Breaking
Thu. Mar 27th, 2025

ਉੱਘੇ ਗਾਇਕ ਕੇ ਦੀਪ ਜੀ ਦੇ ਜਨਮ ਦਿਨ ਤੇ ਵਿਸ਼ੇਸ਼

ਸੁਰਿੰਦਰ ਸੇਠੀ ਦੀ ਕਲਮ ਤੋਂ

ਪੰਜਾਬੀ ਸੰਗੀਤ ਅਤੇ ਸਭਿਆਚਾਰ ਦੇ ਬ੍ਰਹਿਮੰਡ ਵਿੱਚ ਮਾਈ-ਮੋਹਣੋ ਅਤੇ ਪੋਸਤੀ ਵਰਗੇ ਮਹਾਨ ਗੌਰਵਮਈ ਹਾਸਿਆਂ ਦੇ ਬਾਦਸ਼ਾਹ ਵਿਸ਼ਵ ਪ੍ਰਸਿੱਧ ਫੰਕਾਰ ਸਤਿਕਾਰਯੋਗ ਸ਼੍ਰੀ ਕੇ ਦੀਪ ਜੀ ਦਾ ਅੱਜ ਜਨਮ ਦਿਨ ਹੈ । ਉਹ ਅੱਜ ਦੇ ਦਿਨ ਸੰਨ 1940 ਨੂੰ ਬਰਮਾ ਦੀ ਰਾਜਧਾਨੀ ਰੰਗੂਨ ਞਿਚ ਪੈਦਾ ਹੋਏ ਸਨ । ਉਹ ਆਪਣੀ ਹਾਸਰਸ ਕਲਾ ਦੇ ਨਾਲ-ਨਾਲ ਸਮਾਜਿਕ ਅਤੇ ਰਾਜਨੀਤਕ ਕੁਰੀਤੀਆਂ ਤੇ ਚੋਟ ਕਰਨ ਤੋ ਕਦੇ ਪਾਸਾ ਨਹੀ ਵੱਟਦੇ ਸਨ । ਦੋਗਾਣਿਆ ਞਿਚ ਉੰਨਾ ਨੇ ਆਪਣੀ ਪਤਨੀ ਸਤਿਕਾਰਯੋਗ ਸ਼੍ਰੀਮਤੀ ਜਗਮੋਹਨ ਕੌਰ ਜੀ ਨਾਲ ਆਪਣੀ ਦਮਦਾਰ ਕਲਾ ਦਾ ਲੋਹਾ ਮੰਨਵਾਇਆ ਹੈ । ਸ਼ਿਵ ਬਟਾਲਵੀ ਗਾ ਕੇ ਸੰਗੀਤ ਜਗਤ ਵਿੱਚ ਵਫੇਰੀ ਮਕਬੂਲੀਤ ਹਾਸਿਲ ਹੋਈ ਹੈ । ਪੰਜਾਬੀ ਦੇ ਸਿਰਮੌਰ ਚੈਨਲ ਪੀ ਟੀ ਸੀ ਵੱਲੋ ਉੰਨਾ ਨੂੰ ਲਾਇਫ ਅਚੀਵਮੈਂਟ ਪੁਰਸਕਾਰ ਦੇ ਨਾਲ ਸਤਿਕਾਰ ਸਹਿਤ ਸਨਮਾਨ ਭੇਂਟ ਕਰਕੇ ਨਿਵਾਜਿਆ ਗਿਆ ਹੈ। ਇਹ ਗੌਰਵਮਈ ਪੁਰਸਕਾਰ ਪੰਜਾਬੀ ਸੰਗੀਤ ਦੇ ਬੇਤਾਜ ਬਾਦਸ਼ਾਹ ਸਤਿਕਾਰਯੋਗ ਸ਼੍ਰੀ ਗੁਰਦਾਸ ਮਾਨ ਜੀ ਨੇ ਸਿਰ ਨਿਵਾ ਕੇ ਭੇਂਟ ਕੀਤਾ ਸੀ ।

ਇਸ ਹਰਮਨ ਪਿਆਰੇ , ਹਰਦਿਲ ਅਜੀਜ ਅਤੇ ਮਯਨਾਜ ਹਸਤੀ ਵੱਲੋ ਸੰਗੀਤ ਜਗਤ ਵਿਚ ਪਾਇਆ ਯੋਗਦਾਨ ਕਦੇ ਭੁਲਾਇਆ ਨਹੀ ਜਾ ਸਕਦਾ। ਅੱਜ ਇਸ ਮਹਾਨ ਧੰਨਤੰਤਰ ਫੰਕਾਰ ਦੇ ਜਨਮਦਿਨ ਤੇ ਉੰਨਾ ਦੇ ਪ੍ਰੀਵਾਰ ਸਮੇਤ ਦੇਸ਼ ਵਿਦੇਸ਼ ਵਿੱਚ ਵਸਦੇ ਅਣਗਿਣਤ ਸਰੋਤਿਆ , ਦਰਸ਼ਕਾ , ਪ੍ਰਸ਼ੰਸ਼ਕਾ ਅਤੇ ਉਪਾਸ਼ਕਾ ਨੂੰ ਬਹੁਤ ਬਹੁਤ ਵਧਾਈਆ ਦਿੰਦਾ ਹਾਂ । ਰਬ ਰਾਖਾ ।

By admin

Related Post

Leave a Reply

Your email address will not be published. Required fields are marked *