Breaking
Thu. Mar 27th, 2025

ਫਰਜ਼ੀ ਐਨਕਾਊਂਟਰ ਮਾਮਲੇ ‘ਚ ਪਰਮਰਾਜ ਸਿੰਘ ਉਮਰਾਨੰਗਲ ਅਤੇ 2 ਹੋਰਾਂ ਖ਼ਿਲਾਫ਼ ਕੇਸ ਦਰਜ

29 ਸਾਲ ਪੁਰਾਣਾ ਮਾਮਲਾ ਜਿਸ ਬਾਰੇ ਸਾਬਤ ਹੋਇਆ ਫਰਜ਼ੀ ਐਨਕਾਊਂਟਰ

ਚੰਡੀਗੜ੍ਹ 9 ਦਸੰਬਰ 2023-ਚੰਡੀਗੜ੍ਹ ਦੀ ਮਹੱਤਵਪੂਰਨ ਘਟਨਾਕ੍ਰਮ ‘ਚ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕਾਲਾ ਅਫਗਾਨਾ ਦੇ ਵਸਨੀਕ ਸੁਖਪਾਲ ਸਿੰਘ ਦੇ ਕਥਿਤ ਝੂਠੇ ਮੁਕਾਬਲੇ ਦੇ ਮਾਮਲੇ ‘ਚ ਪੰਜਾਬ ਪੁਲਿਸ ਨੇ ਸਾਬਕਾ ਆਈਜੀ ਪਰਮਰਾਜ ਸਿੰਘ ਤੇ ਦੋ ਹੋਰ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਹਾਈਕੋਰਟ ‘ਚ ਦਾਇਰ ਕੀਤੇ ਹਲਫ਼ਨਾਮੇ ‘ਚ ਕਿਹਾ ਗਿਆ ਹੈ ਕਿ ਮਾਮਲੇ ਦੀ ਜਾਂਚ ਦੌਰਾਨ ਪਾਇਆ ਗਿਆ ਕਿ ਉਕਤ ਪੁਲਿਸ ਮੁਕਾਬਲਾ ਫਰਜ਼ੀ ਸੀ ਤੇ ਗਲ਼ਤ ਤੱਥਾਂ ਦੇ ਆਧਾਰ ‘ਤੇ ਐਫ.ਆਈ.ਆਰ ਦਰਜ ਕੀਤੀ ਗਈ ਸੀ।

ਕਾਨੂੰਨੀ ਰਾਇ ਲੈਣ ਤੋਂ ਬਾਅਦ ਸਿੱਟ ਨੇ 2 ਅਕਤੂਬਰ ਨੂੰ ਸਿੰਘ ਭਗਵੰਤਪੁਰਾ ਜ਼ਿਲ੍ਹਾ ਰੋਪੜ ਵਿਖੇ ਧਾਰਾ 166A, 167, 193, 195, 196, 200, 201, 203, 211, 218, 221, 420, 120B ਆਈਪੀਸੀ ਤਹਿਤ ਨਵਾਂ ਕੇਸ ਦਰਜ ਕੀਤਾ ਹੈ। ਨਵਾਂ ਮਾਮਲਾ ਐੱਫਆਈਆਰ ਨਵੰਬਰ 76 ਦਰਜ ਕੀਤਾ ਗਿਆ ਹੈ ਜਿਸ ਵਿਚ ਪਰਮਰਾਜ ਸਿੰਘ ਉਮਰਾਨੰਗਲ, ਤੱਤਕਾਲੀ ਐਸ ਪੀ (ਡੀ) ਰੋਪੜ ਸਮੇਤ ਦੋ ਹੋਰ ਪੁਲਿਸ ਮੁਲਾਜ਼ਮਾਂ ਜਸਪਾਲ ਸਿੰਘ, ਤੱਤਕਾਲੀ ਡੀਐਸਪੀ ਮੋਰਿੰਡਾ ਤੇ ਏਐਸਆਈ ਗੁਰਦੇਵ ਸਿੰਘ, ਤੱਤਕਾਲੀ ਪੁਲਿਸ ਚੌਕੀ ਲੁਥੇਰੀ (ਹੁਣ ਮ੍ਰਿਤਕ) ਖ਼ਿਲਾਫ਼ ਕੇਸ ਦਰਜ ਕੀਤਾ ਗਿਆ।

