ਜਲੰਧਰ 9 ਦਸੰਬਰ 2023- ਜਲੰਧਰ ‘ਚ ਸਪਾ ਸੈਂਟਰ ਮਾਲਕ ਤੋਂ ਢਾਈ ਲੱਖ ਦੀ ਰਿਸ਼ਵਤ ਲੈਣ ਦੇ ਦੋਸ਼ ‘ਚ ਐੱਸਐੱਚਓ ਸਮੇਤ ਦੋ ਮੁਲਾਜ਼ਮਾਂ ‘ਤੇ ਮਾਮਲਾ ਦਰਜ ਹੋਇਆ ਹੈ। ਐਸਐਚਓ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅੱਜ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ।
ਐਸਐਚਓ ਰਾਜੇਸ਼ ਕੁਮਾਰ ਅਰੋੜਾ ਜਲੰਧਰ ਦੇ ਰਾਮਾ ਮੰਡੀ ਥਾਣੇ ਵਿੱਚ ਤਾਇਨਾਤ ਹੈ। ਉਹਨਾਂ ਤੇ ਇਹ ਦੋਸ਼ ਹਨ ਕਿ ਸਪਾ ਸੈਂਟਰ ‘ਤੇ ਛਾਪਾ ਮਾਰ ਕੇ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਉਨ੍ਹਾਂ ਨੂੰ ਛੁਡਾਉਣ ਲਈ ਪੈਸੇ ਲਏ ਗਏ ਸਨ।
ਥਾਣਾ ਰਾਮਾਮੰਡੀ ਦੇ ਐੱਸ. ਐੱਚ. ਓ. ਰਾਜੇਸ਼ ਕੁਮਾਰ ਅਰੋੜਾ ‘ਤੇ ਸਪਾ ਸੈਂਟਰ ਦੇ ਮਾਲਕ ਕੋਲੋਂ ਪੈਸੇ ਲੈਣ ਦੇ ਮਾਮਲੇ ਵਿਚ ਆਪਣੇ ਹੀ ਥਾਣੇ ਰਾਮਾਮੰਡੀ ਵਿਚ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਦਰਜ ਕੀਤੀ ਗਈ ਐੱਫ. ਆਈ. ਆਰ ‘ਚ ਰਾਜੇਸ਼ ਅਰੋੜਾ ਦੇ ਇਲਾਵਾ 2 ਹੋਰ ਪੁਲਿਸ ਮੁਲਾਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ।
ਐਸ ਐਚ ਓ ਰਾਜੇਸ਼ ਅਰੋੜਾ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਮਾਮਲਾ ਰਾਮਾਮੰਡੀ ਹੁਸ਼ਿਆਰਪੁਰ ਰੋਡ ‘ਤੇ ਸਥਿਤ ਸਪਾ ਸੈਂਟਰ ਦਾ ਹੈ ਅਤੇ ਐੱਫ਼. ਆਈ. ਆਰ. ਵੀ ਥਾਣਾ ਰਾਮਾਮੰਡੀ ਵਿਚ ਆਈ. ਪੀ. ਸੀ. ਦੀ ਧਾਰਾ 342 ਅਤੇ ਭ੍ਰਿਸ਼ਟਾਚਾਰ ਐਕਟ ਦੇ ਤਹਿਤ 337 ਨੰਬਰ ਦਰਜ ਕੀਤੀ ਗਈ ਹੈ।