲਾ ਸੀ ਨੂੰ ਲੈ ਕੇ ਸੀਨੀਆਰ ਆਈ ਪੀ ਸੀ ਪਰਮਰਾਜ ਸਿੰਘ ਉਮਰਾਨੰਗਲ ਅਤੇ ਹੋਰਨਾਂ ਤੇ ਐਫ.ਆਈ.ਆਰ ਦਰਜ ਹੋਈ ਹੈ। ਹੁਣ ਇਹਨਾਂ ਤਿੰਨਾਂ ਤੇ ਕੇਸ ਚੱਲੇਗਾ, ਇਸ ਕੇਸ ਦੀ ਸੁਣਵਾਈ ਨੂੰ ਕਿੰਨਾ ਸਮਾਂ ਲੱਗੇਗਾ ਇਹ ਵੀ ਇਕ ਸਵਾਲ ਹੈ। ਪਰ ਇਹ ਸਾਬਤ ਹੌਣਾ ਕਿ ਇਹ ਫਰਜ਼ੀ ਪੁਲਿਸ ਮੁਕਾਬਲਾ ਸੀ ਵੱਡੀ ਪ੍ਰਾਪਤੀ ਹੈ। ਜਿਸ ਸਾਬਤ ਕਰ ਦਿੱਤਾ ਹੈ ਕਿ ਉਸ ਸਮੇਂ ਫਰਜ਼ੀ ਪੁਲਿਸ ਮੁਕਾਬਲੇ ਹੋਏ ਸੀ।