ਫਿਲਹਾਲ ਇਸ ਮਾਮਲੇ ਦੀ ਜਾਂਚ ਐੱਸਪੀ ਹੈੱਡਕੁਆਰਟਰ ਰੋਪੜ ਵੱਲੋਂ ਕੀਤੀ ਜਾ ਰਹੀ ਹੈ। ਪੁਲਿਸ ਖਿਲਾਫ ਮੁੱਖ ਇਲਜ਼ਾਮ ਜਾਅਲੀ ਸਬੂਤਾਂ ਦੇ ਹਨ। ਇਸ ਮਾਮਲੇ ਦੀ ਇਕ ਰਸਮੀ ਗੈਰ-ਰਸਮੀ ਰਿਪੋਰਟ ਸ਼ੁੱਕਰਵਾਰ ਨੂੰ ਹਾਈ ਕੋਰਟ ‘ਚ ਵਿਸ਼ੇਸ਼ ਡੀਜੀਪੀ ਤੇ ਮਾਮਲੇ ਦੀ ਜਾਂਚ ਕਰ ਰਹੀ ਐਸ ਆਈ ਟੀ ਦੇ ਮੁੱਖੀ ਗੁਰਪ੍ਰੀਤ ਦੇਵ ਨੇ ਦਾਇਰ ਕੀਤੀ ਸੀ। ਐਸ ਆਈ ਟੀ ਨੇ ਸੀਲਬੰਦ ਲਿਫ਼ਾਫ਼ੇ ‘ਚ ਕੇਸ ਦੀ ਅੰਤਿਮ ਸਥਿਤੀ ਰਿਪੋਰਟ ਵੀ ਸੌਂਪ ਦਿੱਤੀ।

ਫਤਿਹਗੜ੍ਹ ਚੂੜੀਆਂ ਥਾਣਾ ਬਟਾਲਾ ਵਿੱਚ ਦਰਜ 15 ਮਾਰਚ 2016 ਦੀ ਐਫ.ਆਈ.ਆਰ ਤੇ ਮੋਰਿੰਡਾ ਪੁਲਿਸ ਸਟੇਸ਼ਨ ‘ਚ 29 ਜੁਲਾਈ 1994 ਨੂੰ ਕਤਲ ਦੀ ਕੋਸ਼ਿਸ਼ ਤੇ ਟਾਡਾ ਐਕਟ ਦੀ ਐਫ.ਆਈ.ਆਰ ਦੀ ਜਾਂਚ ਲਈ ਹਾਈ ਕੋਰਟ ਵੱਲੋਂ 10 ਮਾਰਚ ਨੂੰ ਐਸ.ਆਈ.ਟੀ ਦਾ ਗਠਨ ਕੀਤਾ ਗਿਆ ਸੀ। ਐਸ.ਆਈ.ਟੀ ਮੁੱਖੀ ਨੇ ਆਪਣੇ ਵਿਸਤ੍ਰਿਤ ਹਲਫ਼ਨਾਮੇ ‘ਚ ਇਹ ਵੀ ਕਿਹਾ ਕਿ ਕਤਲ ਦੀ ਕੋਸ਼ਿਸ਼, ਆਰਮਜ਼ ਐਕਟ ਤੇ ਟਾਡਾ ਐਕਟ ਤਹਿਤ 29 ਜੁਲਾਈ 1994 ਨੂੰ ਦਰਜ ਕੇਸ ਦੀ ਐਫ.ਆਈ.ਆਰ ਨੰਬਰ 63 ਦੀ ਜਾਂਚ ਦੌਰਾਨ ਐਸ.ਆਈ.ਟੀ ਦੇ ਸਾਹਮਣੇ ਕੁਝ ਤੱਥ ਸਾਹਮਣੇ ਆਏ ਸਨ। ਐਨਕਾਊਂਟਰ ‘ਚ ਸ਼ਾਮਲ ਅਧਿਕਾਰੀਆਂ ਵੱਲੋਂ ਝੂਠ ਦੇ ਆਧਾਰ ’ਤੇ ਕੇਸ ਦਰਜ ਕੀਤਾ ਗਿਆ ਸੀ। ਇਸ ਲਈ ਉਕਤ ਐਫ.ਆਈ.ਆਰ ਨੂੰ ਰੱਦ ਕਰਨ ਦੀ ਅਰਜ਼ੀ 2 ਦਸੰਬਰ ਨੂੰ ਇਲਾਕਾ ਮੈਜਿਸਟਰੇਟ ਰੋਪੜ ਨੂੰ ਦਿੱਤੀ ਗਈ ਹੈ।

By admin

Related Post

Leave a Reply

Your email address will not be published. Required fields are marked *