ਵਿਦੇਸ਼ਾਂ ਵਿੱਚ ਪੜਨ ਗਏ ਪੰਜਾਬੀ ਵਿਦਿਆਰਥੀਆਂ ਦੀ ਉੱਥੇ ਵੱਖ ਵੱਖ ਕਾਰਨਾਂ ਕਰਕੇ ਹੋਈ ਮੌਤ ਦੀ ਪੁਸ਼ਟੀ ਭਾਰਤੀ ਵਿਦੇਸ਼ ਮੰਤਰਾਲਿਆ ਨੇ ਕਰਦਿਆਂ ਰਾਜ ਸਭਾ ਵਿੱਚ ਇਹ ਹੈਰਾਨੀ ਜਨਕ ਅੰਕੜੇ ਪੇਸ਼ ਕੀਤੇ ਹਨ ਕਿ 2018 ਤੋਂ 2022 ਤੱਕ ਕੁਦਰਤੀ ਹਾਦਸਿਆ, ਜਾਂ ਹੋਰ ਕਾਰਨਾਂ ਕਰਕੇ 403 ਪੰਜਾਬੀ ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਵੱਧ ਮੌਤਾਂ ਕੈਨੇਡਾ ਵਿੱਚ ਹੋ ਰਹੀਆਂ ਹਨ। ਜਿਵੇਂ ਕਿ ਕੈਨੇਡਾ ਵਿੱਚ 91, ਇੰਗਲੈਂਡ ‘ਚ 48, ਰੂਸ ‘ਚ 40, ਯੂ ਐਸ ਏ ‘ਚ 36, ਅਸਟਰੇਲੀਆ ‘ਚ 35, ਯੂਕਰੇਨ ‘ਚ 21, ਜਰਮਨ ‘ਚ 20, ਸਾਈਪਰਸ ‘ਚ 14, ਇਟਲੀ ਤੇ ਫਿਲਪਾਈਅਨ ‘ਚ 10-10 ਵਿਦਿਆਰਥੀ ਮਰ ਚੁੱਕੇ ਹਨ।
ਜਿਕਰਯੋਗ ਹੈ ਕਿ ਕੈਨੇਡਾ ਪਿਛਲੇ ਤਿੰਨ ਮਹੀਨਿਆਂ ਵਿੱਚ 30 ਤੋਂ ਵੱਧ ਪੰਜਾਬੀ ਵਿਦਿਆਰਥੀਆਂ ਦੀ ਮੌਤ ਦੀ ਖ਼ਬਰ ਹੈ।